64,59,53,000 ਰੁਪਏ ਦੀ ਨਿਕਲੀ ਲਾਟਰੀ! UAE ''ਚ ਭਾਰਤੀ ਡਰਾਈਵਰ ਦੀ ਖੁੱਲ੍ਹੀ ਕਿਸਮਤ

Saturday, May 09, 2026 - 03:26 PM (IST)

64,59,53,000 ਰੁਪਏ ਦੀ ਨਿਕਲੀ ਲਾਟਰੀ! UAE ''ਚ ਭਾਰਤੀ ਡਰਾਈਵਰ ਦੀ ਖੁੱਲ੍ਹੀ ਕਿਸਮਤ

ਦੁਬਈ: ਦੁਬਈ 'ਚ ਰਹਿਣ ਵਾਲੇ ਇੱਕ ਭਾਰਤੀ ਡਰਾਈਵਰ ਦੀ ਕਿਸਮਤ ਰਾਤੋ-ਰਾਤ ਬਦਲ ਗਈ ਹੈ। ਕੇਰਲ ਦੇ ਰਹਿਣ ਵਾਲੇ 48 ਸਾਲਾ ਅਬਦੁਲ ਰਸ਼ੀਦ ਅਲੀਪਰਾ ਵਲਾਪਿਲ ਅਬਦੂ ਨੇ ਅਬੂ ਧਾਬੀ 'ਚ ਹੋਈ 'ਬਿਗ ਟਿਕਟ' ਡਰਾਅ 'ਚ 25 ਮਿਲੀਅਨ ਦਿਰਹਮ ਤੋਂ ਵਧੇਰੇ (ਲਗਭਗ 64.6 ਕਰੋੜ ਰੁਪਏ) ਦਾ ਵੱਡਾ ਇਨਾਮ ਜਿੱਤਿਆ ਹੈ।

17 ਸਾਲਾਂ ਦੀ ਮਿਹਨਤ ਦਾ ਮਿਲਿਆ ਫਲ
ਅਬਦੂ ਪਿਛਲੇ 17 ਸਾਲਾਂ ਤੋਂ ਦੁਬਈ 'ਚ ਰਹਿ ਰਿਹਾ ਹੈ ਤੇ ਡਰਾਈਵਰ ਵਜੋਂ ਕੰਮ ਕਰ ਰਿਹਾ ਹੈ, ਜਦੋਂ ਕਿ ਉਸਦਾ ਪਰਿਵਾਰ ਭਾਰਤ 'ਚ ਰਹਿੰਦਾ ਹੈ। ਉਹ ਪਿਛਲੇ 6 ਸਾਲਾਂ ਤੋਂ ਲਗਾਤਾਰ ਬਿਗ ਟਿਕਟ ਡਰਾਅ 'ਚ ਹਿੱਸਾ ਲੈ ਰਿਹਾ ਸੀ। ਉਸਨੇ 19 ਅਪ੍ਰੈਲ ਨੂੰ ਟਿਕਟ ਨੰਬਰ 012318 ਖਰੀਦੀ ਸੀ, ਜਿਸ ਨੇ ਉਸ ਨੂੰ ਕਰੋੜਪਤੀ ਬਣਾ ਦਿੱਤਾ।

ਦੋਸਤਾਂ ਨਾਲ ਮਨਾਇਆ ਜਸ਼ਨ
ਜਿੱਤ ਦੀ ਖ਼ਬਰ ਮਿਲਣ ਵੇਲੇ ਅਬਦੂ ਆਪਣੇ ਦੋਸਤਾਂ ਨਾਲ ਸਮਾਂ ਬਿਤਾ ਰਿਹਾ ਸੀ। ਉਸ ਨੇ ਕਿਹਾ ਕਿ ਇਹ ਉਸ ਲਈ ਇੱਕ ਬਹੁਤ ਹੀ ਖਾਸ ਅਤੇ ਹੈਰਾਨੀਜਨਕ ਪਲ ਸੀ। ਇਨਾਮੀ ਰਾਸ਼ੀ ਬਾਰੇ ਗੱਲ ਕਰਦਿਆਂ ਉਸਨੇ ਦੱਸਿਆ ਕਿ ਉਹ ਇਸ ਦੀ ਵਰਤੋਂ ਕਿਵੇਂ ਕਰਨੀ ਹੈ, ਇਸ ਬਾਰੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਲਾਹ ਮਸ਼ਵਰਾ ਕਰੇਗਾ। ਖਾਸ ਗੱਲ ਇਹ ਹੈ ਕਿ ਉਹ ਭਵਿੱਖ 'ਚ ਵੀ ਲਾਟਰੀ 'ਚ ਹਿੱਸਾ ਲੈਣਾ ਜਾਰੀ ਰੱਖਣਾ ਚਾਹੁੰਦਾ ਹੈ।

ਇੱਕ ਹੋਰ ਭਾਰਤੀ ਨੇ ਜਿੱਤੀ ਲੈਂਡ ਰੋਵਰ
ਇਸੇ ਡਰਾਅ ਵਿੱਚ ਕੇਰਲ ਦੇ ਹੀ ਇੱਕ ਹੋਰ ਭਾਰਤੀ ਡਰਾਈਵਰ ਅਸ਼ਰਫ ਅਬਦੁੱਲਾ ਦੀ ਵੀ ਕਿਸਮਤ ਚਮਕੀ ਹੈ। ਅਬੂ ਧਾਬੀ 'ਚ ਰਹਿਣ ਵਾਲੇ ਅਬਦੁੱਲਾ ਨੇ 'ਡ੍ਰੀਮ ਕਾਰ' ਕੈਟਾਗਰੀ 'ਚ ਇੱਕ ਲੈਂਡ ਰੋਵਰ ਡਿਫੈਂਡਰ ਜਿੱਤੀ ਹੈ। ਉਹ ਪਿਛਲੇ 16 ਸਾਲਾਂ ਤੋਂ ਯੂਏਈ 'ਚ ਰਹਿ ਰਿਹਾ ਹੈ ਅਤੇ ਪਿਛਲੇ 9 ਸਾਲਾਂ ਤੋਂ ਟਿਕਟਾਂ ਖਰੀਦ ਰਿਹਾ ਸੀ। ਅਬਦੁੱਲਾ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ 40 ਲੋਕਾਂ ਦੇ ਸਮੂਹ ਨਾਲ ਮਿਲ ਕੇ ਟਿਕਟਾਂ ਖਰੀਦ ਰਿਹਾ ਸੀ ਤੇ ਉਹ ਇਸ ਇਨਾਮ ਨੂੰ ਸਾਰੇ ਮੈਂਬਰਾਂ 'ਚ ਵੰਡੇਗਾ।

ਅਗਲੇ ਡਰਾਅ ਲਈ ਨਵੀਆਂ ਪੇਸ਼ਕਸ਼ਾਂ
ਬਿਗ ਟਿਕਟ ਪ੍ਰਬੰਧਕਾਂ ਨੇ ਮਈ ਮਹੀਨੇ ਦੇ ਡਰਾਅ ਲਈ ਵੀ ਨਵੀਆਂ ਪੇਸ਼ਕਸ਼ਾਂ ਦਾ ਐਲਾਨ ਕੀਤਾ ਹੈ। ਅਗਲੇ ਡਰਾਅ 'ਚ ਮੁੱਖ ਇਨਾਮ 20 ਮਿਲੀਅਨ ਦਿਰਹਮ ਰੱਖਿਆ ਗਿਆ ਹੈ, ਜਿਸ ਦੇ ਜੇਤੂ ਦਾ ਐਲਾਨ 3 ਜੂਨ ਨੂੰ ਕੀਤਾ ਜਾਵੇਗਾ। ਇਸ ਤੋਂ ਇਲਾਵਾ 600,000 ਦਿਰਹਮ ਤੱਕ ਦੇ 'ਬਿਗ ਵਿਨ' ਇਨਾਮ ਅਤੇ ਲਗਜ਼ਰੀ ਕਾਰਾਂ ਵੀ ਦਿੱਤੀਆਂ ਜਾਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News