ਜਾਪਾਨ ਦੇ ਸਾਬਕਾ ਨਿਆਂ ਮੰਤਰੀ ਦੇ ਘਰ ਛਾਪੇਮਾਰੀ

01/15/2020 1:54:07 PM

ਟੋਕੀਓ— ਜਾਪਾਨ ਦੇ ਹਿਰੋਸ਼ਿਮਾ ਸੂਬੇ ਦੇ ਅਧਿਕਾਰੀਆਂ ਨੇ ਸਾਬਕਾ ਨਿਆਂ ਮੰਤਰੀ ਕਾਤਸੁਯੁਕੀ ਕਵਾਈ ਅਤੇ ਉਨ੍ਹਾਂ ਦੀ ਪਤਨੀ ਅਤੇ ਸੰਸਦ ਮੈਂਬਰ ਆਨਰੀ ਕਵਾਈ ਦੇ ਘਰ 'ਚ ਛਾਪੇਮਾਰੀ ਕਰ ਕੇ ਤਲਾਸ਼ੀ ਲਈ ਹੈ।

ਸਥਾਨਕ ਮੀਡੀਆ ਮੁਤਾਬਕ ਇਹ ਦੋਸ਼ ਹੈ ਕਿ ਸ਼੍ਰੀਮਤੀ ਆਨਰੀ ਨੇ ਇਸ ਸਾਲ ਆਪਣੇ ਪਤੀ ਦੀ ਚੋਣ ਮੁਹਿੰਮ ਦੌਰਾਨ ਆਪਣੇ ਕਰਮਚਾਰੀਆਂ ਨੂੰ ਨਿਰਧਾਰਤ ਰਕਮ ਤੋਂ ਵਧੇਰੇ ਭੁਗਤਾਨ ਕਰ ਕੇ ਚੋਣ ਕਾਨੂੰਨ ਦੀ ਉਲੰਘਣਾ ਕੀਤੀ ਸੀ। ਚੋਣ ਕਾਨੂੰਨ ਮੁਤਾਬਕ ਕਰਮਚਾਰੀਆਂ ਦੇ ਭੁਗਤਾਨ 'ਤੇ 15 ਹਜ਼ਾਰ ਯੇਨ ਖਰਚ ਕੀਤੇ ਜਾਣੇ ਹਨ ਜਦਕਿ ਆਨਰੀ ਨੇ ਆਪਣੇ 13 ਕਰਮਚਾਰੀਆਂ ਨੂੰ ਦੋ ਗੁਣਾ ਭਾਵ 30 ਹਜ਼ਾਰ ਯੇਨ ਪ੍ਰਤੀ ਵਿਅਕਤੀ ਭੁਗਤਾਨ ਕੀਤੇ। ਇਸ ਘੁਟਾਲੇ ਦੇ ਸਾਹਮਣੇ ਆਉਣ ਦੇ ਬਾਅਦ ਕਾਤਸੁਯੁਕੀ ਨੂੰ ਇਸ ਸਾਲ ਅਕਤੂਬਰ 'ਚ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਸੀ।


Related News