ਯੂਰਪ ਦਾ ਵਿਸ਼ਾਲ 8ਵਾਂ "ਮਾਂ ਭਗਵਤੀ ਜਾਗਰਣ" ਸ਼ਾਨੋ ਸੌਕਤ ਨਾਲ ਸੰਪੰਨ, ਹਜ਼ਾਰਾਂ ਸ਼ਰਧਾਲੂ ਹੋਏ ਨਤਮਸਤਕ
Thursday, Aug 15, 2024 - 11:26 AM (IST)
ਰੋਮ/ਮਿਲਾਨ (ਕੈਂਥ,ਸ਼ਾਬੀ ਚੀਨੀਆਂ)- ਇਟਲੀ ਵਿੱਚ ਭਾਰਤੀ ਲੋਕਾਂ ਨੇ ਜਿੱਥੇ ਸਖ਼ਤ ਮਿਹਨਤ ਮੁਸ਼ਕਤ ਨਾਲ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਹਨ ਉੱਥੇ ਹੀ ਹਰ ਸਾਲ ਅਨੇਕਾਂ ਅਜਿਹੇ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਹਨ ਜਿਹੜੇ ਕਿ ਸਰਬੱਤ ਦੇ ਭਲੇ ਲਈ ਹੀ ਹੁੰਦੇ ਹਨ। ਅਜਿਹਾ ਹੀ ਵਿਸ਼ਾਲ ਧਾਰਮਿਕ ਸਮਾਗਮ ਹੈ ਇਟਲੀ ਦੇ ਲਾਸੀਓ ਸੂਬੇ ਦੇ ਪ੍ਰਸਿੱਧ ਹਿੰਦੂ ਮੰਦਿਰ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਦਾ 8ਵਾਂ "ਮਾਂ ਭਗਵਤੀ ਜਾਗਰਣ"। ਮਹਾਂਮਾਈ ਦੀ ਭਰਪੂਰ ਕਿਰਪਾ ਨਾਲ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਜਾਗਰਣ ਇਟਲੀ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਯੂਰਪ ਦੇ ਸਭ ਤੋਂ ਵਿਸ਼ਾਲ ਇਸ ਮਾਂ ਭਗਵਤੀ ਜਾਗਰਣ ਵਿੱਚ ਵਿਸ਼ਵ ਪ੍ਰਸਿੱਧ ਲੋਕ ਗਾਇਕਾ ਆਵਾਜ਼ ਪੰਜਾਬ ਦੀ ਮਨਦੀਪ ਮਾਛੀਵਾੜਾ ਨੇ ਦਮਦਾਰ ਤੇ ਸੁਰੀਲੀ ਆਵਾਜ ਨਾਲ ਮਾਤਾ ਰਾਣੀ ਦੇ ਦਰਬਾਰ ਆਪਣੀ ਸ਼ਰਧਾ ਭਰਪੂਰ ਹਾਜ਼ਰੀ ਲੁਆਈ ਤੇ ਪੰਡਾਲ ਦੀ ਸਮੂਹ ਸੰਗਤ ਨੂੰ ਮਾਤਾ ਰਾਣੀ ਦੇ ਭਗਤੀ ਰਸ ਵਿੱਚ ਨੱਚਣ ਲਗਾ ਦਿੱਤਾ। ਚੁਫੇਰੇ ਜੈ ਮਾਤਾ ਦੀ ਦੇ ਲੱਗ ਰਹੇ ਜੈਕਾਰੇ ਅਲੌਕਿਕ ਨਜ਼ਾਰਾ ਪੇਸ਼ ਕਰ ਰਹੇ ਸਨ। ਇਲਾਕੇ ਦੇ ਸਮੂਹ ਗੁਰਦੁਆਰਾ ਸਾਹਿਬ ਸਿੰਘ ਸਭਾ ,ਸ੍ਰੀ ਗੁਰੂ ਰਵਿਦਾਸ ਸਭਾਵਾਂ ਤੇ ਹਿੰਦੂ ਮੰਦਿਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਮਾਂ ਭਗਵਤੀ ਜਾਗਰਣ ਵਿੱਚ ਭਰਵੀਂ ਹਾਜ਼ਰੀ ਲਗਵਾਈ ਗਈ।
ਪੜ੍ਹੋ ਇਹ ਅਹਿਮ ਖ਼ਬਰ-ਸ਼ਖਸ ਦੀ ਚਮਕੀ ਕਿਸਮਤ, ਜਿੱਤਿਆ 213 ਮਿਲੀਅਨ ਡਾਲਰ ਦਾ ਜੈਕਪਾਟ
ਦੁਰਗਾ ਸ਼ਕਤੀ ਮਾਤਾ ਮੰਦਿਰ ਦੀ ਪ੍ਰਬੰਧਕ ਕਮੇਟੀ ਨੇ ਇਟਲੀ ਦੀਆਂ ਸਭ ਸੰਗਤਾਂ ਦੀ ਇਸ ਮਹਾਂ ਮਾਂ ਭਗਵਤੀ ਜਾਗਰਣ ਵਿੱਚ ਹਾਜ਼ਰੀ ਭਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਜਿਹਾ ਭਾਗਾਂ ਭਰਿਆ ਸਮਾਂ ਮੁੱਕਦਰਾਂ ਨਾਲ ਹੀ ਮਿਲਦਾ ਹੈ ਜਿਸ ਦਾ ਸਭ ਸੰਗਤ ਨੇ ਪੂਰਾ ਲਾਹਾ ਲਿਆ। ਇਹ ਮਾਂ ਭਗਵਤੀ ਜਾਗਰਣ ਕਿਸੇ ਇੱਕ ਧਰਮ ਦਾ ਨਹੀ ਸਗੋ ਸਭ ਧਰਮਾਂ ਦਾ ਸਾਂਝਾ ਉਤਸਵ ਹੈ ਜਿਸ ਨੂੰ ਨੇਪਰੇ ਚਾੜਨ ਲਈ ਸਭ ਸੰਗਤ ਦਾ ਸਦਾ ਭਰਪੂਰ ਸਹਿਯੋਗ ਰਹਿੰਦਾ ਹੈ। ਇਸ ਮੌਕੇ ਮਾਤਾ ਰਾਣੀ ਦੇ ਅਤੁੱਟ ਭੰਡਾਰੇ ਵਰਤਾਏ ਗਏ। ਜਾਗਰਣ ਵਿੱਚ ਮਹਾਂਮਾਈ ਦੇ ਜਾਗਰਣ ਦੀ ਜੋਤ ਮੰਦਿਰ ਦੇ ਪੁਜਾਰੀ ਪੰਡਤ ਸੁਨੀਲ ਸ਼ਾਸ਼ਤਰੀ ਵੱਲੋਂ ਪ੍ਰਚੰਡ ਕੀਤੀ ਗਈ। ਇਸ ਮੌਕੇ ਇਲਾਕੇ ਦੀਆਂ ਕਈ ਪ੍ਰਮੁੱਖ ਸਖਸੀਅਤਾਂ ਵੀ ਮਹਾਂਮਾਈ ਦੇ ਜਾਗਰਣ ਵਿੱਚ ਨਤਮਸਤਕ ਹੋ ਹਾਜ਼ਰੀ ਭਰੀ।ਮਾਂ ਭਗਵਤੀ ਜਾਗਰਣ ਜੋ ਕਿ ਸਾਰੀ ਰਾਤ ਹੋਇਆ ਇਸ ਨੂੰ ਸੰਗਤ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਸਾਰੀ ਰਾਤ ਹੀ ਭਗਤੀ ਲਹਿਰ ਵਿੱਚ ਝੂਮਦਿਆਂ ਸਰਵਣ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।