ਹਸਪਤਾਲ 'ਚ ਵੀ ਟਰੰਪ ਦੇ ਨਾਲ ਪੂਰੀ ਦੁਨੀਆ ਦੀ ਤਬਾਹੀ ਦਾ ਸਮਾਨ, ਜਾਣੋ ਕੀ ਹੈ Nuclear Football?

10/04/2020 8:19:12 PM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਵਾਲਟਰ ਰੀਡ ਨੈਸ਼ਨਲ ਮੈਡੀਕਲ ਸੈਂਟਰ ਲਿਜਾਇਆ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਇਕ ਅਜਿਹੀ ਚੀਜ਼ ਦੇਖੀ ਗਈ ਜਿਸ 'ਤੇ ਸਾਰਿਆਂ ਦੀਆਂ ਨਿਗਾਹਾਂ ਟਿੱਕ ਗਈਆਂ ਹਨ। ਡੋਨਾਲਡ ਟਰੰਪ ਆਪਣੇ ਨਾਲ ਨਿਊਕਲੀਅਰ ਫੁੱਟਬਾਲ ਲੈ ਕੇ ਗਏ ਹਨ ਜੋ ਪੂਰੀ ਦੁਨੀਆ ਨੂੰ ਮਿੰਟਾਂ ਵਿਚ ਤਬਾਹ ਕਰ ਸਕਦਾ ਹੈ। ਜਦ ਉਨ੍ਹਾਂ ਨੂੰ ਵ੍ਹਾਈਟ ਹਾਊਸ ਤੋਂ ਮਰੀਨ ਵਨ 'ਤੇ ਵਾਲਟਰ ਰੀਡ ਲਿਜਾਇਆ ਗਿਆ ਸੀ, ਉਦੋਂ ਇਹ ਫੁੱਟਬਾਲ ਉਨ੍ਹਾਂ ਦੇ ਨਾਲ ਸੀ। ਟਰੰਪ ਨੂੰ ਕੋਰੋਨਾ ਹੋਣ ਦੇ ਬਾਵਜੂਦ ਇਹ ਉਨ੍ਹਾਂ ਤੋਂ ਅਲੱਗ ਨਹੀਂ ਕੀਤਾ ਗਿਆ ਅਤੇ ਪ੍ਰੋਟੋਕਾਲ ਦਾ ਪਾਲਣ ਕੀਤਾ ਗਿਆ।

ਟਰੰਪ ਦੇ ਨਾਲ ਗਿਆ ਹੈ ਸੂਟਕੇਸ
ਇਹ ਸੂਟਕੇਸ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਹਰ ਵੇਲੇ ਨਾਲ ਰਹਿੰਦਾ ਹੈ। ਇਸ ਨੂੰ Presidential Emergency Satchel ਆਖਦੇ ਹਨ। ਉਨ੍ਹਾਂ ਦੇ ਨਾਲ ਇਕ ਸਾਥੀ ਵੀ ਹੁੰਦਾ ਹੈ ਜੋ ਜ਼ਰੂਰਤ ਪੈਣ 'ਤੇ ਤੁਰੰਤ ਪ੍ਰਮਾਣੂ ਹਮਲਾ ਕਰਨ ਲਈ ਤਿਆਰ ਰਹੇ। ਰਾਸ਼ਟਰਪਤੀ ਵਾਲਟਰ ਰੀਡ ਵਿਚ ਪ੍ਰੈਸੀਡੈਂਸ਼ਲ ਸਵੀਟ ਹੈ ਜੋ ਸੁਰੱਖਿਆ ਅਤੇ ਸੰਪਰਕ ਉਪਕਰਣਾਂ ਨਾਲ ਲੈੱਸ ਹੈ। ਜਦ ਵੀ ਕੋਈ ਅਮਰੀਕੀ ਰਾਸ਼ਟਰਪਤੀ ਵ੍ਹਾਈਟ ਹਾਊਸ ਤੋਂ ਬਾਹਰ ਗਿਆ ਹੈ ਇਹ ਫੁੱਟਬਾਲ ਉਨ੍ਹਾਂ ਦੇ ਨਾਲ ਰਿਹਾ ਹੈ।

PunjabKesari

ਕਿਉਂ ਬਣਾਇਆ ਗਿਆ 'ਫੁੱਟਬਾਲ'
ਸਾਲ 1962 ਵਿਚ ਕਿਊਬਨ ਮਿਜ਼ਾਈਲ ਸੰਕਟ ਤੋਂ ਬਾਅਦ ਜਦ ਤੱਤਕਾਲੀ ਰਾਸ਼ਟਰਪਤੀ ਜਾਨ ਐੱਫ ਕੈਨੇਡੀ ਨੂੰ ਖਤਰਾ ਮਹਿਸੂਸ ਹੋਇਆ, ਉਸ ਤੋਂ ਬਾਅਦ ਇਹ ਫੁੱਟਬਾਲ ਰਾਸ਼ਟਰਪਤੀ ਦੇ ਨਾਲ ਬਰਕਰਾਰ ਹੈ। ਇਸ ਨੂੰ ਇਸ ਦਾ ਨਾਂ Eisenhower ਉਸ ਵੇਲੇ ਦੇ ਪ੍ਰਮਾਣੂ ਜੰਗ ਪਲਾਨ Dropkick ਤੋਂ ਮਿਲਿਆ ਸੀ। ਇਸ ਦਾ ਮਕਸਦ ਸੀ ਰਾਸ਼ਟਰਪਤੀ ਨੂੰ ਹਰ ਵੇਲੇ ਇਕ ਪ੍ਰਮਾਣੂ ਜੰਗ ਲਈ ਤਿਆਰ ਰੱਖਣਾ। ਅਜਿਹੇ ਕੁਲ 3 ਬੈਗ ਹਨ। ਇਕ ਰਾਸ਼ਟਰਪਤੀ, ਇਕ ਉਪ-ਰਾਸ਼ਟਰਪਤੀ ਦੇ ਕੋਲ ਅਤੇ ਇਕ ਵ੍ਹਾਈਟ ਹਾਊਸ ਦੇ ਅੰਦਰ। ਇਨ੍ਹਾਂ ਨੂੰ ਦੇਖਣ ਵਾਲੇ ਅਫਸਰਾਂ ਕੋਲ Beretta ਪਿਸਤੌਲ ਹੁੰਦੀ ਹੈ ਤਾਂ ਜੋ ਉਹ ਇਸ ਦੀ ਰੱਖਿਆ ਕਰ ਸਕਣ।

PunjabKesari

ਫੁੱਟਬਾਲ ਦੇ ਅੰਦਰ ਕੀ
ਇਸ ਬਾਰੇ ਵਿਚ ਜ਼ਿਆਦਾ ਜਾਣਕਾਰੀ ਜਨਤਕ ਨਹੀਂ ਹੈ ਅਤੇ ਉਹ ਹਮੇਸ਼ਾ ਬਦਲਦੀ ਹੀ ਰਹਿੰਦੀ ਹੈ। ਹਾਲਾਂਕਿ, ਸੂਟਕੇਸ ਦੇ ਬਾਹਰ ਇਕ ਐਂਟੀਨਾ ਦਿੱਖਦਾ ਹੈ ਜਿਸ ਤੋਂ ਲੱਗਦਾ ਹੈ ਕਿ ਇਸ ਵਿਚ ਸੈਟੇਲਾਈਟ ਫੋਨ ਹੁੰਦਾ ਹੈ। ਅਜਿਹੀ ਇਕ 75 ਪੰਨਿਆਂ ਦੀ ਕਿਤਾਬ ਵੀ ਹੈ ਜਿਸ ਵਿਚ ਰਾਸ਼ਟਰਪਤੀ ਲਈ ਪ੍ਰਮਾਣੂ ਹਮਲੇ ਦਾ ਵਿਕਲਪ ਦਿੱਤਾ ਹੁੰਦਾ ਹੈ। ਜੰਗ ਦੀ ਸਥਿਤੀ ਵਿਚ ਰਾਸ਼ਟਰਪਤੀ ਨੂੰ ਕਿਥੇ ਲੁੱਕਣਾ ਹੈ, ਇਸ ਬਾਰੇ ਵਿਚ ਵੀ ਦੱਸਿਆ ਗਿਆ ਹੈ। ਇਕ ਲੈਮੀਨੇਟ ਕੀਤੇ ਹੋਏ ਕਾਰਡ Biscuit ਕੋਲ ਮਿਲਟਰੀ ਦੇ ਲੀਡਰਸ ਅਤੇ ਬ੍ਰਾਡਕਾਸਟਸ ਦੇ ਕਾਂਟੈਕਟ ਡੀਟੇਲਸ ਵੀ ਹੁੰਦੇ ਹਨ। ਇਹ ਇਕ ਕ੍ਰੈਡਿਟ ਕਾਰਡ ਜਿਹਾ ਲੱਗਦਾ ਹੈ ਜਿਸ 'ਤੇ ਲੈਟਰਸ ਅਤੇ ਨੰਬਰ ਲਿਖੇ ਹੁੰਦੇ ਹਨ।

PunjabKesari

ਖੁਆਚ ਵੀ ਚੁੱਕਿਆ ਹੈ ਫੁੱਟਬਾਲ
ਪ੍ਰਮਾਣੂ ਹਮਲੇ ਦੀ ਸਥਿਤੀ ਵਿਚ ਅਮਰੀਕੀ ਫੌਜ ਦੇ ਕਮਾਂਡਰ ਇਨ ਚੀਫ ਫੋਨ 'ਤੇ ਨੈਸ਼ਨਲ ਮਿਲਟਰੀ ਕਮਾਂਡ ਸੈਂਟਰ ਨੂੰ ਕੋਡ ਦੱਸਦੇ ਹਨ। ਬੈਗ ਤਾਂ ਵ੍ਹਾਈਟ ਹਾਊਸ ਵਿਚ ਰਹਿੰਦਾ ਹੈ ਪਰ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੇ ਨਾਲ ਲਾਂਚ ਕੋਡ ਦਾ ਕਾਰਡ ਹਮੇਸ਼ਾ ਰਹਿੰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਸਾਲ 1975 ਵਿਚ ਜ਼ੇਰਾਲਡ ਫੋਰਡ ਦੇ ਕਾਰਜਕਾਲ ਦੌਰਾਨ ਫੁੱਟਬਾਲ ਏਅਰ ਫੋਰਸ ਵਨ ਵਿਚ ਰਹਿ ਗਿਆ ਸੀ। ਉਥੇ, ਜਿਮੀ ਕਾਰਟਰ ਨੂੰ 1977 ਵਿਚ ਦਿਖਾਇਆ ਜਾ ਰਿਹਾ ਸੀ ਕਿ ਇਹ ਕੰਮ ਕਿਵੇਂ ਕਰਦਾ ਹੈ ਪਰ ਉਨ੍ਹਾਂ ਦੇ ਨਾਲ ਮਜ਼ਾਕ ਕਰ ਦਿੱਤਾ ਗਿਆ ਜਦ ਖਾਲੀ ਬੈਗ ਵਿਚ ਬੀਅਰ ਦਾ ਖਾਲੀ ਕੈਨ ਅਤੇ ਕੰਡੋਮ ਰੱਖ ਦਿੱਤੇ ਗਏ। ਇਕ ਵਾਰ ਕੋਡ ਸੂਟ ਵਿਚ ਰਹਿ ਗਿਆ ਜੋ ਡ੍ਰਾਈ ਕਲੀਨਰ ਦੇ ਕੋਲ ਪਹੁੰਚ ਗਿਆ।


Khushdeep Jassi

Content Editor

Related News