ਇਸ ਦਿਨ ਤੋਂ ਯੂਰਪ ਦੀਆਂ ਘੜੀਆਂ ਦਾ ਸਮਾਂ ਹੋ ਜਾਵੇਗਾ ਇਕ ਘੰਟਾ ਅੱਗੇ, ਜਾਣੋ ਵਜ੍ਹਾ

Saturday, Mar 25, 2023 - 05:24 AM (IST)

ਇਸ ਦਿਨ ਤੋਂ ਯੂਰਪ ਦੀਆਂ ਘੜੀਆਂ ਦਾ ਸਮਾਂ ਹੋ ਜਾਵੇਗਾ ਇਕ ਘੰਟਾ ਅੱਗੇ, ਜਾਣੋ ਵਜ੍ਹਾ

ਰੋਮ/ਇਟਲੀ (ਕੈਂਥ) : ਸੰਨ 2001 ਤੋਂ ਸ਼ੁਰੂ ਹੋਇਆ ਯੂਰਪੀਅਨ ਦੇਸ਼ਾਂ ਦਾ ਸਮਾਂ ਬਦਲਣ ਦੀ ਪ੍ਰਕਿਰਿਆ ਹੁਣ ਤੱਕ ਜਾਰੀ ਹੈ। ਬੇਸ਼ੱਕ ਯੂਰਪੀਅਨ ਸੰਸਦ ਵਿੱਚ ਸੰਨ 2018 'ਚ ਪਾਸ ਹੋ ਗਿਆ ਕਿ ਸਮਾਂ ਬਦਲਣ ਦੀ ਪ੍ਰਕਿਰਿਆ ਸੰਨ 2021 ਵਿੱਚ ਬੰਦ ਹੋ ਜਾਵੇਗੀ ਪਰ ਕੋਰੋਨਾ ਨਾਲ ਆਈ ਕੁਦਰਤੀ ਤਬਾਹੀ ਨੇ ਸ਼ਾਇਦ ਯੂਰਪੀਅਨ ਯੂਨੀਅਨ ਨੂੰ ਇਸ ਮਤੇ ਨੂੰ ਅਮਲ 'ਚ ਲਿਆਉਣ ਦਾ ਸਮਾਂ ਹੀ ਨਹੀਂ ਦਿੱਤਾ, ਜਿਸ ਕਾਰਨ ਇਹ ਸਮਾਂ ਬਦਲਣ ਦੀ ਪ੍ਰਕਿਰਿਆ ਇਸ ਸਾਲ ਫਿਰ ਹੋਵੇਗੀ। ਯੂਰਪੀਅਨ ਦੇਸ਼ਾਂ ਵਿੱਚ ਹਰ ਸਾਲ ਗਰਮੀਆਂ ਤੇ ਸਰਦੀਆਂ 'ਚ ਘੜੀਆਂ ਦੇ ਸਮੇਂ ਵਿੱਚ ਬਦਲਾਅ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਰੂਸੀ ਹਮਲੇ, 10 ਨਾਗਰਿਕਾਂ ਦੀ ਮੌਤ, 20 ਤੋਂ ਵੱਧ ਜ਼ਖ਼ਮੀ

ਇਸੇ ਤਰ੍ਹਾਂ ਇਸ ਸਾਲ 26 ਮਾਰਚ ਨੂੰ ਤੜਕੇ ਇਹ ਸਮਾਂ ਬਦਲ ਜਾਵੇਗਾ, ਜਦੋਂ ਘੜੀਆਂ 'ਤੇ 2 ਵਜੇ ਹੋਣਗੇ ਤਾਂ ਉਸ ਨੂੰ 3 ਵਜੇ ਕਰ ਲਿਆ ਜਾਵੇਗਾ, ਭਾਵ ਸਮਾਂ ਕਦੇ ਇਕ ਘੰਟਾ ਪਿੱਛੇ ਚਲਾ ਜਾਂਦਾ ਹੈ ਅਤੇ ਕਦੇ ਇਕ ਘੰਟਾ ਅੱਗੇ ਆ ਜਾਂਦਾ ਹੈ। ਹਰ ਸਾਲ ਮਾਰਚ ਮਹੀਨੇ ਦੇ ਆਖ਼ਰੀ ਸ਼ਨਿਵਾਰ ਰਾਤ ਤੇ ਐਤਵਾਰ ਤੜਕੇ ਨੂੰ ਯੂਰਪ ਦੀਆਂ ਤਮਾਮ ਘੜੀਆ ਇਕ ਘੰਟੇ ਲਈ ਅੱਗੇ ਆ ਜਾਂਦੀਆਂ ਹਨ। ਇਹ ਟਾਈਮ ਇਸ ਤਰ੍ਹਾਂ ਹੀ ਅਕਤੂਬਰ ਮਹੀਨੇ ਦੇ ਆਖਰੀ ਸ਼ਨੀਵਾਰ ਰਾਤ ਤੇ ਐਤਵਾਰ ਤੜਕੇ ਤੱਕ ਚੱਲਦਾ ਰਹਿੰਦਾ ਹੈ। ਜਿਹੜੀਆਂ ਘੜੀਆਂ ਤਾਂ ਕੰਪਿਊਟਰਾਈਜ਼ਡ ਹਨ, ਉਹ ਤਾਂ ਆਪਣੇ-ਆਪ ਸਾਲ ਵਿੱਚ 2 ਵਾਰ ਇਕ ਘੰਟੇ ਲਈ ਕਦੇ ਅੱਗੇ ਤੇ ਕਦੇ ਪਿੱਛੇ ਚਲੇ ਜਾਂਦੀਆਂ ਹਨ ਪਰ ਜਿਹੜੀਆਂ ਕੰਪਿਊਟਰਾਈਜ਼ਡ ਘੜੀਆਂ ਨਹੀਂ ਹਨ, ਉਨ੍ਹਾਂ ਨੂੰ ਸਭ ਲੋਕ ਆਪ ਅੱਗੇ-ਪਿੱਛੇ ਕਰ ਲੈਂਦੇ ਹਨ।

ਇਹ ਵੀ ਪੜ੍ਹੋ : ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਗਾਰਸੇਟੀ ਨੂੰ ਭਾਰਤ 'ਚ ਅਮਰੀਕੀ ਰਾਜਦੂਤ ਵਜੋਂ ਚੁਕਾਈ ਸਹੁੰ

ਇਸ ਟਾਈਮ ਦੇ ਬਦਲਾਅ ਨਾਲ ਯੂਰਪ ਵਿੱਚ ਰੈਣ-ਬਸੇਰਾ ਕਰਦੇ ਵਿਦੇਸ਼ੀਆਂ ਨੂੰ ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਵਿੱਚ ਸਮੇਂ ਦਾ ਭੁਲੇਖਾ ਪੈ ਜਾਂਦਾ ਹੈ। ਕਦੇ ਉਹ ਕੰਮ 'ਤੇ ਇਕ ਘੰਟਾ ਪਹਿਲਾਂ ਚਲੇ ਜਾਂਦੇ ਹਨ ਤੇ ਕਦੇ ਇਕ ਘੰਟਾ ਲੇਟ ਹੋ ਜਾਂਦੇ ਹਨ। ਇਹ ਪ੍ਰਕਿਰਿਆ ਜਿਸ ਨੂੰ 'ਡੇ ਲਾਈਟ ਸੇਵਿੰਗ' ਕਿਹਾ ਜਾਂਦਾ ਹੈ, ਲੋਕਾਂ ਦਾ ਸਮਾਂ ਬਚਾਉਣ ਲਈ ਸ਼ੁਰੂ ਕੀਤੀ ਗਈ ਸੀ ਪਰ ਹੁਣ ਇਸ ਨੂੰ ਸਾਰੇ ਰੋਕਣ ਲਈ ਸਹਿਮਤ ਹਨ ਪਰ ਕਦੋਂ ਰੁਕੇਗੀ, ਇਹ ਤਾਂ ਸਮੇਂ ਹੀ ਦੱਸੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News