ਬੁਰਕੀਨਾ ਫਾਸੋ ’ਚ ਸੋਨੇ ਦੀ ਖਾਨ ਨੇੜੇ ਧਮਾਕਾ, 59 ਲੋਕਾਂ ਦੀ ਮੌਤ

Tuesday, Feb 22, 2022 - 09:32 AM (IST)

ਬੁਰਕੀਨਾ ਫਾਸੋ ’ਚ ਸੋਨੇ ਦੀ ਖਾਨ ਨੇੜੇ ਧਮਾਕਾ, 59 ਲੋਕਾਂ ਦੀ ਮੌਤ

ਓਆਗਾਡੌਗੂ (ਭਾਸ਼ਾ): ਦੱਖਣੀ-ਪੱਛਮੀ ਬੁਰਕੀਨਾ ਫਾਸੋ ਵਿਚ ਸੋਮਵਾਰ ਨੂੰ ਸੋਨੇ ਦੀ ਖਾਨ ਨੇੜੇ ਜ਼ਬਰਦਸਤ ਧਮਾਕੇ ਵਿਚ ਘੱਟੋ-ਘੱਟ 59 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਰਾਸ਼ਟਰੀ ਪ੍ਰਸਾਰਕ ਨੇ ਇਹ ਜਾਣਕਾਰੀ ਦਿੱਤੀ। ‘ਆਰ.ਟੀ.ਬੀ.’ ਦੀ ਖ਼ਬਰ ਮੁਤਾਬਕ ਗਬੋਮਬਲੋਰਾ ਪਿੰਡ ਵਿਚ ਧਮਾਕੇ ਦੇ ਬਾਅਦ ਖੇਤਰੀ ਅਧਿਕਾਰੀਆਂ ਨੇ ਜ਼ਖ਼ਮੀ ਹੋਏ ਲੋਕਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਧਮਾਕਾ ਮਾਈਨਿੰਗ ਲਈ ਵਰਤੇ ਜਾਣ ਵਾਲੇ ਰਸਾਇਣਾਂ ਕਾਰਨ ਹੋਇਆ ਹੈ। ਧਮਾਕੇ ਦੌਰਾਨ ਮੌਕੇ ’ਤੇ ਮੌਜੂਦ ਇਕ ਜੰਗਲਾਤ ਕਰਮਚਾਰੀ ਨੇ ‘ਦਿ ਐਸੋਸੀਏਟਡ ਪ੍ਰੈਸ’ (ਏ.ਪੀ.) ਨੂੰ ਕਿਹਾ, ‘ਮੈਨੂੰ ਹਰ ਪਾਸੇ ਲਾਸ਼ਾਂ ਨਜ਼ਰ ਆ ਰਹੀਆਂ ਸਨ। ਇਹ ਭਿਆਨਕ ਸੀ।’ ਉਨ੍ਹਾਂ ਦੱਸਿਆ ਕਿ ਪਹਿਲਾ ਧਮਾਕਾ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ ਨੂੰ ਕਰੀਬ 2 ਵਜੇ ਹੋਇਆ ਸੀ ਅਤੇ ਉਸ ਤੋਂ ਬਾਅਦ ਵੀ ਕਈ ਧਮਾਕੇ ਹੋਏ।
 


author

cherry

Content Editor

Related News