ਰਾਵਲਪਿੰਡੀ ’ਚ ਹਿੰਦੂ ਮੰਦਰ ’ਤੇ ਕੱਟੜਪੰਥੀਆਂ ਦਾ ਹਮਲਾ

Sunday, May 30, 2021 - 11:43 PM (IST)

ਰਾਵਲਪਿੰਡੀ ’ਚ ਹਿੰਦੂ ਮੰਦਰ ’ਤੇ ਕੱਟੜਪੰਥੀਆਂ ਦਾ ਹਮਲਾ

ਇਸਲਾਮਾਬਾਦ/ਗੁਰਦਾਸਪੁਰ (ਸ. ਹ.)- ਪਾਕਿਸਤਾਨ ਦੇ ਸ਼ਹਿਰ ਰਾਵਲਪਿੰਡੀ ਵਿਚ ਸ਼ਨੀਵਾਰ ਸ਼ਾਮ ਲਗਭਗ 7.30 ਵਜੇ ਕੱਟੜਪੰਥੀ ਹਿੰਦੂ ਮੰਦਰ ਵਿਚ ਪਥਰਾਅ ਕਰਦਿਆਂ ਜਬਰੀ ਦਾਖਲ ਹੋ ਗਏ। ਉਨ੍ਹਾਂ ਮੰਦਰ ਵਿਚ ਤੋੜ-ਭੰਨ ਕਰ ਕੇ ਨੁਕਸਾਨ ਪਹੁੰਚਾਇਆ। ਮੰਦਰ ਕਮੇਟੀ ਦੇ ਚੇਅਰਮੈਨ ਓਮ ਪ੍ਰਕਾਸ਼ ਅਨੁਸਾਰ ਮੰਦਰ ਦੀ ਮੁਰੰਮਤ ਦਾ ਕੰਮ ਕੁਝ ਦਿਨਾਂ ਤੋਂ ਚੱਲ ਰਿਹਾ ਸੀ ਅਤੇ ਮੰਦਰ ਦੀ ਜ਼ਮੀਨ ’ਤੇ ਖਾਸ ਤੌਰ ’ਤੇ ਮੁੱਖ ਦਰਵਾਜ਼ੇ ਦੇ ਨੇੜੇ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਇਸ ਕਬਜ਼ੇ ਨੂੰ ਹਟਵਾਉਣ ਲਈ ਮੰਦਰ ਕਮੇਟੀ ਨੇ ਪੁਲਸ ਸਟੇਸ਼ਨ ਵਿਚ ਅਰਜ਼ੀ ਦਿੱਤੀ ਹੋਈ ਸੀ, ਜਿਸ ਕਾਰਨ ਕੱਟੜਪੰਥੀ ਗੁੱਸੇ ਵਿਚ ਸਨ।

ਇਹ ਖ਼ਬਰ ਪੜ੍ਹੋ- ਕੋਵਿਡ ਸੰਕਟ : 37 ਫ਼ੀਸਦੀ ਭਾਰਤੀਆਂ ਦੀ ਤਨਖਾਹ ’ਚ ਹੋਈ ਕਟੌਤੀ


ਹਿੰਦੂ ਕੁੜੀ ਦਾ ਧਰਮ ਬਦਲ ਕੇ ਕੀਤਾ ਨਿਕਾਹ
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਪਿੰਡ ਰਹੀਮ ਜ਼ਾਰ ਖਾਨ ਤੋਂ 15 ਸਾਲਾ ਹਿੰਦੂ ਕੁੜੀ ਕ੍ਰਿਸ਼ਨਾ ਨੂੰ ਕਾਰ ਸਵਾਰਾਂ ਨੇ ਅਗਵਾ ਕਰ ਕੇ ਅਣਪਛਾਤੇ ਨੌਜਵਾਨ ਨਾਲ ਉਸ ਦਾ ਨਿਕਾਹ ਕਰ ਦਿੱਤਾ। ਕ੍ਰਿਸ਼ਨਾ ਦੇ ਅਗਵਾ ਹੋਣ ਦੀ ਜਾਣਕਾਰੀ ਪੁਲਸ ਨੂੰ ਫੋਨ ’ਤੇ ਉਸ ਦੇ ਪਰਿਵਾਰ ਵਾਲਿਆਂ ਨੇ ਦਿੱਤੀ ਪਰ ਪੁਲਸ ਨੇ ਕਿਹਾ ਕਿ ਸਵੇਰੇ ਪੁਲਸ ਸਟੇਸ਼ਨ ਆ ਕੇ ਸ਼ਿਕਾਇਤ ਦਰਜ ਕਰਵਾਓ। ਐਤਵਾਰ ਸਵੇਰੇ 7 ਵਜੇ ਤਕ ਤਿਲਕ ਰਾਜ ਪਿੰਡ ਦੇ ਮੁਖੀਆ ਨਾਲ ਪੁਲਸ ਸਟੇਸ਼ਨ ਗਿਆ ਤਾਂ ਪੁਲਸ ਨੇ ਉਸ ਦੇ ਸਾਹਮਣੇ ਕ੍ਰਿਸ਼ਨਾ ਦਾ ਨਿਕਾਹਨਾਮਾ ਰੱਖ ਦਿੱਤਾ, ਜਿਸ ਵਿਚ ਉਸ ਦਾ ਧਰਮ ਬਦਲ ਕੇ ਨਵਾਂ ਨਾਂ ਆਫੀਆ ਰੱਖਿਆ ਗਿਆ ਸੀ ਅਤੇ ਸਤਾਰ ਨਾਂ ਦੇ ਨੌਜਵਾਨ ਨਾਲ ਨਿਕਾਹ ਕਰਵਾ ਦਿੱਤਾ ਗਿਆ।

ਹ ਖ਼ਬਰ ਪੜ੍ਹੋ- ਐਜਿਸ ਬਾਊਲ ਨਾਲ ਜੁੜੀਆਂ ਹਨ ਭਾਰਤ ਦੀਆਂ ਕੌੜੀਆਂ ਯਾਦਾਂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News