EU ਰੈਗੂਲੇਟਰਾਂ ਨੇ ਚੀਨ ਦੇ ਸਿਨੋਵੈਕ ਟੀਕੇ ਦੀ ਸਮੀਖਿਆ ਕੀਤੀ ਸ਼ੁਰੂ

Tuesday, May 04, 2021 - 08:07 PM (IST)

EU ਰੈਗੂਲੇਟਰਾਂ ਨੇ ਚੀਨ ਦੇ ਸਿਨੋਵੈਕ ਟੀਕੇ ਦੀ ਸਮੀਖਿਆ ਕੀਤੀ ਸ਼ੁਰੂ

ਦਿ ਹੇਗ-ਯੂਰਪੀਨ ਯੂਨੀਅਨ ਦੇ ਦਵਾਈ ਰੈਗੂਲੇਟਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਇਹ ਪਤਾ ਲਾਉਣ ਲਈ ਚੀਨ ਦੇ ਸਿਨੋਵੈਕ ਕੋਰੋਨਾ ਵਾਇਰਸ ਟੀਕੇ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ ਕਿ ਉਹ ਕਿੰਨੀ ਅਸਰਦਾਰ ਅਤੇ ਸੁਰੱਖਿਅਤ ਹੈ। ਯੂਰਪੀਨ ਮੈਡੀਸਨ ਏਜੰਸੀ ਨੇ ਮੰਗਲਵਾਰ ਨੂੰ ਕਿਹਾ ਕਿ ਸਮੀਖਿਆ ਕਰਨ ਦਾ ਉਸ ਦਾ ਫੈਸਲਾ ਲੈਬੋਟਰੀ ਅਤੇ ਕਲੀਨਿਕਲ ਅਧਿਐਨਾਂ ਦੇ ਸ਼ੁਰੂਆਤੀ ਨਤੀਜਿਆਂ 'ਤੇ ਆਧਾਰਿਤ ਹੈ ਜੋ 27 ਦੇਸ਼ਾਂ ਦੇ ਇਸ ਯੂਨੀਅਨ 'ਚ ਇਸ ਟੀਕੇ ਦੇ ਇਸਤੇਮਾਲ ਲਈ ਸੰਭਾਵਿਤ ਮਨਜ਼ੂਰੀ ਵੱਲ ਪਹਿਲ ਕਦਮ ਹੈ।

ਇਹ ਵੀ ਪੜ੍ਹੋ-ਅਮਰੀਕਾ ਤੋਂ ਭਾਰਤ ਖਰੀਦੇਗਾ 6 ਹੋਰ P-8I Submarine ਹੰਟਿੰਗ ਏਅਰਕ੍ਰਾਫਟ

ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ ਇਨ੍ਹਾਂ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਟੀਕੇ ਨਾਲ ਸਰੀਰ 'ਚ ਐਂਟੀਬਾਡੀ ਬਣਦੀ ਜੋ ਕੋਰੋਨਾ ਵਾਇਰਸ ਨਾਲ ਲੜਦੀ ਹੈ ਅਤੇ ਬੀਮਾਰੀ 'ਚ ਰੱਖਿਆ ਕਰਨ 'ਚ ਮਦਦ ਕਰ ਸਕਦੀ ਹੈ। ਅਜੇ ਤੱਕ ਕੋਰੋਨਾ ਵਾਇਰਸ ਦੇ ਚਾਰ ਟੀਕਿਆਂ ਨੂੰ ਮਨਜ਼ੂਰੀ ਦੇ ਚੁੱਕੀ ਈ.ਐੱਮ.ਏ. ਨੇ ਕਿਹਾ ਕਿ ਸਿਨੋਵੈਕ ਟੀਕੇ ਦੀ ਵਪਾਰਕ ਪ੍ਰਵਾਨਗੀ ਲਈ ਅਜੇ ਤੱਕ ਕੋਈ ਅਰਜ਼ੀ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ-ਈਰਾਨ ਤੇ ਅਮਰੀਕਾ ਦਰਮਿਆਨ ਕੈਦੀਆਂ ਦੀ ਅਦਲਾ-ਬਦਲੀ 'ਤੇ ਬਣੀ ਸਹਿਮਤੀ

ਈ.ਐੱਮ.ਏ. ਨੇ ਕਿਹਾ ਕਿ ਟੀਕੇ ਦੇ ਇਸਤੇਮਾਲ ਦੀ ਸਮੀਖਿਆ ਉਸ ਵੇਲੇ ਤੱਕ ਚੱਲ਼ਦੀ ਰਹੇਗੀ ਜਦ ਤੱਕ ਰਸਮੀ ਤੌਰ 'ਤੇ ਵਪਾਰਕ ਅਥਾਰਿਟੀ ਅਰਜ਼ੀ ਲਈ ਲੋੜੀਂਦੇ ਸਬੂਤ ਉਪਲਬੱਧ ਨਹੀਂ ਹੋ ਜਾਂਦੇ। ਐਮਸਟਰਡਮ ਸਥਿਤ ਏਜੰਸੀ ਨੇ ਇਹ ਐਲਾਨ ਉਸ ਵੇਲੇ ਕੀਤਾ ਜਦ ਇਕ ਦਿਨ 'ਚ ਪਹਿਲਾਂ ਚੋਟੀ ਦੀ ਵਿਸ਼ਵ ਸਿਹਤ ਸੰਗਠਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਡਬਲਯੂ.ਐੱਚ.ਓ. ਨੂੰ ਇਸ ਹਫਤੇ ਇਹ ਫੈਸਲਾ ਲੈਣਾ ਹੈ ਕਿ ਚੀਨ ਦੇ ਦੋ ਕੋਵਿਡ-19 ਰੋਕੂ ਟੀਕਿਆਂ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਜਾਵੇ ਜਾਂ ਨਹੀਂ।

ਇਹ ਵੀ ਪੜ੍ਹੋ-ਬੀਜਿੰਗ 'ਚ ਸ਼ੁਰੂ ਹੋਈ ਡਰਾਈਵਰਲੈੱਸ ਟੈਕਸੀ ਸੇਵਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News