ਸਾਵਧਾਨ! ਬਹੁਤ ਜ਼ਿਆਦਾ ''ਵਰਕਆਊਟ'' ਨਾਲ ਦਿਲ ਸੰਬੰਧੀ ਸਮੱਸਿਆਵਾਂ ਦਾ ਖਤਰਾ ਹੁੰਦੈ ਦੁੱਗਣਾ

Thursday, Jul 15, 2021 - 04:54 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਅਕਸਰ ਲੋਕ ਫਿੱਟ ਰਹਿਣ ਲਈ ਵਰਕਆਊਟ ਕਰਦੇ ਹਨ। ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਵਰਕਆਊਟ ਇਕ ਨਿਸ਼ਚਿਤ ਸੀਮਾ ਤੱਕ ਹੀ ਕਰਨਾ ਚਾਹੀਦਾ ਹੈ ਨਹੀਂ ਤਾਂ ਗੰਭੀਰ ਸਮੱਸਿਵਆਵਾਂ ਹੋ ਸਕਦੀਆਂ ਹਨ।ਯੂਰੋ ਕੱਪ ਮੈਚ ਦੌਰਾਨ ਕੁਝ ਦਿਨ ਪਹਿਲਾਂ ਡੈਨਮਾਰਕ ਦੇ ਫੁੱਟਬਾਲ ਖਿਡਾਰੀ ਕ੍ਰਿਸ਼ਚੀਅਨ ਐਰਿਕਸਨ ਨੂੰ ਦਿਲ ਦਾ ਦੌਰਾ ਪਿਆ ਸੀ। ਇਕ ਹੋਰ ਖਿਡਾਰੀ ਨੂੰ ਕੁਝ ਸਮਾਂ ਪਹਿਲਾਂ ਹਾਰਟ ਸਟਾਟਿੰਗ ਡਿਵਾਈਸ ਲਗਾਉਣਾ ਪਿਆ। ਜੇਕਰ ਤੁਸੀਂ ਵੀ ਉਹਨਾਂ ਲੋਕਾਂ ਵਿਚੋਂ ਹੋ ਜਿਹਨਾਂ ਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਵਰਕਆਊਟ ਕਰਨ ਨਾਲ ਤੁਸੀਂ ਚੰਗੀ ਸਿਹਤ ਹਾਸਲ ਕਰ ਲਵੋਗੇ ਤਾਂ ਇਹ ਖ਼ਬਰ ਤੁਹਾਡੇ ਲਈ ਪੜ੍ਹਨੀ ਜ਼ਰੂਰੀ ਹੈ। 

ਖੋਜੀਆਂ ਦਾ ਦਾਅਵਾ ਹੈਕਿ ਵਰਕਆਊਟ ਸਧਾਰਨ ਤੋਂ ਬਹੁਤ ਜ਼ਿਆਦਾ ਹੋਣ 'ਤੇ ਦਿਲ ਨਾਲ ਸਬੰਧਤ ਗੰਭੀਰ ਸਮੱਸਿਆਵਾਂ ਦਾ ਖਤਰਾ ਦੁੱਗਣਾ ਹੋ ਜਾਂਦਾ ਹੈ। 70 ਹਜ਼ਾਰ ਲੋਕਾਂ ਦੇ ਦਿਲ ਦੀ ਸਿਹਤ ਦੇ ਅਧਿਐਨ ਮਗਰੋਂ ਖੋਜੀਆਂ ਨੇ ਇਹ ਦਾਅਵਾ ਕੀਤਾ ਹੈ।ਇਹਨਾਂ ਵਿਚ 63 ਹਜ਼ਾਰ ਸਧਾਰਨ ਲੋਕ, ਬਾਕੀ ਐਥਲੀਟ ਜਾਂ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਸਨ। ਬ੍ਰਿਟਿਸ਼ ਜਰਨਲ ਆਫ ਸਪੋਰਟਰ ਮੈਡੀਸਨ ਵਿਚ ਪ੍ਰਕਾਸ਼ਿਤ ਇਸ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਧਾਰਨ ਲੋਕਾਂ ਦੀ ਤੁਲਨਾ ਵਿਚ ਐਥਲੀਟਾਂ ਨੂੰ ਐਟ੍ਰੀਅਲ ਫਿਬ੍ਰਿਲੇਸ਼ਨ ਦੀ ਸਮੱਸਿਆ ਹੋਣ ਦਾ ਖਦਸ਼ਾ 2.5 ਗੁਣਾ ਜ਼ਿਆਦਾ ਹੁੰਦਾ ਹੈ। ਇਹ ਸਥਿਤੀ ਹੀ ਸਟ੍ਰੋਕ ਅਤੇ ਹਾਰਟ ਫੇਲੀਅਰ ਦਾ ਕਾਰਨ ਬਣਦੀ ਹੈ।

ਪੜ੍ਹੋ ਇਹ ਅਹਿਮ ਖਬਰ - 'Third country' ਰੂਟ ਜ਼ਰੀਏ ਕੈਨੇਡਾ ਜਾ ਸਕਣਗੇ ਭਾਰਤੀ, ਰੱਖੀਆਂ ਇਹ ਸ਼ਰਤਾਂ

ਇਹਨਾਂ ਲੋਕਾਂ ਲਈ ਵੱਧ ਖਤਰੇ ਦੀ ਸੰਭਾਵਨਾ ਜ਼ਿਆਦਾ
ਖੋਜੀਆਂ ਨੇ ਪਾਇਆ ਕਿ 55 ਸਾਲ ਅਤੇ ਉਸ ਤੋਂ ਘੱਟ ਉਮਰ ਦੇ ਨੌਜਵਾਨ ਐਥਲੀਟਾਂ ਵਿਚ ਇਹ ਖਤਰਾ ਹੋਰ ਵੀ ਜ਼ਿਆਦਾ ਹੈ ਕਿਉਂਕਿ ਸਧਾਰਨ ਲੋਕਾਂ ਦੀ ਤੁਲਨਾ ਵਿਚ ਉਹਨਾਂ ਨੂੰ ਐਟ੍ਰੀਅਲ ਫਿਬ੍ਰਿਲੇਸ਼ਨ ਦਾ ਜ਼ੋਖਮ 3.6 ਗੁਣਾ ਵੱਧ ਹੈ। ਭਾਵੇਂਕਿ ਇਹ ਸਮੱਸਿਆ ਜ਼ਿਆਦਾਤਰ ਬਜ਼ੁਰਗ ਲੋਕਾਂ ਵਿਚ ਦੇਖਣ ਨੂੰ ਮਿਲਦੀ ਰਹੀ ਹੈ ਪਰ ਹੁਣ ਨੌਜਵਾਨਾਂ ਵਿਚ ਵੀ ਇਹ ਤੇਜ਼ੀ ਨਾਲ ਵੱਧ ਰਹੀ ਹੈ।

ਨਿਸ਼ਚਿਤ ਸੀਮਾ ਵਿਚ ਵਰਕਆਊਟ ਨਾਲ ਹਾਈ ਬੀਪੀ ਅਤੇ ਮੋਟਾਪੇ ਦਾ ਘੱਟ ਖਤਰਾ
ਅਧਿਐਨ ਦੇ ਪ੍ਰਮੁੱਖ ਲੇਖਕ ਅਤੇ ਕੇਂਟਰਬਰੀ ਕ੍ਰਾਈਸਟਚਰਚ ਯੂਨੀਵਰਸਿਟੀ ਵਿਚ ਮਾਹਰ ਡਾਕਟਰ ਜੇਮੀ ਆਡ੍ਰੀਸਕਾਲ ਮੁਤਾਬਕ ਅਧਿਐਨ ਦੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਦਿਲ ਦੀ ਚੰਗੀ ਸਿਹਤ ਲਈ ਨਿਸ਼ਚਿਤ ਸੀਮਾ ਤੱਕ ਹੀ ਵਰਕਆਊਟ ਚੰਗਾ ਹੈ। ਉਹਨਾਂ ਦਾ ਮੰਨਣਾ ਹੈਕਿ ਸਮੁਚੇ ਤੌਰ ਤੇ ਸਰੀਰਕ ਗਤੀਵਿਧੀ ਦਿਲ ਦੀ ਸਿਹਤ ਵਿਚ ਸੁਧਾਰ ਕਰਦੀ ਹੈ। ਨਾਲ ਹੀ ਹਾਈ ਬੀਪੀ, ਮੋਟਾਪੇ ਅਤੇ ਹਾਈ ਕਾਲੇਸਟਰੋਲ ਦੇ ਖਤਰੇ ਨੂੰ ਘਟਾਉਂਦੀ ਹੈ। ਇਸ ਨਾਲ ਦਿਲ ਦੀਆਂ ਪਰੇਸ਼ਾਨੀਆਂ ਤੋਂ ਮੌਤ ਦਾ ਖਦਸ਼ਾ ਵੀ ਕਾਫੀ ਹੱਦ ਤੱਕ ਘੱਟ ਜਾਂਦਾ ਹੈ।


Vandana

Content Editor

Related News