ਸਾਬਕਾ WWE ਪਹਿਲਵਾਨ ਟੈਮੀ ਸਿਚ ਨੂੰ ਘਾਤਕ ਡ੍ਰਾਈਵਿੰਗ ਹਾਦਸੇ ''ਚ 17 ਸਾਲ ਦੀ ਸਜ਼ਾ

Thursday, Nov 30, 2023 - 01:55 PM (IST)

ਸਾਬਕਾ WWE ਪਹਿਲਵਾਨ ਟੈਮੀ ਸਿਚ ਨੂੰ ਘਾਤਕ ਡ੍ਰਾਈਵਿੰਗ ਹਾਦਸੇ ''ਚ 17 ਸਾਲ ਦੀ ਸਜ਼ਾ

ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੀ ਇਕ ਸਾਬਕਾ ਡਬਲਯੂ.ਡਬਲਯੂ.ਈ ਹਾਲ ਆਫ ਫੇਮ ਪਹਿਲਵਾਨ ਟੈਮੀ "ਸਨੀ" ਸਿਚ ਨੂੰ ਮਾਣਯੋਗ ਅਦਾਲਤ ਵੱਲੋਂ 17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ, ਜਿਸ ਤੋਂ ਬਾਅਦ ਉਹ 8 ਸਾਲ ਦੀ ਪ੍ਰੋਬੇਸ਼ਨ 'ਤੇ ਰਹੇਗੀ। ਸਨੀ ਸਿੱਚ ਦੀ ਭੂਮਿਕਾ ਸੀ ਕਿ ਉਸ ਵੱਲੋਂ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੌਰਾਨ ਇਕ ਗੱਡੀ ਨੂੰ ਟੱਕਰ ਮਾਰੀ ਸੀ। ਜਿਸ ਵਿੱਚ ਕੇਂਦਰੀ ਫਲੋਰੀਡਾ ਰਾਜ ਵਿੱਚ ਗੱਡੀ ਦੇ ਡਰਾਈਵਰ ਦੀ ਮੌਤ ਹੋ ਗਈ ਸੀ। 50 ਸਾਲਾ ਸਿਚ, ਜਿਸ ਨੂੰ 2011 ਵਿੱਚ ਡਬਲਯੂ.ਡਬਲਯੂ.ਈ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ, ਨੂੰ ਅੱਠ ਸਾਲ ਦੀ ਪ੍ਰੋਬੇਸ਼ਨ ਦਾ ਵੀ ਸਾਹਮਣਾ ਕਰਨਾ ਪਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਆਟੋ ਚੋਰੀ ਮਾਮਲਾ, ਭਾਰਤੀ ਮੂਲ ਦੇ ਵਿਅਕਤੀ ਸਮੇਤ 12 ਗ੍ਰਿਫ਼ਤਾਰ

ਸਰਕਾਰੀ ਵਕੀਲਾਂ ਨੇ ਜਾਣਕਾਰੀ ਦਿੱਤੀ ਕਿ ਜਦੋਂ ਉਹ 25 ਮਾਰਚ, 2022 ਨੂੰ ਓਰਮੰਡ ਬੀਚ ਵਿੱਚ ਇੱਕ ਸੇਡਾਨ ਗੱਡੀ ਚਲਾ ਰਹੀ ਸੀ, ਤਾਂ ਉੱਥੇ ਉਹ ਜੂਲੀਅਨ ਲੈਸੇਟਰ (75) ਦੁਆਰਾ ਇੱਕ ਰੁਕੇ ਵਾਹਨ ਨਾਲ ਟਕਰਾ ਗਈ, ਜਿਸਦੀ ਸੱਟਾਂ ਕਾਰਨ ਮੌਤ ਹੋ ਗਈ।  ਲੈਸਟਰ ਦੀ ਕਾਰ ਨੂੰ ਵੀ ਇਕ ਹੋਰ ਵਾਹਨ ਵੱਲੋ ਧੱਕ ਦਿੱਤਾ ਗਿਆ ਸੀ। ਜਿਸ ਨਾਲ ਤਿੰਨ ਲੋਕ ਜ਼ਖਮੀ ਹੋ ਗਏ ਸਨ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਸਿਚ ਦੇ ਖੂਨ ਵਿੱਚ ਅਲਕੋਹਲ ਦੀ ਮਾਤਰਾ 0.32 ਅਤੇ 0.36 ਦੇ ਵਿਚਕਾਰ ਸੀ, ਜੋ ਕਿ ਕਾਨੂੰਨੀ ਸੀਮਾ ਤੋਂ ਚਾਰ ਗੁਣਾ ਵੱਧ ਸੀ। ਉਸ ਦੇ ਸਰੀਰ ਵਿੱਚ ਭੰਗ ਵੀ ਪਾਈ ਗਈ ਸੀ। ਪੁਲਿਸ ਰਿਪੋਰਟ ਵਿੱਚ ਕਿਹਾ ਗਿਆ ਕਿ ਸਿਚ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਹੀ ਸੀ ਅਤੇ ਅਧਿਕਾਰੀਆਂ ਨੂੰ ਉਸਦੀ ਕਾਰ ਵਿੱਚ ਵੋਡਕਾ ਦੀ ਇੱਕ ਖੁੱਲ੍ਹੀ ਬੋਤਲ ਵੀ ਮਿਲੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News