ਹੁਣ ਯੂਰਪੀਅਨ ਸੰਸਦ ''ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ''ਤੇ ਚੀਨ ਖ਼ਿਲਾਫ਼ ਕਾਰਵਾਈ ਦੀ ਮੰਗ

09/19/2020 8:53:34 PM

ਬੈਲਜੀਅਮ - ਯੂਰਪੀਅਨ ਸੰਸਦ ਦੇ ਮੈਬਰਾਂ ਨੇ ਯੂਰਪੀਅਨ ਸੰਘ ਵਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਚੀਨ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਯੂਰੋਪੀਅਨ ਸੰਸਦ ਦੇ ਮੈਂਬਰ ਰਾਫੇਲ ਗਲਕਸਮਾਨ, ਰੀਨਹਾਰਡ ਬੂਟੀਕੋਫਰ, ਐਂਗਿਨ ਐਰੋਗਲੂ ਅਤੇ ਮਿਰੀਆਮ ਲੇਕਸਮਨ ਨੇ ਯੂਰੋਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਈਕਲ ,  ਯੂਰੋਪੀ ਕਮੀਸ਼ਮ ਦੀ ਪ੍ਰਧਾਨ ਉਰਸੁਲਾ ਵੋਨਡੇਰ, ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਅਤੇ ਫ਼ਰਾਂਸ ਦੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਮੈਂਬਰਾਂ ਨੇ ਚੀਨ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਖਾਸ ਤੌਰ 'ਤੇ ਚੀਨ ਦੇ ਸ਼ਿੰਜਿਆਂਗ ਨਿੱਜੀ ਖੇਤਰ 'ਚ ਲਗਾਤਾਰ ਖ਼ਰਾਬ ਹਾਲਤ 'ਤੇ ਚਿੰਤਾ ਜਤਾਈ ਹੈ। ਮੈਬਰਾਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਸਾਲਾਂ 'ਚ ਉਈਗਰਾਂ ਦੀ ਹਾਲਤ ਬਹੁਤ ਖ਼ਰਾਬ ਹੋਈ ਹੈ। ਉਨ੍ਹਾਂ ਦੇ ਸਭਿਆਚਰ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਲੋਕਾਂ ਤੋਂ ਜਬਰਨ ਮਜ਼ਦੂਰੀ ਕਰਵਾ ਕੇ ਇਸ 'ਤੇ ਜ਼ੁਲਮ ਹੋ ਰਿਹਾ ਹੈ ਅਤੇ ਇਨ੍ਹਾਂ ਨੂੰ ਇਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕੀਤਾ ਜਾ ਰਿਹਾ ਹੈ। ਔਰਤਾਂ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਹੈ।

ਇਸ ਦੇ ਨਾਲ ਹੀ ਤਿੱਬਤੀ ਲੋਕਾਂ ਖ਼ਿਲਾਫ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਹਾਂਗਕਾਂਗ ਦੇ ਲੋਕਾਂ 'ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਐਕਟ ਦੇ ਪ੍ਰਭਾਵ 'ਤੇ ਵੀ ਚਿੰਤਾ ਜਤਾਈ ਗਈ ਹੈ। ਪੱਤਰ 'ਚ ਯੂਰਪੀ ਸੰਘ ਤੋਂ ਤੱਤਕਾਲ ਠੋਸ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਪਹਿਲਾਂ ਜੋ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਉਨ੍ਹਾਂ ਨੂੰ ਚੀਨ ਦੀ ਸਰਕਾਰ ਦੇ ਸੁਭਾਅ 'ਚ ਸਕਾਰਾਤਮਕ ਬਦਲਾਅ ਨਹੀਂ ਹੋਇਆ ਹੈ। ਸੰਸਦ ਮੈਂਬਰਾਂ ਨੇ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਚ ਸ਼ਾਮਲ ਅਧਿਕਾਰੀਆਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ।
 


Inder Prajapati

Content Editor

Related News