ਅਮਰੀਕਾ ''ਚ ਹਰ 7ਵਾਂ ਡਾਕਟਰ ਭਾਰਤੀ ਮੂਲ ਦਾ, ਕੋਰੋਨਾ ਵਿਰੁੱਧ ਸੰਭਾਲ ਰਹੇ ਮੋਰਚਾ

04/27/2020 6:53:50 PM

ਨਿਊਯਾਰਕ (ਏਜੰਸੀ)- ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਅਮਰੀਕਾ 'ਚ ਹਰ 7ਵਾਂ ਡਾਕਟਰ ਭਾਰਤੀ ਮੂਲ ਦਾ ਹੈ। ਇਸ ਖਤਰਨਾਕ ਵਾਇਰਸ ਨਾਲ ਮੁਕਾਬਲੇ ਵਿਚ ਭਾਰਤੀ ਮੂਲ ਦੇ ਡਾਕਟਰ ਅੱਗੇ ਆ ਕੇ ਮੋਰਚਾ ਸੰਭਾਲ ਰਹੇ ਹਨ। ਅਮਰੀਕਾ ਇਸ ਸਮੇਂ ਪੂਰੀ ਦੁਨੀਆ 'ਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਭਾਰਤੀ ਮੂਲ ਦੇ ਡਾਕਟਰਾਂ ਦੇ ਸੰਗਠਨ ਅਮਰੀਕਨ ਫਿਜ਼ੀਸ਼ੀਅਨਸ ਆਫ ਇੰਡੀਅਨ ਓਰੀਜਨ (ਏ.ਏ.ਪੀ.ਆਈ.) ਦੇ ਪ੍ਰਧਾਨ ਡਾ. ਸੁਰੇਸ਼ ਰੇੱਡੀ ਨੇ ਕੋਰੋਨਾ ਵਾਇਰਸ ਖਿਲਾਫ ਬਹਾਦੁਰੀ ਨਾਲ ਜੰਗ ਲੜ ਰਹੇ ਹਜ਼ਾਰਾਂ ਭਾਰਤੀ ਮੂਲ ਦੇ ਡਾਕਟਰਾਂ ਦੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ, ਅਮਰੀਕਾ 'ਚ ਹਰ 7ਵਾਂ ਡਾਕਟਰ ਭਾਰਤੀ ਹੈ ਅਤੇ ਉਹ ਵਾਇਰਸ ਨਾਲ ਜੰਗ ਵਿਚ ਅੱਗੇ ਆ ਕੇ ਮੋਰਚਾ ਸੰਭਾਲ ਰਹੇ ਹਨ। ਭਾਰਤੀ ਮੂਲ ਦੇ ਡਾਕਟਰ ਫੌਜੀਆਂ ਵਾਂਗ ਵਾਇਰਸ ਖਿਲਾਫ ਮੁਕਾਬਲਾ ਕਰ ਰਹੇ ਹਨ।

ਰੇੱਡੀ ਨੇ ਦੱਸਿਆ ਕਿ ਇਸ ਸਮੇਂ ਸਾਰੇ ਡਾਕਟਰ ਫੌਜੀ ਬਣ ਗਏ ਹਨ ਅਤੇ ਕੋਰੋਨਾ ਵਾਇਰਸ ਨਾਲ ਸੰਘਰਸ਼ ਕਰ ਰਹੀ ਹੈ। ਇਹ ਲੜਾਈ ਲੰਬੀ ਚੱਲੇਗੀ। ਇਹ ਮਹਾਂਮਾਰੀ ਇਕ-ਦੋ ਮਹੀਨੇ ਵਿਚ ਖਤਮ ਹੋਣ ਜਾ ਰਹੀ ਹੈ। ਵੈਕਸੀਨ ਜਾਂ ਐਂਟੀਵਾਇਰਲ ਤਿਆਰ ਹੋਣ ਤੱਕ ਇਹ ਵਾਇਰਸ ਇਕ ਜਾਂ ਦੋ ਸਾਲ ਤੱਕ ਰਹਿ ਸਕਦਾ ਹੈ। ਰੇੱਡੀ ਨੇ ਇਹ ਸਲਾਹ ਦਿੱਤੀ ਹੈ ਕਿ ਪੂਰੀ ਦੁਨੀਆ ਵਿਚ ਸਰਕਾਰਾਂ ਨੂੰ ਪਹਿਲਾਂ ਤੋਂ ਤੈਅ ਤਰੀਕੇ ਨਾਲ ਲਾਕ ਡਾਊਨ ਹਟਾਉਣਾ ਹੋਵੇਗਾ ਅਤੇ ਬੰਦ ਪਈ ਅਰਥਵਿਵਸਥਾ ਨੂੰ ਖੋਲ੍ਹਣਾ ਹੋਵੇਗਾ ਨਹੀਂ ਤਾਂ ਲਾਪਰਵਾਹੀ ਹੋਣ 'ਤੇ ਘਾਤਕ ਕੋਰੋਨਾ ਵਾਇਰਸ ਵਾਪਸੀ ਕਰੇਗਾ ਅਤੇ ਪਹਿਲਾਂ ਤੋਂ ਜ਼ਿਆਦਾ ਨੁਕਸਾਨ ਕਰੇਗਾ। ਸਾਲ 1982 ਵਿਚ ਸਥਾਪਿਤ ਏ.ਏ.ਪੀ.ਆਈ. ਅਮਰੀਕਾ 'ਚ ਪ੍ਰੈਕਟਿਸ ਕਰ ਰਹੇ ਇਕ ਲੱਖ ਤੋਂ ਜ਼ਿਆਦਾ ਡਾਕਟਰਾਂ ਦੀ ਨੁਮਾਇੰਦਗੀ ਕਰਦਾ ਹੈ। ਭਾਰਤੀ ਮੂਲ ਦੇ ਡਾਕਟਰਾਂ ਦੇ ਇਸ ਸੰਗਠਨ ਨੇ ਡਾਕਟਰਾਂ ਲਈ ਸੁਰੱਖਿਆਤਮਕ ਯੰਤਰ ਖਰੀਦਣ ਲਈ ਇਕ ਲੱਖ ਡਾਲਰ (ਤਕਰੀਬਨ 76 ਲੱਖ ਰੁਪਏ) ਇਕੱਠੇ ਕੀਤੇ ਹਨ।


Sunny Mehra

Content Editor

Related News