ਸਵੀਡਨ ’ਚ ਰਿਹਾਇਸ਼ੀ ਇਮਾਰਤ ’ਚ ਧਮਾਕਾ, 20 ਲੋਕ ਜ਼ਖ਼ਮੀ
Tuesday, Sep 28, 2021 - 04:44 PM (IST)
ਹੇਲਸਿੰਕੀ (ਭਾਸ਼ਾ) : ਸਵੀਡਨ ਦੇ ਗੋਟੇਬਰਗ ਸ਼ਹਿਰ ਵਿਚ ਮੰਗਲਵਾਰ ਨੂੰ ਇਕ ਰਿਹਾਇਸ਼ੀ ਇਮਾਰਤ ਵਿਚ ਭਿਆਨਕ ਧਮਾਕਾ ਹੋਇਆ, ਜਿਸ ਵਿਚ 20 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ 3 ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਪੁਲਸ ਅਤੇ ਰਾਹਤ ਕਰਮੀਆਂ ਨੇ ਦੱਸਿਆ ਕਿ ਘਟਨਾ ਦੇ ਬਾਅਦ ਸੈਂਕੜੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਪੁਲਸ ਬੁਲਾਰੇ ਸਟੀਫਨ ਗੁਸਤਾਫਸਨ ਨੇ ਕਿਹਾ ਕਿ 8 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਧਮਾਕੇ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: ਬਾਈਡੇਨ ਵੱਲੋਂ ਭਾਰਤੀ ਮੀਡੀਆ ਦੀ ਤਾਰੀਫ਼ ’ਤੇ ਭੜਕੇ ਅਮਰੀਕੀ ਪੱਤਰਕਾਰ, ਵ੍ਹਾਈਟ ਹਾਊਸ ਨੇ ਦਿੱਤੀ ਸਫ਼ਾਈ
ਸਵੀਡਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਗੋਟੇਬਰਗ ਦੇ ਐਨਡਾਲ ਜ਼ਿਲ੍ਹੇ ਵਿਚ ਸਵੇਰੇ 5 ਵਜੇ ਤੋਂ ਠੀਕ ਪਹਿਲਾਂ ਧਮਾਕਾ ਹੋਇਆ, ਜਿਸ ਦੇ ਬਾਅਦ ਕਈ ਅਪਾਰਟਮੈਂਟ ਵਿਚ ਅੱਗ ਲੱਗ ਗਈ। ਸਥਾਨਕ ਫਾਇਰ ਬ੍ਰਿਗੇਡ ਵਿਭਾਗ ਦੇ ਕਰਮੀ ਸਥਾਨਕ ਸਮੇਂ ਮੁਤਾਬਕ ਸਵੇਰੇ 9 ਵਜੇ ਤੱਕ ਅੱਗ ਬੁਝਾਉਣ ਵਿਚ ਲੱਗੇ ਸਨ। ਧਮਾਕੇ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਵੀਡਿਸ਼ ਮੀਡੀਆ ਮੁਤਾਬਕ ਜਾਂਚਕਰਤਾ ਗੈਸ ਨਾਲ ਹੋਏ ਧਮਾਕੇ ਜਾਂ ਗੇਟ ’ਤੇ ਵਿਸਫੋਟਕ ਰੱਖੇ ਜਾਣ ਦਾ ਖ਼ਦਸ਼ਾ ਜਤਾ ਰਹੇ ਹਨ।
ਇਹ ਵੀ ਪੜ੍ਹੋ: ਥੱਪੜ ਮਗਰੋਂ ਹੁਣ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ’ਤੇ ਸੁੱਟਿਆ ਗਿਆ ਆਂਡਾ, ਵੇਖੋ ਵੀਡੀਓ