ਯੂਰਪ ਕਬੱਡੀ ਚੈਂਪੀਅਨਸ਼ਿਪ, ਮੀਂਹ ਦੇ ਬਾਵਜੂਦ ਸਰਕਲ ਸਟਾਇਲ ਦੇ ਫਸਵੇ ਮੁਕਾਬਲੇ ਦੇਖਣ ਨੂੰ ਮਿਲੇ

Thursday, Sep 12, 2024 - 11:55 AM (IST)

ਮਿਲਾਨ (ਸਾਬੀ ਚੀਨੀਆ) - ਦੇਸ਼-ਵਿਦੇਸ਼ ’ਚ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਵੱਖ ਵੱਖ ਫੈਡਰੇਸ਼ਨਾਂ ਅਤੇ ਸੰਸਥਾਵਾਂ ਆਪੋ ਆਪ ਯੋਗਦਾਨ ਪਾਉਂਦੀਆਂ ਆ ਰਹੀਆਂ ਹਨ। ਇਟਲੀ ਦੇ ਜ਼ਿਲਾ ਬੈਰਗਮੋ ਦੇ ਕੋਦੁਨੋ ਵਿਖੇ ਇਟਾਲੀਅਨ ਕਬੱਡੀ ਐਸੋਸੀਏਸ਼ਨ ਵੱਲੋਂ  ਲਗਾਤਾਰ ਤੀਸਰੇ ਸਾਲ ਵਰਲਡ ਕਬੱਡੀ ਫੈਡਰੈਸ਼ਨ ਦੇ ਸਹਿਯੋਗ ਨਾਲ ੳਪਨ ਯੂਰਪੀ ਕਬੱਡੀ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਰਲਡ ਕਬੱਡੀ ਅਤੇ ਯੂਰਪ ਕਬੱਡੀ ਦੇ ਪ੍ਰਧਾਨ ਅਸ਼ੋਕ ਦਾਸ ਅਤੇ ਇਟਾਲੀਅਨ ਕਬੱਡੀ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਜੌਹਲ(ਸਨੇਰ) ਦੀ ਅਗਵਾਈ ਹੇਠ ਕਰਵਾਏ ਇਸ ਟੂਰਨਾਂਮੈਂਟ ’ਚ ਯੂਰਪ ਦੇ ਵੱਖ-ਵੱਖ ਦੇਸ਼ਾਂ ਦੀਆਂ ਸਰਕਲ ਸਟਾਇਲ ਦੀਆ 8 ਟੀਮਾਂ ਅਤੇ 6 ਟੀਮਾਂ ਨੈਸ਼ਨਲ ਸਟਾਇਲ ਦੀਆਂ ਹਿੱਸਾ ਲੈਣ ਪਹੁੰਚੀਆ।

ਪੜ੍ਹੋ ਇਹ ਖ਼ਬਰ-ਮੈਲਬੌਰਨ ’ਚ ਅੱਗ ਲੱਗਣ ਨਾਲ ਦੋ ਬੱਚਿਆਂ ਦੀ ਮੌਤ

ਇਸ ਮੌਕੇ 40 ਪਲੱਸ ਅਤੇ ਅੰਡਰ 20 ਦਾ ਸ਼ੋਅ ਮੈਚ ਵੀ ਕਰਵਾਇਆ ਗਿਆ। ਸਵੇਰੇ ਤੋਂ ਹੀ ਦਰਸ਼ਕਾਂ ’ਚ ਇਸ ਚੈਂਪੀਅਨਸ਼ਿਪ ਲਈ ਕਾਫੀ ਜ਼ਿਆਦਾ ਉਤਸ਼ਾਹ ਪਾਇਆ ਗਿਆ। ਜਿਨ੍ਹਾਂ ਨੇ ਪ੍ਰਬੰਧਕਾਂ ਵੱਲੋਂ ਕੀਤੇ ਚੰਗੇ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ। ਮੀਂਹ ਕਾਰਨ ਕਬੱਡੀ ਚੈਪੀਅਨਸ਼ਿਪ ’ਚ ਨੈਸ਼ਨਲ ਕਬੱਡੀ ਦੇ ਹੋਏ ਇਕੋ ਮੈਚ ’ਚ ਸਵਿਸਟਰਲੈਂਡ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਯੂਰਪੀ ਕਬੱਡੀ ਚੈਪੀਅਨਸ਼ਿਪ ’ਚ ਸਰਕਲ ਸਟਾਇਲ ਕਬੱਡੀ ਦੇ ਗਹਿਗੱਚ ਮੁਕਾਬਲੇ ਦੇਖਣ ਨੂੰ ਮਿਲੇ। ਫਾਈਨਲ ਮੁਕਾਬਲਿਆਂ ’ਚ ਸਰਕਲ ਸਟਾਈਲ (ਲੜਕੇ) ਦੇ ਮੁਕਾਬਲਿਆ ’ਚ ਸ਼ੇਰ-ਏ-ਪੰਜਾਬ ਆਜ਼ਾਦ ਸਪੋਰਟਸ ਕਲੱਬ ਬੈਲਜੀਅਮ ਦੀ ਟੀਮ ਨੇ ਰਾਇਲ ਸਪੋਰਟਸ ਕਲੱਬ ਬੈਲਜੀਅਮ ਦੀ ਟੀਮ ਨੂੰ ਹਰਾਇਆ। ਪਹਿਲੇ ਸਥਾਨ ਤੇ ਰਹੀ ਟੀਮ ਨੂੰ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਦੀ ਪ੍ਰਬੰਧਕ ਕਮੇਟੀ ਵੱਲੋਂ 3100 ਯੂਰੋ ਅਤੇ ਦੂਸਰੇ ਸਥਾਨ ਤੇ ਰਹੀ ਟੀਮ ਨੂੰ ਬਿੰਦਰਜੀਤ, ਢਿੱਲੌਂ ਅਤੇ ਗੁਰਪ੍ਰੀਤ ਸਿੰਘ ਵੱਲੋਂ 2500 ਯੂਰੋ ਨਗਦ ਰਾਸ਼ੀ ਭੇਂਟ ਕੀਤੀ ਗਈ। ਬੇਸਟ ਰੇਡਰ ਦਾ ਖਿਤਾਬ ਸੁਨੀਲ ਅਤੇ ਬੈਸਟ ਜਾਫੀ ਦਾ ਖਿਤਾਬ ਬਾਜੂ ਨੂੰ ਦਿੱਤਾ ਗਿਆ।

ਪੜ੍ਹੋ ਇਹ ਖ਼ਬਰ-ਕੈਨੇਡਾ ਨੇ ਇਜ਼ਰਾਈਲ ਲਈ 30 ਹਥਿਆਰ ਵਿਕਰੀ ਪਰਮਿਟ ਨੂੰ ਕੀਤਾ ਮੁਅੱਤਲ

ਇਸ ਓਪਨ  ਯੂਰਪੀ ਕਬੱਡੀ ਚੈਂਪੀਅਨਸ਼ਿਪ ’ਚ ਭਾਗ ਲੈਣ ਵਾਲੀਆਂ ਸਾਰੀਆਂ 8 ਟੀਮਾਂ ਨੂੰ 2500 ਯੂਰੋ ਹਰੇਕ ਟੀਮ ਨੂੰ ਭਾਗ ਲੈਣ ਲਈ ਦਿੱਤਾ ਗਿਆ। ਜਿਸ ਲਈ ਸਤਨਾਲ ਗਿੱਲ ਨੇ ਸਭ ਤੋਂ ਵੱਧ 5100 ਯੁਰੋ ਭਾਗ ਲੈਣ ਵਾਲੀਆਂ ਟੀਮਾਂ ਲਈ ਦਿੱਤੇ। ਦੁਰੋ ਨੇੜਿਉਂ ਆਏ ਗੁਰੂ ਘਰਾਂ ਦੇ ਪ੍ਰਬੰਧਕਾਂ, ਖੇਡ ਕਲੱਬਾਂ, ਸਮਾਜ ਸੇਵੀ ਸੰਸਥਾਵਾਂ, ਪ੍ਰਮੋਟਰਾਂ ਦਾ ਟਰਾਫੀਆ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਵੱਡੀ ਗਿਣਤੀ ’ਚ ਔਰਤਾਂ ਅਤੇ ਬੱਚਿਆਂ ਨੇ ਮੈਚਾਂ ਦਾ ਅਨੰਦ ਮਾਣਿਆ। ਇਸ ਮੌਕੇ ਸੁਖਮਿੰਦਰ ਸਿੰਘ ਜੌਹਲ ਅਤੇ ਉਨ੍ਹਾਂ  ਨਾਲ ਸਮੁੱਚੀ ਕਬੱਡੀ ਐਸ਼ੋਸ਼ੀਏਸ਼ਨ ਨੇ ਆਏ ਹੋਏ ਸਾਰੇ ਦਰਸ਼ਕਾਂ, ਗੁਰੂ ਘਰਾਂ ਦੇ ਪ੍ਰਬੰਧਕਾਂ, ਖੇਡ ਕਲੱਬਾਂ, ਸਮਾਜ ਸੇਵੀ ਸੰਸਥਾਵਾਂ, ਪ੍ਰਮੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕੀਤਾ ਅਤੇ ਅੱਗੋਂ ਵੀ ਅਜਿਹੇ ਟੂਰਨਾਂਮੈਂਟ ਉਲੀਕਣ ਦਾ ਭਰੋਸਾ ਦਿਵਾਇਆ।

ਪੜ੍ਹੋ ਇਹ ਖ਼ਬਰ-ਪਾਕਿਸਤਾਨ ਨੂੰ ਮਿਲੀ ਦੂਜੀ ਮਹਿਲਾ ਵਿਦੇਸ਼ ਸਕੱਤਰ, ਸੰਭਾਲਿਆ ਕਾਰਜ ਭਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Sunaina

Content Editor

Related News