ਕਿਸਾਨਾਂ ਦੇ ਦਿੱਲੀ ਸਰਹੱਦ ''ਤੇ ਲੰਬੇ ਸਮੇਂ ਤੋਂ ਚੱਲੇ ਸੰਘਰਸ ਦੀ ਸਮਾਪਤੀ ''ਤੇ ਖੁਸ਼ੀ ਦਾ ਪ੍ਰਗਟਾਵਾ: ਰਾਜੂ ਸੰਸਾਰਪੁਰੀ

Tuesday, Dec 14, 2021 - 03:01 AM (IST)

ਕਿਸਾਨਾਂ ਦੇ ਦਿੱਲੀ ਸਰਹੱਦ ''ਤੇ ਲੰਬੇ ਸਮੇਂ ਤੋਂ ਚੱਲੇ ਸੰਘਰਸ ਦੀ ਸਮਾਪਤੀ ''ਤੇ ਖੁਸ਼ੀ ਦਾ ਪ੍ਰਗਟਾਵਾ: ਰਾਜੂ ਸੰਸਾਰਪੁਰੀ

ਲੰਡਨ (ਸਰਬਜੀਤ ਬਨੂੜ)- ਸਥਾਨਕ ਕੌਂਸਲਰਾਂ ਨੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਦਿੱਲੀ ਸਰਹੱਦ 'ਤੇ ਲੰਮੇ ਸਮੇਂ ਤੋਂ ਚੱਲੇ ਸੰਘਰਸ ਦੀ ਸਮਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। 
ਹੇਜ਼ ਹੰਲਿਗਟਨ ਬਾਰੋ ਦੇ ਕੌਂਸਲਰ ਰਾਜੂ ਸੰਸਾਰਪੁਰੀ, ਕੌਂਸਲਰ ਸਰਦਾਰ ਜਗਜੀਤ ਸਿੰਘ ਹਰਫਨਮੋਲਾ, ਸਰਦਾਰ ਅਜੈਬ ਸਿੰਘ , ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਦੇ ਸਾਬਕਾ ਜਨਰਲ ਸਕੱਤਰ ਸਰਦਾਰ ਰਵਿੰਦਰ ਸਿੰਘ ਸੋਢੀ, ਸਾਬਕਾ ਮੇਅਰ ਤੇ ਕੌਂਸਲਰ ਸਰਦਾਰ ਜੋਗਿੰਦਰ ਸਿੰਘ ਬੱਲ ਨੇ ਭਾਰਤ ਸਰਕਾਰ ਵੱਲੋ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਅਤੇ ਕਿਸਾਨੀ ਮੰਗਾਂ ਨੂੰ ਮੰਨ ਲੈਣ ਤੋਂ ਬਾਦ ਕਿਸਾਨਾਂ ਦੀ ਘਰ ਵਾਪਸੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਕ ਸਾਲ ਤੋਂ ਵੱਧ ਸ਼ਾਂਤੀ ਪੁਰਵਕ ਚੱਲੇ ਇਸ ਸੰਘਰਸ ਨੇ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਸਮੂਹ ਆਗੂਆਂ ਵੱਲੋਂ ਸੰਘਰਸ ਦੌਰਾਨ ਆਪਣੀਆਂ ਜਾਨਾਂ ਗਵਾ ਚੁੱਕੇ 700 ਦੇ ਕਰੀਬ ਕਿਸਾਨਾਂ ਨੂੰ ਸਜਦਾ ਕੀਤਾ ਗਿਆ ਅਤੇ ਸਰਕਾਰ ਕੋਲ਼ੋਂ ਉਨ੍ਹਾਂ ਦੇ ਪਰਿਵਾਰਾਂ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਗਈ। 
ਕੌਂਸਲਰ ਰਾਜੂ ਸੰਸਾਰਪੁਰੀ ਨੇ ਬੀਤੇ ਦਿਨੀਂ ਹੈਲੀਕਾਪਟਰ ਹਾਦਸੇ ਵਿੱਚ ਬਿਪਿਨ ਰਾਵਤ ਸਮੇਤ 11 ਜਵਾਨਾਂ ਦੀ ਹੋਈ ਸ਼ਹਾਦਤ  ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਅਰਪਣ ਕੀਤੀ।


author

Bharat Thapa

Content Editor

Related News