ਯੂਰਪ ‘ਚ ਇਟਲੀ ਪਿੱਛੋਂ ਹੁਣ ਇਨ੍ਹਾਂ ਦੋ ਮੁਲਕਾਂ ‘ਚ ਮੌਤਾਂ ਦੀ ਸੁਨਾਮੀ ਆਉਣ ਦਾ ਖਤਰਾ

03/24/2020 3:07:03 PM

ਇੰਟਰਨੈਸ਼ਨਲ ਡੈਸਕ : ਵਿਸ਼ਵ ਭਰ ਵਿਚ ਲਗਭਗ ਹਰ ਮੁਲਕ ਵਿਚ ਕੋਰੋਨਾ ਵਾਇਰਸ ਮਹਾਮਾਰੀ ਪੈਰ ਪਸਾਰ ਚੁੱਕੀ ਹੈ ਪਰ ਇਸ ਵਿਚਕਾਰ ਸਭ ਤੋਂ ਵੱਧ ਯੂਰਪ ਪ੍ਰਭਾਵਿਤ ਦੇਖਣ ਨੂੰ ਮਿਲ ਰਿਹਾ ਹੈ। ਇਟਲੀ ਵਿਚ ਜਿੱਥੇ ਹੁਣ ਤਕ 6,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਉੱਥੇ ਹੀ ਯੂਰਪ ਦੇ ਹੋਰ ਦੋ ਮੁਲਕਾਂ ਸਪੇਨ ਤੇ ਫਰਾਂਸ ਵਿਚ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਲਗਾਤਾਰ ਲੋਕਾਂ ਦੇ ਘਰਾਂ ਵਿਚ ਸੁੰਨਸਾਨ ਪੱਸਰ ਰਹੀ ਹੈ। ਉਨ੍ਹਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਉਹ ਕਰਨ ਤੇ ਕੀ ਕਰਨ। ਵਾਇਰਸ ਖਹਿੜਾ ਨਹੀਂ ਛੱਡ ਰਿਹਾ। 

 

ਕੋਰੋਨਾ ਵਾਇਰਸ ਦਾ ਹੁਣ ਤਕ ਕੋਈ ਇਲਾਜ ਨਹੀਂ ਹੈ। ਇਸ ਤੋਂ ਬਚਣ ਦਾ ਤਰੀਕਾ ਇਹ ਹੀ ਹੈ ਕਿ ਭੀੜ ਤੋਂ ਬਚੋ, ਹੱਥਾਂ ਨੂੰ ਵਾਰ-ਵਾਰ ਲਗਭਗ 20 ਸਕਿੰਟਾਂ ਤਕ ਧੋਵੋ ਅਤੇ ਬਿਨਾਂ ਹੱਥ ਧੋਤੇ ਮੂੰਹ ਨੂੰ ਨਾ ਛੂਹੋ। ਗੱਲ ਕਰਨ ਸਮੇਂ ਘੱਟੋ-ਘੱਟ 2 ਮੀਟਰ ਦੀ ਦੂਰੀ ਬਣਾ ਕੇ ਰੱਖੋ।
ਯੂਰਪ ਵਿਚ ਇਟਲੀ ਤੋਂ ਬਾਅਦ ਸਪੇਨ ਵਿਚ ਸਭ ਤੋਂ ਵੱਧ ਤੇਜ਼ੀ ਨਾਲ ਮੌਤਾਂ ਦੀ ਗਿਣਤੀ ਵਧ ਰਹੀ ਹੈ ਤੇ ਮੌਤਾਂ ਦੀ ਸੁਨਾਮੀ ਆਉਂਦੀ ਦਿਸ ਰਹੀ ਹੈ। ਪਿਛਲੇ 24 ਘੰਟਿਆਂ ਵਿਚ ਇੱਥੇ 462 ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 2,182 ‘ਤੇ ਪੁੱਜ ਗਈ ਹੈ। ਕੋਰੋਨਾ ਨਾਲ ਪੀੜਤ ਲੋਕਾਂ ਦੀ ਗਿਣਤੀ 35,000 ਤੋਂ ਵੱਧ ਗਈ ਹੈ। 

PunjabKesari

ਫਰਾਂਸ ‘ਚ 2,082 ਲੋਕਾਂ ਦੀ ਸਥਿਤੀ ਨਾਜ਼ੁਕ
ਇਸੇ ਤਰ੍ਹਾਂ ਫਰਾਂਸ ਵਿਚ ਪਿਛਲੇ 24 ਘੰਟਿਆਂ ਵਿਚ 186 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਹੁਣ ਤਕ ਕੁੱਲ 860 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਇਸ ਦੌਰਾਨ 20 ਫੀਸਦੀ ਵਧ ਕੇ 19,856 ‘ਤੇ ਪਹੁੰਚ ਗਈ ਹੈ। ਫਰਾਂਸ ਦੇ ਸਿਹਤ ਮੰਤਰੀ ਮੁਤਾਬਕ 2082 ਲੋਕਾਂ ਦੀ ਸਥਿਤੀ ਬਹੁਤ ਹੀ ਨਾਜ਼ੁਕ ਹੈ ਤੇ ਉਨ੍ਹਾਂ ਨੂੰ ਲਾਈਫ ਸਪੋਰਟ ‘ਤੇ ਰੱਖਿਆ ਗਿਆ ਹੈ। ਓਧਰ ਯੂਰਪ ਤੋਂ ਵੱਖ ਹੋਏ ਯੂ. ਕੇ. ਨੇ ਵੀ ਲਾਕਡਾਊਨ ਕਰ ਦਿੱਤਾ ਹੈ। ਇੱਥੇ 335 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਤਕ 7,000 ਮਾਮਲੇ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ ਪਰ ਬੋਰਿਸ ਜੌਹਨਸਨ ਸਰਕਾਰ ਨੂੰ ਡਰ ਹੈ ਕਿ ਯੂ. ਕੇ. ਵਿਚ ਜਲਦ ਹੀ ਸਥਿਤੀ ਖਰਾਬ ਹੋ ਸਕਦੀ ਹੈ ਕਿਉਂਕਿ ਲੋਕ ਸਰਕਾਰ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਭੀੜ ਵਿਚ ਘੁੰਮਣਾ ਨਹੀਂ ਛੱਡ ਰਹੇ ਸਨ। ਮਜ਼ਬੂਰੀ ਵਿਚ ਉਨ੍ਹਾਂ ਨੂੰ ਲੋਕਾਂ ਦੇ ਬਿਨਾਂ ਕਾਰਨੋਂ ਘਰੋਂ ਨਿਕਲਣ ‘ਤੇ ਪਾਬੰਦੀ ਲਾਉਣੀ ਪਈ।


Lalita Mam

Content Editor

Related News