ਰਿਸਰਚ : ਸ਼ਾਮ ਦੀ ਜਾਗਿੰਗ ''ਚ ਘੱਟ ਹੁੰਦੀ ਹੈ ਸਰੀਰ ਦੀ ਆਕਸੀਜਨ

Sunday, Apr 21, 2019 - 10:13 PM (IST)

ਰਿਸਰਚ : ਸ਼ਾਮ ਦੀ ਜਾਗਿੰਗ ''ਚ ਘੱਟ ਹੁੰਦੀ ਹੈ ਸਰੀਰ ਦੀ ਆਕਸੀਜਨ

ਕੈਲੀਫੋਰਨੀਆ— ਫਿੱਟ ਰਹਿਣ ਲਈ ਸਵੇਰ ਵੇਲੇ ਜਾਗਿੰਗ ਕਰਨ ਵਾਲਿਆਂ ਲਈ ਇਕ ਰਿਪੋਰਟ 'ਚ ਕੁਝ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਵਿਗਿਆਨੀਆਂ ਦੀ ਇਕ ਟੀਮ ਨੇ ਰਿਸਰਚ ਤੋਂ ਬਾਅਦ 2 ਰਿਪੋਰਟਾਂ ਜਾਰੀ ਕੀਤੀਆਂ ਹਨ। ਇਨ੍ਹਾਂ ਮੁਤਾਬਕ ਲੋਕਾਂ ਲਈ ਸਵੇਰ ਦੀ ਬਜਾਏ ਸ਼ਾਮ ਨੂੰ ਜਾਗਿੰਗ ਕਰਨਾ ਜ਼ਿਆਦਾ ਫਾਇਦੇਮੰਦ ਰਹਿੰਦਾ ਹੈ। ਸ਼ਾਮ ਨੂੰ ਵਿਅਕਤੀ ਜਾਗਿੰਗ ਦੇ ਸਮੇਂ 50 ਫੀਸਦੀ ਘੱਟ ਆਕਸੀਜਨ ਖਰਚ ਕਰਦਾ ਹੈ ਅਤੇ ਜ਼ਿਆਦਾ ਊਰਜਾ ਨਾਲ ਦੌੜ ਸਕਦਾ ਹੈ। ਇਸਰਾਈਲ ਵੀਜਮੈਨ ਇੰਸਟੀਚਿਊਟ ਆਫ ਸਾਇੰਸ ਅਤੇ ਇਰਵਿਨ ਸਥਿਤ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿਗਿਆਨੀਆਂ ਦੀ ਟੀਮ ਖੋਜ 'ਚ ਇਹ ਗੱਲ ਸਾਹਮਣੇ ਆਈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਉਨ੍ਹਾਂ ਦੀ ਖੋਜ ਦੇ ਨਤੀਜੇ ਇਨਸਾਨਾਂ 'ਤੇ ਇਕਦਮ ਸਹੀ ਸਿੱਧ ਨਾ ਹੋਣ। ਕਈ ਲੋਕ ਅਜਿਹੇ ਹੁੰਦੇ ਹਨ, ਜੋ ਰਾਤ ਨੂੰ ਜਾਗਣਾ ਪਸੰਦ ਕਰਦੇ ਹਨ ਜਾਂ ਫਿਰ ਰਾਤ ਨੂੰ ਕੰਮ ਕਰਦੇ ਹਨ। ਉਥੇ, ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਸਵੇਰੇ ਛੇਤੀ ਉਠਣਾ ਤੇ ਕੰਮ ਕਰਨਾ ਪਸੰਦ ਕਰਦੇ ਹਨ। ਰਿਸਰਚ ਟੀਮ ਨੇ ਕਿਹਾ ਕਿ ਜਾਗਿੰਗ ਸਾਡੀ ਰੁਟੀਨ ਦੇ ਕੰਮਾਂ 'ਤੇ ਚੰਗਾ ਅਸਰ ਪਾਉਂਦੀ ਹੈ। ਇਹ ਸਾਨੂੰ ਮੌਸਮ ਦੀ ਤਬਦੀਲੀ ਅਤੇ ਖਰਾਬ ਰੁਟੀਨ ਦੌਰਾਨ ਵੀ ਠੀਕ ਰੱਖਦੀ ਹੈ। ਖਰਾਬ ਰੁਟੀਨ ਤੋਂ ਮਤਲਬ ਬੇਵਕਤੀ ਨੀਂਦ ਅਤੇ ਖਾਣਾ ਹੈ।

ਮਾਨਸਿਕਤਾ ਅਤੇ ਸਰੀਰ ਦੇ ਹਿੱਸਿਆਂ 'ਤੇ ਅਸਰ ਪਾਉਂਦੀ ਰੁਟੀਨ
ਰੋਜ਼ਾਨਾਂ ਦੇ ਕੰਮ ਵਿਅਕਤੀ ਦੀ ਮਾਨਸਿਕਤਾ ਅਤੇ ਸਰੀਰ ਦੇ ਹਿੱਸਿਆਂ 'ਤੇ ਅਸਰ ਪਾਉਂਦੇ ਹਨ। ਵਿਅਕਤੀ ਦੀ ਰੁਟੀਨ ਜੇਕਰ ਖਰਾਬ ਹੋਵੇਗੀ ਤਾਂ ਉਸ ਨੂੰ ਕੈਂਸਰ ਵਰਗੀ ਖਤਰਨਾਕ ਬੀਮਾਰੀ ਤਕ ਹੋ ਸਕਦੀ ਹੈ। ਵਿਅਕਤੀ ਨੂੰ ਸਲੀਪ ਡਿਸਆਰਡਰ ਹੋ ਸਕਦਾ ਹੈ। ਉਹ ਡਿਪ੍ਰੈਸ਼ਨ 'ਚ ਵੀ ਜਾ ਸਕਦਾ ਹੈ। ਇਨ੍ਹਾਂ ਸਾਰੀਆਂ ਬੀਮਾਰੀਆਂ ਤੋਂ ਬਚਣ ਲਈ ਵਿਅਕਤੀ ਨੂੰ ਐਕਸਰਸਾਈਜ਼ ਨੂੰ ਰੁਟੀਨ 'ਚ ਸ਼ਾਮਲ ਕਰਨਾ ਚਾਹੀਦਾ ਹੈ।

ਪਹਿਲੀ ਰਿਸਰਚ 'ਚ ਵਿਗਿਆਨੀਆਂ ਨੇ ਚੂਹੇ ਨੂੰ ਟ੍ਰੈਡਮਿਲ 'ਤੇ ਦੌੜਾਇਆ ਸੀ। ਟੀਮ ਨੇ ਇਸ ਰਿਸਰਚ ਦੇ ਨਤੀਜਿਆਂ ਦੀ ਤੁਲਨਾ 12 ਇਨਸਾਨਾਂ ਨਾਲ ਕੀਤੀ ਤਾਂ ਵੀ ਰਿਜ਼ਲਟ ਇਕੋ ਜਿਹੇ ਹੀ ਆਏ। 2009 'ਚ ਵੀ ਸਾਈਕਲਿੰਗ ਇਵੈਂਟ ਟੂਰ ਡੀ ਫ੍ਰਾਂਸ ਦੌਰਾਨ ਇਸ ਤਕਨੀਕ ਨੂੰ ਅਜ਼ਮਾਇਆ ਗਿਆ ਸੀ। ਇਹ ਸਾਈਕਲਿਸਟਸ ਦੀ ਸਮਰੱਥਾ ਵਧਾਉਣ ਲਈ ਲਾਗੂ ਕੀਤੀ ਗਈ ਸੀ।


author

Baljit Singh

Content Editor

Related News