ਦੁਨੀਆ ਦੀ ਪਹਿਲੀ ਫਿਊਚਰ ਸਿਟੀ, ਐਕਸਪੋ ਸਾਈਟ ਬਣੇਗੀ ‘ਡਿਸਟ੍ਰਿਕਟ-2020’

Friday, Mar 04, 2022 - 01:29 PM (IST)

ਦੁਬਈ– ਯੂ. ਏ. ਈ. ਗਵਰਨਮੈਂਟ ਐਕਸਪੋ ਨੂੰ ਹੋਸਟ ਕਰਨ ਦੇ ਨਾਲ-ਨਾਲ ਦੁਨੀਆ ਦੇ ਸਾਹਮਣੇ ਇਕ ਉਦਾਹਰਨ ਵੀ ਪੇਸ਼ ਕਰਨਾ ਚਾਹੁੰਦੀ ਸੀ, ਜਿਸ ’ਚ ਉਹ ਕਾਮਯਾਬ ਵੀ ਰਹੀ ਹੈ। ਦਰਅਸਲ 4.38 ਸਕੁਵੇਅਰ ਕਿਲੋਮੀਟਰ ਏਰੀਆ ’ਚ ਫੈਲੀ ਐਕਸਪੋ ਸਾਈਟ, ਐਕਸਪੋ ਦੇ ਖਤਮ ਹੁੰਦੇ ਹੀ ‘ਡਿਸਟ੍ਰਿਕਟ-2020’ ’ਚ ਬਦਲ ਜਾਵੇਗੀ। ਇਹ ਇਕ ਫਿਊਚਰ ਸਿਟੀ ਹੋਵੇਗੀ । ਦੁਨੀਆ ਦਾ ਪਹਿਲਾ ਅਜਿਹਾ ਸ਼ਹਿਰ ਜਿੱਥੇ ਸਭ ਕੁਝ 15 ਮਿੰਟ ਦੇ ਦਾਇਰੇ ’ਚ ਹੋਵੇਗਾ। ਇਸ ਲਈ ਇਸ ਨੂੰ ‘15 ਮਿੰਟ ਸਿਟੀ’ ਵੀ ਕਿਹਾ ਜਾ ਰਿਹਾ ਹੈ। ਯਾਨੀ ਕਿ ਤੁਹਾਨੂੰ ਆਫਿਸ, ਸ਼ਾਪਿੰਗ ਮਾਲ, ਗਾਰਡਨ, ਘਰ ਜਿੱਥੇ ਵੀ ਤੁਸੀ ਜਾਣਾ ਚਾਹੁੰਦੇ ਹੋ ਤੁਹਾਨੂੰ 15 ਮਿੰਟ ਹੀ ਲੱਗਣਗੇ। ਇਹ ਪਹਿਲੀ ਅਜਿਹੀ ਸਿਟੀ ਹੋਵੇਗੀ, ਜਿਸ ’ਚ ਕਾਰਾਂ ਨੂੰ ਚੱਲਣ ਦੀ ਇਜਾਜ਼ਤ ਨਹੀਂ ਹੋਵੋਗੀ। ਇਸ ’ਚ ਸਾਈਕਿਲਸ ਅਤੇ ਇਲੈਕਟ੍ਰਿਕ ਵ੍ਹੀਕਲਸ ਹੀ ਚੱਲਣਗੇ। ਆਟੋਨੋਮਨਸ ਯਾਨੀ ਕਿ ਡਰਾਈਵਰ ਲੈੱਸ ਵ੍ਹੀਲਕਸ ਵੀ ਇਸ ਸਿਟੀ ਦੇ ਅੰਦਰ ਚੱਲਣਗੇ।

ਐਕਸਪੋ- 2020 ਦੁਬਈ ਦੇ ਚੀਫ ਡਿਵੈਲਪਮੈਂਟ ਐਂਡ ਡਿਲਿਵਰੀ ਆਫੀਸਰ ਅਹਿਮਦ ਅਲ ਖਾਤਿਬ ਨੇ ‘ਜਗ ਬਾਣੀ’ ਨਾ ਲ ਵਿਸ਼ੇਸ਼ ਤੌਰ ’ਤੇ ਗੱਲ ਕਰਦਿਆਂ ਦੱਸਿਆ ਕਿ ਜਦੋਂ ਅਸੀਂ ਐਕਸਪੋ ਸਾਈਟ ਨੂੰ ਬਣਾ ਰਹੇ ਸਾਂ ਤਾਂ ਸਾਡਾ ਫੋਕਸ ਸਸਟੇਨੇਬਿਲਿਟੀ ’ਤੇ ਸੀ। ਅਸੀਂ ਬਹੁਤ ਕੁਝ ਅਜਿਹਾ ਇਸਤੇਮਾਲ ਕੀਤਾ ਜੋ ਕਿ ਰੀਸਾਈਕਿਲਡ ਸੀ ਤੇ ਬਹੁਤ ਕੁਝ ਅਜਿਹਾ ਵੀ ਜਿਸ ਨੂੰ ਐਕਸਪੋ ਖਤਮ ਹੋਣ ਤੋਂ ਬਾਅਦ ਫਿਰ ਤੋਂ ਇਸਤੇਮਾਲ ਕੀਤਾ ਜਾ ਸਕੇਗਾ। ਅਸੀਂ ਪੂਰੇ ਯੂ. ਏ. ਈ. ਤੋਂ ਟਾਇਰ ਇਕੱਠੇ ਕੀਤੇ ਤੇ ਐਕਸਪੋ ਸਾਈਟ ’ਚ, ਜਿੰਨਾ ਵੀ ਸੜਕ ਨਿਰਮਾਣ ਹੋਇਆ, ਉਨ੍ਹਾਂ ’ਚ ਰਬੜ-ਯੁਕਤ ਡਾਮਰ ਦਾ ਇਸਤੇਮਾਲ ਕੀਤਾ। ਠੀਕ ਇੰਝ ਹੀ ਜਿੰਨਾ ਵੀ ਕੰਕਰੀਟ ਇਸਤੇਮਾਲ ਕੀਤਾ ਗਿਆ, ਉਸ ’ਚ ਕੁਝ ਅਜਿਹੇ ਕੈਮੀਕਲਸ ਪਾਏ ਗਏ, ਜਿਸ ਨਾਲ ਕਿ ਨਾਰਮਲ ਕੰਕਰੀਟ ਦੇ ਮੁਕਾਬਲੇ 30 ਫ਼ੀਸਦੀ ਪਾਣੀ ਘੱਟ ਇਸਤੇਮਾਲ ਹੋਇਆ ਹੈ। ‘ਡਿਸਟ੍ਰਿਕਟ-2020’ ਸਬੰਧੀ ਕੀਤੇ ਗਏ ਸਵਾਲ ’ਤੇ ਅਹਿਮਦ ਅਲ ਖਾਤਿਬ ਅੱਗੇ ਬੋਲੇ, ‘ਅਸੀਂ ਕਦੇ ਇਹ ਸੋਚ ਕੇ ਐਕਸਪੋ ਸਾਈਟ ਤਿਆਰ ਨਹੀਂ ਕੀਤੀ ਕਿ ਸਾਨੂੰ ਸਿਰਫ ਨਿਰਮਾਣ ਕਾਰਜ ਕਰਨਾ ਹੈ, ਸਗੋਂ ਅਸੀਂ ਹਮੇਸ਼ਾ ਇਹ ਧਿਆਨ ’ਚ ਰੱਖਿਆ ਕਿ ਸਾਨੂੰ ਇੱਥੇ ਰਹਿਣ ਵਾਲੇ ਲੋਕਾਂ ਦੀਆਂ ਜ਼ਰੂਰਤਾਂ, ਸਿਹਤ ਤੇ ਸਹੂਲਤਾਂ ਦਾ ਖਾਸ ਧਿਆਨ ਰੱਖਣਾ ਹੈ। ਇੱਥੇ ਕੁਆਲਿਟੀ ਲਾਈਫ ਹੋਵੇਗੀ, ਈਕੋ ਫ੍ਰੈਂਡਲੀ ਐਨਵਾਇਰਮੈਂਟ ਹੋਵੇਗਾ। ਇੰਝ ਕਹਿ ਲਵੋ ਕਿ ਇਹ ਇਕ ਹਿਊਮਨ ਸੈਂਟ੍ਰਿਕ, ਸਸਟੇਨੇਬਲ ਸਿਟੀ ਹੋਵੇਗੀ।’

PunjabKesari

ਜਿਨ੍ਹਾਂ ਦੀ ਗੱਲ ਹੋ ਰਹੀ ਹੈ...
ਐਕਸਪੋ-2020 ਦੁਬਈ ’ਚ 192 ਦੇਸ਼ਾਂ ਦੇ ਪਵੇਲੀਅਨ ਤੋਂ ਇਲਾਵਾ, ਸਪੈਸ਼ਲ ਪਵੇਲੀਅਨ ਵੀ ਬਣਾਏ ਗਏ ਹਨ। ‘ਜਗ ਬਾਣੀ’ ਹਰ ਉਸ ਸਪੈਸ਼ਲ ਪਵੇਲੀਅਨ ਤੱਕ ਪੁੱਜਾ ਜਿਸ ਨੂੰ ਐਕਸਪੋ 2020 ਦੁਬਈ ’ਚ ਇਕ ਅਲੱਗ ਜਗ੍ਹਾ ਦਿੱਤੀ ਗਈ ਹੈ। ਹਰ ਪਵੇਲੀਅਨ ਇਕ ਵੱਖਰੀ ਹੀ ਕਹਾਣੀ ਬਿਆਨ ਕਰਦਾ ਹੈ। ਅਜਿਹੀਆਂ ਕਹਾਣੀਆਂ ਜੋ ਕਾਬਿਲ-ਏ-ਤਾਰੀਫ ਹਨ। ਇਕ ਅਜਿਹਾ ਪਵੇਲੀਅਨ ਜਿੱਥੇ ਦੁਨੀਆ ਭਰ ਦੀਆਂ ਔਰਤਾਂ ਦੀ ਗਾਥਾ ਹੈ। ਇਸ ’ਚ ਸਮਾਨਤਾ ਦੀ ਗੱਲ ਕੀਤੀ ਗਈ ਹੈ। ਯੂ. ਏ. ਈ. ’ਚ ਔਰਤਾਂ ਨੂੰ ਕਿਵੇਂ ਇਕ ਸਮਾਨ ਅਧਿਕਾਰ ਮਿਲੇ ਹਨ ਤੇ ਯੂ. ਏ. ਈ. ਦੀ ਪਾਰਲੀਮੈਂਟ ’ਚ 50 ਫ਼ੀਸਦੀ ਔਰਤਾਂ ਹਨ। ਇਹ ਵੀ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਇਸ ਐਕਸਪੋ ’ਚ ‘ਆਪਰਚਿਊਨਿਟੀ’ ਪਵੇਲੀਅਨ, ‘ਸਸਟੇਨੇਬਿਲਿਟੀ’ ਪਵੇਲੀਅਨ, ‘ਮੋਬਿਲਿਟੀ’ ਪਵੇਲੀਅਨ, ‘ਗੋਥਮ ਸਿਟੀ’ ਪਵੇਲੀਅਨ (ਬੈਟਮੈਨ ’ਤੇ ਆਧਾਰਿਤ), ‘ਵਿਜ਼ਨ’ ਪਵੇਲੀਅਨ, ‘ਫਿਰਦੋਜ ਸਟੂਡੀਓ ਬਾਇ ਏ. ਆਰ. ਰਹਿਮਾਨ’ ਤੇ ‘ਦਿ ਗੁਡ ਪਲੇਸ’ ਪਵੇਲੀਅਨ ਖਾਸ ਹਨ, ਜਿਨ੍ਹਾਂ ਬਾਰੇ ਤੁਸੀ ਅੱਗੇ ਪੜ੍ਹੋਗੇ।

PunjabKesari

2020
ਇਸ ਲਈ ਕਿਉਂਕਿ ਇਹ ਐਕਸਪੋ ਸਾਲ 2020 ’ਚ ਹੋਣ ਵਾਲਾ ਸੀ ਪਰ ਕੋਵਿਡ ਕਾਰਨ 1 ਅਕਤੂਬਰ 2021 ਨੂੰ ਸ਼ੁਰੂ ਹੋਇਆ। ਇਸ ਲਈ ਅਜੇ ਵੀ ਇਸਨੂੰ ‘ਐਕਸਪੋ 2020 ਦੁਬਈ ਯੂ. ਏ. ਈ’ ਦੇ ਨਾਂ ਨਾਲ ਹੀ ਪੁਕਾਰਿਆ ਜਾਂਦਾ ਹੈ।

192
ਦੇਸ਼ਾਂ ਨੇ ਲਿਆ ਹੈ ਹਿੱਸਾ, ਵਰਲਡ ਐਕਸਪੋ ਦੀ ਹਿਸਟਰੀ ’ਚ ਪਹਿਲੀ ਵਾਰ ਹਰ ਦੇਸ਼ ਦਾ ਆਪਣਾ ਵੱਖਰਾ ਪਵੇਲੀਅਨ।

4.38
ਸਕੁਏਅਰ ਕਿਲੋਮੀਟਰ ਏਰੀਆ ’ਚ ਫੈਲੀ ਹੈ ਐਕਸਪੋ ਸਾਈਟ। ਸਸਟੇਨੇਬਲ ਹੋਣ ਦੇ ਨਾਲ-ਨਾਲ ਐਨਰਜੀ ਸੇਵਿੰਗ ਵੀ ਹੈ ਪੂਰੀ ਸਾਇਟ।

ਸੋਲਰ-ਟ੍ਰੀ : ਸਸਟੇਨੇਬਿਲਿਟੀ ਪਵੇਲੀਅਨ ’ਚ ਸੋਲਰ ਟ੍ਰੀ ਲਾਏ ਗਏ ਹਨ, ਜੋ ਸੂਰਜ ਦੀ ਦਿਸ਼ਾ ’ਚ ਘੁੰਮਦੇ ਹਨ।

03
ਪੰਖੜੀ ਵਾਲੇ ਫੁੱਲ ਵਾਂਗ ਡਿਜ਼ਾਈਨ ਕੀਤੀਆਂ ਗਈ ਹੈ ਐਕਸਪੋ ਸਾਈਟ, ਹਰ ਪੰਖੜੀ ਨੂੰ ਦਿੱਤਾ ਗਿਆ ਹੈ ਇਕ ਅਲੱਗ ਥੀਮ।

60
ਦੇ ਕਰੀਬ ਰੋਜ਼ਾਨਾ ਹੁੰਦੇ ਹਨ ਲਾਈਵ ਈਵੈਂਟਸ। ਹਰ ਮੁਲਕ ਨੇ ਆਪਣਾ ਕਲਚਰ, ਹੈਰੀਟੇਜ, ਫੂਡ ਤੇ ਮਿਊਜ਼ਿਕ ਨੂੰ ਕੀਤਾ ਹੈ ਪੇਸ਼।

25
ਮਿਲੀਅਨ ਤੋਂ ਜ਼ਿਆਦਾ ਵਿਜ਼ੀਟਰਸ ਲੈਣਗੇ ਹਿੱਸਾ। 31 ਮਾਰਚ 2022 ਤੱਕ ਪੂਰਾ ਹੋਵੇਗਾ ਇਹ ਅੰਕੜਾ। ਹੁਣ ਤੱਕ 16 ਮਿਲੀਅਨ ਤੋਂ ਵੱਧ ਵਿਜ਼ੀਟਰਸ ਲੈ ਚੁੱਕੇ ਨੇ ਹਿੱਸਾ।

ਐਕਸਪੋ 2020 ਦੁਬਈ ਤੋਂ ਅਭਿਨਵ ਚੋਪੜਾ, ਪਿਊਸ਼ ਸ਼ਰਮਾ ਅਤੇ ਅਮਰਿੰਦਰ ਸਿੰਘ ਢਿੱਲੋਂ ਦੀ ਰਿਪੋਰਟ। ਡਿਜ਼ਾਈਨ- ਵਰੁਣ ਹੰਸ


Rakesh

Content Editor

Related News