ਸ਼ਾਮ ਦੀ ਕਸਰਤ ਸਵੇਰ ਦੀ ਕਸਰਤ ਜਿੰਨੀ ਲਾਭਕਾਰੀ

06/15/2019 5:18:29 PM

ਲੰਡਨ (ਏਜੰਸੀਆਂ)–ਲੋਕਪ੍ਰਿਯ ਧਾਰਨਾ ਦੇ ਉਲਟ ਖੋਜਕਾਰਾਂ ਨੇ ਦੇਖਿਆ ਕਿ ਸ਼ਾਮ ਦੀ ਕਸਰਤ ਸਵੇਰ ਦੀ ਕਸਰਤ ਵਾਂਗ ਹੀ ਲਾਭਕਾਰੀ ਹੈ। ਸੇਲ ਮੇਟਾਬਾਲਿਜ਼ਮ ’ਚ ਪ੍ਰਕਾਸ਼ਿਤ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਕਸਰਤ ਦਾ ਪ੍ਰਭਾਵ ਦਿਨ ਦੇ ਵੱਖ-ਵੱਖ ਸਮੇਂ ਦੇ ਆਧਾਰ ’ਚ ਵੱਖਰਾ ਹੋ ਸਕਦਾ ਹੈ। ਡੈੱਨਮਾਰਕ ’ਚ ਕੋਪੇਨਹੇਗਨ ਯੂਨੀਵਰਸਿਟੀ ’ਚ ਐਸੋਸੀਏਟ ਪ੍ਰੋਫੈਸਰ ਜੋਨਾਸ ਥਿਊ ਟੀਬਕ ਨੇ ਕਿਹਾ ਕਿ ਸਵੇਰ ਅਤੇ ਸ਼ਾਮ ਨੂੰ ਕੀਤੀ ਗਈ ਕਸਰਤ ਦੇ ਪ੍ਰਭਾਵ ਦਰਮਿਆਨ ਅਹਿਮ ਫਰਕ ਦਿਖਾਈ ਦਿੰਦੇ ਹਨ ਅਤੇ ਇਹ ਫਰਕ ਲਗਭਗ ਸਰੀਰ ਦੇ ਸਰਕੇਡੀਅਨ ਕਲਾਕ ਵਲੋਂ ਕੰਟਰੋਲ ਹੁੰਦੇ ਹਨ।

ਟ੍ਰੀਬਕ ਨੇ ਕਿਹਾ ਕਿ ਸਵੇਰ ਕੀਤੀ ਗਈ ਕਸਰਤ ਮਾਸਪੇਸ਼ੀਆਂ ਦੀਆਂ ਕੋਸ਼ਕਾਵਾਂ ’ਚ ਜੀਨ ਪ੍ਰੋਗਰਾਮ ਸ਼ੁਰੂ ਕਰਦੀ ਹੈ, ਜਿਸ ਨਾਲ ਉਹ ਵੱਧ ਪ੍ਰਭਾਵੀ ਅਤੇ ਚੀਨੀ ਤੇ ਫੈਟ ਦੇ ਮੈਟਾਬਾਲਿਜ਼ਮ ’ਚ ਸੂਖਮ ਹੁੰਦੇ ਹਨ। ਦੂਜੇ ਪਾਸੇ ਸ਼ਾਮ ਦੀ ਕਸਰਤ ਸਵੇਰ ਦੀ ਵਿਸਤਾਰਿਤ ਮਿਆਦ ਲਈ ਪੂਰੇ ਸਰੀਰ ਦੀ ਊਰਜਾ ਖਪਤ ਨੂੰ ਵਧਾਉਂਦੀ ਹੈ। ਅਧਿਐਨ ਲਈ ਖੋਜ ਟੀਮ ਨੇ ਚੂਹਿਆਂ ਦੀ ਜਾਂਚ ਕੀਤੀ ਅਤੇ ਦੇਖਿਆ ਕਿ ਸਵੇਰੇ ਕਸਰਤ ਕਰਨ ਨਾਲ ਚੂਹਿਆਂ ਦੇ ਕੰਕਾਲ ਦੀਆਂ ਮਾਸਪੇਸ਼ੀਆਂ ’ਚ ਮੈਟਾਬਾਲਿਜ਼ਮ ਪ੍ਰਤੀਕਿਰਿਆ ਵੱਧ ਜਾਂਦੀ ਹੈ, ਜਦੋਂ ਕਿ ਦਿਨ ਵੇਲੇ ਬਾਅਦ ’ਚ ਕਸਰਤ ਕਰਨ ਨਾਲ ਸਮੇਂ ਦੀ ਇਕ ਵਿਸਤਾਰਿਤ ਮਿਆਦ ਲਈ ਊਰਜਾ ਖਪਤ ਵੱਧ ਜਾਂਦੀ ਹੈ।


Sunny Mehra

Content Editor

Related News