ਪਾਕਿਸਤਾਨ ਦੀਆਂ ਆਮ ਚੋਣਾਂ 'ਚ ਕੱਟੜਵਾਦੀ ਨੇਤਾ ਵੀ ਅਜ਼ਮਾ ਰਹੇ ਹਨ ਕਿਸਮਤ

Thursday, Jul 19, 2018 - 02:19 AM (IST)

ਪਾਕਿਸਤਾਨ ਦੀਆਂ ਆਮ ਚੋਣਾਂ 'ਚ ਕੱਟੜਵਾਦੀ ਨੇਤਾ ਵੀ ਅਜ਼ਮਾ ਰਹੇ ਹਨ ਕਿਸਮਤ

 

ਇਸਲਾਮਾਬਾਦ— ਪਾਕਿਸਤਾਨ 'ਚ ਧਾਰਮਿਕ ਸਮੂਹਾਂ 'ਚ ਨਫਰਤ ਫੈਲਾਉਣ ਤੇ ਫਿਰਕੂ ਹਿੰਸਾ ਦੇ ਦੋਸ਼ੀ ਕੁਝ ਕੱਟੜਵਾਦੀ ਨੇਤਾ ਵੀ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਦੌਰਾਨ ਮੈਦਾਨ 'ਚ ਹਨ। ਉਮੀਦ ਹੈ ਕਿ ਸੰਸਦ 'ਚ ਇਨ੍ਹਾਂ ਨੇਤਾਵਾਂ ਦੇ ਪਹੁੰਚਣ ਨਾਲ ਸਮਾਜ 'ਚ ਕੱਟੜਤਾ ਹੋਰ ਵਧੇਗੀ। ਮੁੰਬਈ ਅੱਤਵਾਦੀ ਹਮਲਿਆਂ ਦੇ ਸਰਗਨਾ ਹਾਫਿਜ਼ ਸਈਦ ਦੀ ਅਗਵਾਈ ਵਾਲੇ ਜਮਾਤ ਉਦ ਦਾਵਾ ਦੇ ਉਮੀਦਵਾਰ ਵੀ ਪਾਕਿਸਤਾਨ ਨੂੰ ਇਸਲਾਮ ਦਾ ਗੜ੍ਹ ਬਣਾਉਣ ਦੇ ਮਕਸਦ ਨਾਲ ਚੋਣ ਲੜ ਰਹੇ ਹਨ।
ਇਕ ਹੋਰ ਕੱਟੜਪੰਥੀ ਸੰਗਠਨ ਅਹਲੇ ਸੁੰਨਤ ਵਲ ਜਮਾਤ ਨੇ ਔਰੰਗਜ਼ੇਬ ਸਣੇ ਆਪਣੇ ਚੋਟੀ ਦੇ ਨੇਤਾਵਾਂ ਨੂੰ ਉਮੀਦਵਾਰ ਬਣਾਇਆ ਹੈ। ਫਾਰੁਕੀ ਦਾ ਨਾਂ ਪਾਕਿਸਤਾਨ ਦੀ ਅੱਤਵਾਦੀ ਨਿਗਰਾਨੀ ਸੂਚੀ 'ਚ ਵੀ ਹੈ। ਫਾਰੁਕੀ ਦੇ ਸੰਗਠਨ 'ਤੇ ਸ਼ਿਆ ਘੱਟ ਗਿਣਤੀਆਂ ਦੇ ਖਿਲਾਫ ਨਫਰਤ ਤੇ ਹਿੰਸਾ ਫੈਲਾਉਣ ਦਾ ਦੋਸ਼ ਹੈ। ਮੰਨਿਆ ਜਾਂਦਾ ਹੈ ਕਿ ਇਹ ਲਸ਼ਕਰ-ਏ-ਝਾਂਗਵੀ ਦਾ ਸੰਗਠਨ ਹੈ। ਤਹਿਰੀਕ-ਏ-ਲੱਬਾਈਕ ਪਾਕਿਸਤਾਨ ਵੀ ਕੱਟੜਪੰਥੀ ਇਸਲਾਮੀ ਪਾਰਟੀ ਹੈ। ਪਾਰਟੀ ਨੇ ਨੈਸ਼ਨਲ ਐਸੰਬਲੀ ਤੇ ਸੂਬਾਈ ਐਸੰਬਲੀ ਦੇ ਲਈ ਆਪਣੇ ਉਮੀਦਵਾਰ ਮੈਦਾਨ 'ਚ ਉਤਾਰੇ ਹਨ।


Related News