ਸਾਵਧਾਨ : ਵਿਟਾਮਿਨ ਡੀ ਦੀ ਕਮੀ ਵਾਲੇ ਲੋਕਾਂ ''ਚ ਕੋਰੋਨਾ ਦਾ ਖਤਰਾ ਜ਼ਿਆਦਾ
Saturday, May 02, 2020 - 12:05 PM (IST)
![ਸਾਵਧਾਨ : ਵਿਟਾਮਿਨ ਡੀ ਦੀ ਕਮੀ ਵਾਲੇ ਲੋਕਾਂ ''ਚ ਕੋਰੋਨਾ ਦਾ ਖਤਰਾ ਜ਼ਿਆਦਾ](https://static.jagbani.com/multimedia/2020_5image_12_03_393445524a15.jpg)
ਵਾਸਿੰਗਟਨ (ਬਿਊਰੋ) ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਇਸ ਖਤਰਨਾਕ ਵਾਇਰਸ ਨੂੰ ਲੈਕੇ ਹੁਣ ਤੱਕ ਕੋਈ ਵੈਕਸੀਨ ਤਿਆਰ ਨਹੀਂ ਕੀਤੀ ਜਾ ਸਕੀ ਹੈ। ਉੱਥੇ ਇਕ ਸ਼ੁਰੂਆਤੀ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਵਿਟਾਮਿਨ ਡੀ ਦੀ ਕਮੀ ਵਾਲੇ ਲੋਕਾਂ ਦੇ ਕੋਰੋਨਾਵਾਇਰਸ ਦੀ ਚਪੇਟ ਵਿਚ ਆਉਣ ਦਾ ਖਦਸ਼ਾ ਜ਼ਿਆਦਾ ਹੈ ਅਤੇ ਇਸ ਕਾਰਨ ਉਹਨਾਂ ਦੀ ਜਾਨ ਤੱਕ ਜਾ ਸਕਦੀ ਹੈ।
ਪੜ੍ਹੋ ਇਹ ਅਹਿਮ ਖਬਰ- ਸ਼ਰਮਨਾਕ : ਨਰਸਾਂ ਨੇ ਮਰੀਜ਼ ਦੀ 'ਲਾਸ਼' ਨਾਲ ਬਣਾਈ ਟਿਕ ਟਾਕ ਵੀਡੀਓ, ਵਾਇਰਲ
ਸ਼ੋਧ ਵਿਚ ਕੋਵਿਡ-19 ਇਨਫੈਕਸ਼ਨ ਦਰ ਅਤੇ ਉਸ ਨਾਲ ਹੋਣ ਵਾਲੀ ਮੌਤ ਦਰ ਦੇ ਨਾਲ 20 ਯੂਰਪੀ ਦੇਸ਼ਾਂ ਦੇ ਨਾਗਰਿਕਾਂ ਦੇ ਵਿਟਾਮਿਨ ਡੀ ਦੇ ਔਸਤ ਪੱਧਰ ਨਾਲ ਤੁਲਨਾ ਕੀਤੀ ਗਈ। ਇਸ ਵਿਚ ਸਾਹਮਣੇ ਆਇਆ ਕਿ ਜਿਹੜੇ ਦੇਸ਼ਾਂ ਦੇ ਨਾਗਰਿਕਾਂ ਵਿਚ ਵਿਟਾਮਿਨ ਡੀ ਦੀ ਕਮੀ ਹੈ ਉੱਥੇ ਕੋਵਿਡ-19 ਇਨਫੈਕਸ਼ਨ ਅਤੇ ਉਸ ਨਾਲ ਹੋਣ ਵਾਲੀ ਮੌਤ ਦਰ ਜ਼ਿਆਦਾ ਹੈ। ਭਾਵੇਂਕਿ ਹੁਣ ਤੱਕ ਇਸ ਅਧਿਐਨ ਦੀ ਹੋਰ ਵਿਗਿਆਨੀਆਂ ਵੱਲੋਂ ਸਮੀਖਿਆ ਅਤੇ ਜਾਂਚ ਨਹੀਂ ਕੀਤੀ ਗਈ ਹੈ। ਉਹ ਇਸ ਗੱਲ ਨੂੰ ਪੂਰੀ ਤਰ੍ਹਾਂ ਸਾਬਤ ਕਰਨ ਵਿਚ ਅਸਮਰੱਥ ਹਨ ਕਿ ਵਿਟਾਮਿਨ ਡੀ ਦੀ ਕਮੀ ਹੀ ਕੋਰੋਨਾ ਇਨਫੈਕਸ਼ਨ ਅਤੇ ਉਸ ਨਾਲ ਹੋਣ ਵਾਲੀ ਮੌਤ ਦੇ ਪਿੱਛੇ ਦਾ ਕਾਰਨ ਹੈ।