ਇਰਾਕ ''ਚ ਮਸਜਿਦ ਨੇੜੇ ਧਮਾਕਾ, 3 ਹਲਾਕ
Saturday, Aug 24, 2019 - 06:44 PM (IST)

ਬਗਦਾਦ— ਇਰਾਕ ਦੀ ਰਾਜਧਾਨੀ ਬਗਦਾਦ ਦੇ ਦੱਖਣ ਵਾਲੇ ਪਾਸੇ ਇਕ ਸ਼ਿਆ ਮਸਜਿਦ ਦੇ ਕੋਲ ਹੋਏ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨਾਂ ਹੋਰ ਲੋਕ ਜ਼ਖਮੀ ਹੋ ਗਏ ਹਨ। ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾਖੇਜ਼ ਸਮੱਗਰੀ ਇਕ ਮੋਟਰਸਾਈਕਲ 'ਚ ਲੁਕਾ ਕੇ ਰੱਖੀ ਗਈ ਸੀ।
ਨਿਯਮਾਂ ਮੁਤਾਬਕ ਪਛਾਣ ਗੁਪਤ ਰੱਖਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਮੁਸਯਿਬ ਪਿੰਡ ਦੀ ਸੜਕ 'ਤੇ ਸ਼ੁੱਕਰਵਾਰ ਸ਼ਾਮੀਂ ਹੋਇਆ। ਹਮਲੇ ਦੀ ਜ਼ਿੰਮੇਦਾਰੀ ਇਸਲਾਮਿਕ ਸਟੇਟ ਨੇ ਲੈਂਦਿਆਂ ਕਿਹਾ ਕਿ ਉਸ ਦਾ ਨਿਸ਼ਾਨਾ ਮਸਜਿਦ ਦੇ ਨੜੇ ਇਕੱਠੇ ਹੋਏ ਸ਼ਿਆ ਸਨ। ਇਰਾਕ ਨੇ ਨਵੇਂ ਸਾਲ ਦੇ ਅਖੀਰ 'ਚ ਆਈ.ਐੱਸ. 'ਤੇ ਜਿੱਤ ਦਾ ਐਲਾਨ ਕੀਤਾ ਸੀ ਪਰ ਅੱਤਵਾਦੀ ਸੰਗਠਨ ਦੇ ਹਮਲੇ ਸਲੀਪਰ ਸੈਲਸ ਰਾਹੀਂ ਜਾਰੀ ਹਨ, ਖਾਸ ਕਰਕੇ ਦੇਸ਼ ਦੇ ਉੱਤਰੀ ਹਿੱਸੇ 'ਚ। ਇਰਾਕੀ ਫੌਜ ਨੇ ਸ਼ਨੀਵਾਰ ਨੂੰ ਅਨਬਾਰ ਸੂਬੇ 'ਚ ਆਈ.ਐੱਸ. ਦੇ ਟਿਕਾਣਿਆਂ ਤੇ ਸਲੀਪਰ ਸੈਲ ਨੂੰ ਨਸ਼ਟ ਕਰਨ ਲਈ ਨਵਾਂ ਅਭਿਆਨ ਸ਼ੁਰੂ ਕਰਨ ਦਾ ਐਲਾਨ ਕੀਤਾ।