EU ਨੇ ਇਟਲੀ ਭੇਜੀ ਡਾਕਰਟਾਂ ਦੀ ਟੀਮ, ਵਿਸ਼ਵ 'ਚ ਹੋਈਆਂ 87,317 ਮੌਤਾਂ

Wednesday, Apr 08, 2020 - 11:15 PM (IST)

EU ਨੇ ਇਟਲੀ ਭੇਜੀ ਡਾਕਰਟਾਂ ਦੀ ਟੀਮ, ਵਿਸ਼ਵ 'ਚ ਹੋਈਆਂ 87,317 ਮੌਤਾਂ

ਬ੍ਰਸੇਲਸ-ਯੂਰੋਪੀਅਨ ਯੂਨੀਅਨ ਨੇ ਰੋਮਾਨੀਆ ਅਤੇ ਨਾਰਵੇਅ ਤੋਂ ਡਾਕਟਰਾਂ ਅਤੇ ਨਰਸਾਂ ਦੀਆਂ ਟੀਮਾਂ ਨੂੰ ਮਿਲਾਨ ਅਤੇ ਬਰਗਾਮੋ ਭੇਜਿਆ ਹੈ। ਇਹ ਕੋਰੋਨਾ ਵਾਇਰਸ ਨਾਲ ਲੜਨ 'ਚ ਮਦਦ ਲਈ ਇਟਲੀ ਦੇ ਮੈਡੀਕਲ ਸਟਾਫ ਦੀ ਮਦਦ ਕਰਨਗੇ। ਦੱਸ ਦੇਈਏ ਕਿ ਯੂਰਪ 'ਚ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਇਟਲੀ ਪ੍ਰਭਾਵਿਤ ਹੈ। ਹੁਣ ਤਕ ਇਥੇ 17,669 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦ ਕਿ ਵਿਸ਼ਵ 'ਚ ਪ੍ਰਭਾਵਿਤ ਲੋਕਾਂ ਦੀ ਗਿਣਤੀ 1,490,154 ਅਤੇ ਮ੍ਰਿਤਕਾਂ ਦੀ ਗਿਣਤੀ ਵੀ 87,317 'ਤੇ ਪਹੁੰਚ ਗਈ ਹੈ।  ਈ.ਯੂ. (ਯੂਰਪੀਅਨ ਯੂਨੀਅਨ) ਵੱਲੋਂ ਕਿਹਾ ਗਿਆ ਹੈ ਕਿ ਯੂਰਪੀਅਨ ਯੂਨੀਅਨ ਦੇ ਸਿਵਲ ਪ੍ਰੋਟੈਕਸ਼ਨ ਮੈਕੇਨਿਜ਼ਮ ਰਾਹੀਂ ਇਸ ਮੈਡੀਕਲ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ। ਆਸਟ੍ਰੀਆ ਨੇ ਵੀ ਇਟਲੀ ਦੀ ਮਦਦ ਲਈ ਮੈਕੇਨਿਜ਼ਮ ਰਾਹੀਂ 3000 ਲੀਟਰ ਤੋਂ ਜ਼ਿਆਦਾ ਡਿਸਫੰਫੈਕਟੈਂਟ (ਕੀਟਾਣੂਨਾਸ਼ਕ) ਦੇਣ ਦੀ ਪੇਸ਼ਕੇਸ਼ ਕੀਤੀ ਹੈ।

PunjabKesari

ਇਟਲੀ ਨੇ ਸੈਟੇਲਾਈਟ ਸਿਸਟਮ ਨੂੰ ਕੀਤਾ ਸੁਚੇਤ
ਯੂਰਪੀਅਨ ਕਮੀਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਨ ਨੇ ਬਿਆਨ ਜਾਰੀ ਕਰ ਕਿਹਾ ਕਿ ਇਟਲੀ 'ਚ ਆਪਣੇ ਸਹਿਯੋਗੀਆਂ ਦੀ ਮਦਦ ਲਈ ਘਰ ਛੱਡ ਕੇ ਆਏ ਨਰਸ ਅਤੇ ਡਾਕਟਰ ਯੂਰਪੀਅਨ ਯੂਨੀਅਨ ਦੀ ਇਕਜੁੱਟਤਾ ਨੂੰ ਦਰਸ਼ਾਉਂਦੇ ਹਨ। ਈ.ਯੂ. ਦੇ ਮੈਂਬਰ ਦੇਸ਼ ਇਟਲੀ ਅਤੇ ਹੋਰ ਪ੍ਰਭਾਵਿਤ ਦੇਸ਼ਾਂ ਦੀ ਮਦਦ ਲਈ ਹਰਸੰਭਵ ਮਦਦ ਦੀ ਕੋਸ਼ਿਸ਼ ਕਰ ਰਹੇ ਹਨ। ਜਨਤਕ ਸਥਾਨਾਂ ਅਤੇ ਸਿਹਤ ਸੁਵਿਧਾਵਾਂ 'ਤੇ ਨਿਗਰਾਨੀ ਰੱਖਣ ਲਈ ਈ.ਯੂ. ਦੇ ਕਾਪਰਨਿਕਸ ਸੈਟੇਲਾਈਟ ਸਿਸਟਮ ਨੂੰ ਵੀ ਇਟਲੀ ਨੇ ਸੁਚੇਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਚੀਨ ਨੇ ਇਟਲੀ ਨੂੰ ਦੋ ਲੱਖ ਸਰਜਿਕਲ ਮਾਸਕ,2 ਲੱਖ ਐੱਨ95 ਮਾਸਕ ਅਤੇ 50 ਹਜ਼ਾਰ ਟੈਸਟਿੰਗ ਕਿੱਟਾਂ ਦਿੱਤੀਆਂ ਸਨ।

PunjabKesari

ਡਾਕਟਰ ਦੀ ਮਾਨਸਕ ਸਥਿਤੀ 'ਤੇ ਪੈ ਰਿਹਾ ਹੈ ਗੰਭੀਰ ਪ੍ਰਭਾਵ
ਇਟਲੀ ਅਤੇ ਸਪੇਨ ਦੇ ਹਸਪਤਾਲਾਂ ਦੇ ਆਈ.ਸੂ.ਯੀ. 'ਚ ਮਰੀਜ਼ਾਂ ਦੀ ਗਿਣਤੀ 'ਚ ਕਮੀ ਜ਼ਰੂਰੀ ਆਈ ਹੈ ਪਰ ਇਥੇ ਕੰਮ ਕਰਨ ਵਾਲੇ ਡਾਕਟਰ ਅਤੇ ਨਰਸਾਂ ਭਾਵਨਾਤਮਕ ਅਤੇ ਮਾਨਸਕ ਰੂਪ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਕਿਤੇ-ਕਿਤੇ ਤਾਂ ਇਹ ਲੋਕ ਆਪਣੇ ਆਪ ਨੂੰ ਨੁਕਸਾਨ ਵੀ ਪਹੁੰਚਾ ਰਹੇ ਹਨ। ਇਟਲੀ 'ਚ ਦੋ ਨਰਸਾਂ ਦੁਆਰਾ ਆਤਮ ਹੱਤਿਆ ਕਰਨ ਦਾ ਮਾਮਲਾ ਤਾਂ ਕੁਝ ਦਿਨ ਪਹਿਲਾਂ ਦਾ ਹੀ ਹੈ।

PunjabKesari


author

Karan Kumar

Content Editor

Related News