ਪੁਲਾੜ ''ਚ ਫੈਲੇ ਕੂੜੇ ਦੀ ਸਫਾਈ ਕਰਨ ਲਈ ਲਾਂਚ ਹੋਵੇਗਾ ''ਕਲੀਅਰ ਸਪੇਸ-1''

12/12/2019 2:53:03 PM

ਲੰਡਨ— ਯੂਰਪੀ ਸਪੇਸ ਏਜੰਸੀ ਪੁਲਾੜ 'ਚ ਖਰਾਬ ਪਏ ਸੈਟੇਲਾਈਟਾਂ ਦੇ ਮਲਬੇ ਨੂੰ ਚੁੱਕਣ ਲਈ 2025 ਤੋਂ ਮੁਹਿੰਮ ਸ਼ੁਰੂ ਕਰ ਰਹੀ ਹੈ। ਇਹ ਦੁਨੀਆ ਦੀ ਪਹਿਲੀ 'ਸਪੇਸ ਜੰਕ ਕੁਲੈਕਟਰ' ਹੋਵੇਗਾ, ਜਿਸ ਨੂੰ ਕਲੀਅਰ ਸਪੇਸ-1 ਨਾਂ ਦਿੱਤਾ ਗਿਆ ਹੈ। ਇਹ ਪ੍ਰੋਜੈਕਟ ਸਵਿਟਜ਼ਰਲੈਂਡ ਦੇ ਸਟਾਰਟਅਪ ਵਲੋਂ ਪੂਰਾ ਕੀਤਾ ਜਾਵੇਗਾ। ਵਿਗਿਆਨੀਆਂ ਦਾ ਮੰਨਣਾ ਹੈ ਕਿ ਪੁਲਾੜ 'ਚ ਇਕੱਠਾ ਮਲਬਾ ਭਵਿੱਖ ਦੇ ਮਿਸ਼ਨ ਲਈ ਪ੍ਰੇਸ਼ਾਨੀ ਖੜ੍ਹੀ ਕਰ ਸਕਦਾ ਹੈ। ਇਸ ਨੂੰ ਦੇਖਦੇ ਹੋਏ ਪੁਲਾੜ ਨੂੰ ਸਾਫ ਕਰਨ ਦੀ ਜ਼ਰੂਰਤ ਹੈ। ਮਿਸ਼ਨ 'ਤੇ ਤਕਰੀਬਨ 943 ਕਰੋੜ ਰੁਪਏ ਖਰਚ ਹੋਣਗੇ। ਬ੍ਰਿਟੇਨ ਨੇ ਇਸ ਪ੍ਰੋਜੈਕਟ ਲਈ ਤਕਰੀਬਨ 100 ਕਰੋੜ ਰੁਪਏ ਦੀ ਮਦਦ ਕੀਤੀ ਹੈ। ਅਜੇ ਪੁਲਾੜ 'ਚ ਤਕਰੀਬਨ ਦੋ ਹਜ਼ਾਰ ਸੈਟੇਲਾਈਟ ਕੰਮ ਕਰ ਰਹੇ ਹਨ ਜਦਕਿ ਤਿੰਨ ਹਜ਼ਾਰ ਤੋਂ ਜ਼ਿਆਦਾ ਸੈਟੇਲਾਈਟ ਫੇਲ ਹੋ ਚੁੱਕੀਆਂ ਹਨ। ਰਿਪੋਰਟ ਮੁਤਾਬਕ ਪੁਲਾੜ 'ਚ ਧਰਤੀ ਦੇ ਨੇੜੇ 60 ਸਾਲਾਂ 'ਚ ਹਜ਼ਾਰਾਂ ਟਨ ਮਲਬਾ ਇਕੱਠਾ ਹੋ ਚੁੱਕਾ ਹੈ। ਇਸ 'ਚ ਪੁਰਾਣੇ ਰਾਕੇਟ ਦੇ ਹਿੱਸੇ, 3500 ਸੈਟੇਲਾਈਟਾਂ ਅਤੇ 7.5 ਲੱਖ ਛੋਟੇ-ਛੋਟੇ ਟੁੱਕੜੇ ਹਨ। ਇਹ ਟੁਕੜੇ 20 ਹਜ਼ਾਰ ਕਿਲੋਮੀਟਰ ਦੀ ਰਫਤਾਰ ਨਾਲ ਪੁਲਾੜ 'ਚ ਚੱਲ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਰ ਦੇਸ਼ ਆਪਣਾ ਫਰਜ਼ ਸਮਝਦੇ ਹੋਏ ਆਪਣੀ ਲਾਂਚ ਕੀਤੀ ਸੈਟੇਲਾਈਟ ਦੇ ਮਲਬੇ ਨੂੰ ਹਟਾਉਣ ਲਈ ਵਚਨਬੱਧ ਰਹੇ।

PunjabKesari

 ਸੜਨ ਮਗਰੋਂ ਧਰਤੀ 'ਤੇ ਡਿੱਗੇਗਾ ਮਲਬਾ—
ਪੁਲਾੜ 'ਚ ਜਮ੍ਹਾਂ ਮਲਬਾ ਹਟਾਉਣ ਲਈ ਏਜੰਸੀ ਨੇ 2013 'ਚ ਵੈਸਪਾ ਨਾਂ ਦਾ ਮਲਬਾ ਧਰਤੀ ਦੀ ਕਲਾਸ ਤੋਂ 800 ਕਿਲੋਮੀਟਰ ਦੂਰ ਵੇਗਾ ਲਾਂਚਰ ਦੀ ਮਦਦ ਨਾਲ ਛੱਡਿਆ ਸੀ। ਇਸ ਦਾ ਭਾਰ 100 ਕਿਲੋਗ੍ਰਾਮ ਹੈ ਜੋ ਇਕ ਛੋਟੇ ਸੈਟੇਲਾਈਟ ਦੇ ਭਾਰ ਦੇ ਬਰਾਬਰ ਹੈ। 2025 'ਚ ਕਲੀਅਰ ਸਪੇਸ-1 ਜਦ ਪੁਲਾੜ ਦੀ ਕਲਾਸ 'ਚ ਛੱਡਿਆ ਜਾਵੇਗਾ, ਤਦ ਉਹ ਵੈਸਪਾ ਨੂੰ ਆਪਣੇ ਚਾਰ ਰੋਬੋਟਿਕ ਆਰਮਜ਼ ਨਾਲਫੜ ਕੇ ਕਲਾਸ ਤੋਂ ਬਾਹਰ ਲੈ ਜਾਵੇਗਾ। ਇਸ ਦੇ ਬਾਅਦ ਦੋਵੇਂ ਵਾਤਾਵਰਣ 'ਚ ਸੜ ਜਾਣਗੇ ਤੇ ਧਰਤੀ ਦੀ ਸਤ੍ਹਾ 'ਤੇ ਡਿੱਗ ਜਾਣਗੇ।


Related News