ਜ਼ੁਕਰਬਰਗ ਨੂੰ ਵੱਡਾ ਝਟਕਾ, ਯੂਰਪੀਅਨ ਕਮਿਸ਼ਨ ਨੇ Meta 'ਤੇ ਲਾਇਆ 10.2 ਕਰੋੜ ਡਾਲਰ ਦਾ ਜੁਰਮਾਨਾ

Friday, Sep 27, 2024 - 11:11 PM (IST)

ਜ਼ੁਕਰਬਰਗ ਨੂੰ ਵੱਡਾ ਝਟਕਾ, ਯੂਰਪੀਅਨ ਕਮਿਸ਼ਨ ਨੇ Meta 'ਤੇ ਲਾਇਆ 10.2 ਕਰੋੜ ਡਾਲਰ ਦਾ ਜੁਰਮਾਨਾ

ਲੰਡਨ : ਯੂਰਪੀਅਨ ਯੂਨੀਅਨ ਦੇ ਗੋਪਨੀਯਤਾ ਰੈਗੂਲੇਟਰ ਨੇ ਸ਼ੁੱਕਰਵਾਰ ਨੂੰ ਫੇਸਬੁੱਕ ਉਪਭੋਗਤਾਵਾਂ ਦੇ ਪਾਸਵਰਡਾਂ ਨੂੰ ਸ਼ਾਮਲ ਕਰਨ ਵਾਲੇ ਸੁਰੱਖਿਆ ਉਲੰਘਣ ਲਈ ਤਕਨਾਲੋਜੀ ਦਿੱਗਜ ਮੇਟਾ ਨੂੰ  10 ਕਰੋੜ ਡਾਲਰ ਤੋਂ ਵਧੇਰੇ ਦਾ ਜੁਰਮਾਨਾ ਲਾਇਆ ਹੈ।

ਆਇਰਿਸ਼ ਡਾਟਾ ਪ੍ਰੋਟੈਕਸ਼ਨ ਕਮਿਸ਼ਨ ਨੇ ਆਪਣੇ ਹੁਕਮ 'ਚ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਸ ਨੇ ਅਮਰੀਕੀ ਕੰਪਨੀ ਮੇਟਾ 'ਤੇ 91 ਮਿਲੀਅਨ ਯੂਰੋ ਯਾਨੀ 101.6 ਮਿਲੀਅਨ ਡਾਲਰ ਦਾ ਜ਼ੁਰਮਾਨਾ ਲਗਾਇਆ ਹੈ। ਯੂਰਪੀਅਨ ਯੂਨੀਅਨ ਰੈਗੂਲੇਟਰ ਨੇ 2019 ਵਿੱਚ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਉਸ ਸਮੇਂ ਮੇਟਾ ਨੇ ਉਸ ਨੂੰ ਦੱਸਿਆ ਕਿ ਕੁਝ ਫੇਸਬੁੱਕ ਉਪਭੋਗਤਾਵਾਂ ਦੇ ਪਾਸਵਰਡ ਅਣਜਾਣੇ ਵਿੱਚ ਅੰਦਰੂਨੀ ਤੌਰ 'ਤੇ ਸਟੋਰ ਕੀਤੇ ਗਏ ਸਨ। ਇਸਦਾ ਮਤਲਬ ਹੈ ਕਿ ਉਹ ਪਾਸਵਰਡ ਫੇਸਬੁੱਕ ਦੇ ਕਰਮਚਾਰੀਆਂ ਦੁਆਰਾ ਆਸਾਨੀ ਨਾਲ ਖੋਜੇ ਜਾ ਸਕਦੇ ਹਨ।

ਕਮਿਸ਼ਨ ਦੇ ਡਿਪਟੀ ਕਮਿਸ਼ਨਰ ਗ੍ਰਾਹਮ ਡੋਇਲ ਨੇ ਕਿਹਾ ਕਿ ਯੂਜ਼ਰ ਪਾਸਵਰਡ ਨੂੰ ਕੋਡ ਤੋਂ ਬਿਨਾਂ ਸਟੋਰ ਨਹੀਂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਦੁਰਵਰਤੋਂ ਦਾ ਖਤਰਾ ਹੈ। ਮੇਟਾ ਨੇ ਫੈਸਲੇ 'ਤੇ ਆਪਣੀ ਟਿੱਪਣੀ ਵਿਚ ਕਿਹਾ ਕਿ ਇਹ 'ਗਲਤੀ' ਸੁਰੱਖਿਆ ਸਮੀਖਿਆ ਵਿਚ ਫੜੀ ਗਈ ਸੀ ਅਤੇ ਕੰਪਨੀ ਨੇ ਇਸ ਨੂੰ ਠੀਕ ਕਰਨ ਲਈ ਤੁਰੰਤ ਕਾਰਵਾਈ ਕੀਤੀ ਸੀ।

ਕੰਪਨੀ ਨੇ ਬਿਆਨ ਵਿੱਚ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹਨਾਂ ਪਾਸਵਰਡਾਂ ਦੀ ਦੁਰਵਰਤੋਂ ਕੀਤੀ ਗਈ ਸੀ ਜਾਂ ਗਲਤ ਤਰੀਕੇ ਨਾਲ ਐਕਸੈਸ ਕੀਤਾ ਗਿਆ ਸੀ। ਅਸੀਂ ਇਸ ਮਾਮਲੇ ਦੀ ਜਾਂਚ ਦੌਰਾਨ ਆਇਰਿਸ਼ ਡੇਟਾ ਪ੍ਰੋਟੈਕਸ਼ਨ ਕਮਿਸ਼ਨ ਨਾਲ ਸਾਰਥਕ ਤੌਰ 'ਤੇ ਜੁੜੇ ਹੋਏ ਹਾਂ।

ਫੇਸਬੁੱਕ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਸੰਚਾਲਨ ਕਰਨ ਵਾਲੀ ਕੰਪਨੀ ਮੇਟਾ 'ਤੇ ਲਗਾਇਆ ਗਿਆ ਇਹ ਤਾਜ਼ਾ ਜੁਰਮਾਨਾ ਹੈ। ਇਸ ਤੋਂ ਪਹਿਲਾਂ, ਇੰਸਟਾਗ੍ਰਾਮ ਨੂੰ ਕਿਸ਼ੋਰਾਂ ਦੇ ਡੇਟਾ ਨੂੰ ਗਲਤ ਤਰੀਕੇ ਨਾਲ ਵਰਤਣ ਲਈ 405 ਮਿਲੀਅਨ ਯੂਰੋ, ਵਟਸਐਪ ਨੂੰ 5.5 ਮਿਲੀਅਨ ਯੂਰੋ ਅਤੇ ਟਰਾਂਸਲੇਟਲੈਂਟਿਕ ਡੇਟਾ ਭੇਜਣ ਲਈ ਮੇਟਾ ਨੂੰ 1.2 ਬਿਲੀਅਨ ਯੂਰੋ ਦਾ ਜੁਰਮਾਨਾ ਲਗਾਇਆ ਗਿਆ ਸੀ।


author

Baljit Singh

Content Editor

Related News