ਯੂਰਪੀ ਸੰਘ ਦੀਆਂ ਉਡਾਣਾਂ ਦੇ ਰੱਦ ਹੋਣ ਤੋਂ ਬਾਅਦ PIA ਨੂੰ 250 ਅਰਬ ਦਾ ਨੁਕਸਾਨ

Friday, Oct 30, 2020 - 10:28 PM (IST)

ਯੂਰਪੀ ਸੰਘ ਦੀਆਂ ਉਡਾਣਾਂ ਦੇ ਰੱਦ ਹੋਣ ਤੋਂ ਬਾਅਦ PIA ਨੂੰ 250 ਅਰਬ ਦਾ ਨੁਕਸਾਨ

ਇਸਲਾਮਾਬਾਦ– ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (ਪੀ. ਆਈ. ਏ.) ਨੂੰ ਯੂਰਪੀ ਸੰਘ ਅਤੇ ਯੂਨਾਈਟੇਡ ਕਿੰਗਡਮ ਤੋਂ ਉਡਾਣ ਸੰਚਾਲਨ ਦੇ ਰੱਦ ਹੋਣ ਤੋਂ ਬਾਅਦ 250 ਅਰਬ ਰੁਪਏ ਦਾ ਨੁਕਸਾਨ ਹੋਇਆ ਹੈ। ਏ. ਆਰ. ਵਾਈ. ਨਿਊਜ਼ ਨੇ ਪੀ. ਆਈ. ਏ. ਦੇ ਬੁਲਾਰੇ ਦੇ ਹਵਾਲੇ ਤੋਂ ਕਿਹਾ ਕਿ ਯੂਰਪ ਅਤੇ ਯੂ. ਕੇ. ਲਈ ਆਪਣੀਆਂ ਉਡਾਣਾਂ ਦੇ ਰੱਦ ਹੋਣ ਕਾਰਣ ਰਾਸ਼ਟਰੀ ਏਅਰਲਾਇੰਸ ਨੂੰ 9 ਅਰਬ ਰੁਪਏ ਦਾ ਮਾਸਿਕ ਨੁਕਸਾਨ ਹੋ ਰਿਹਾ ਹੈ।

 ਬੁਲਾਰੇ ਨੇ ਅੱਗੇ ਕਿਹਾ ਕਿ ਜੇ ਉਡਾਣਾਂ ਰੱਦ ਰਹੀਆਂ ਤਾਂ ਏਅਰਲਾਈਨ ਨੂੰ 54 ਅਰਬ ਰੁਪਏ ਦਾ ਘਾਟਾ ਹੋਵੇਗਾ। ਯੂਰਪੀ ਯੂਨੀਅਨ ਏਅਰ ਸੇਫਟੀ ਏਜੰਸੀ ਨੇ 1 ਜੁਲਾਈ ਤੋਂ 6 ਮਹੀਨੇ ਦੀ ਮਿਆਦ ਲਈ ਪੀ. ਆਈ. ਏ. ਦੇ ਉਡਾਨ ਸੰਚਾਲਨ ਨੂੰ ਰੱਦ ਕਰ ਦਿੱਤਾ ਸੀ। ਰੱਦ ਹੋਣ ਤੋਂ ਬਾਅਦ ਪਤਾ ਲੱਗਾ ਸੀ ਕਿ 262 ਪਾਇਲਟਾਂ ’ਚ ਕਈ ਸ਼ੱਕੀ ਸਨ। ਲਾਈਨ ਆਫ ਫਾਇਰ ’ਚ ਪਾਇਲਟਾਂ ’ਚ ਪੀ. ਆਈ. ਏ. ਤੋਂ 141, ਏਅਰ ਬਲੂ ਤੋਂ 9 ਅਤੇ ਸੇਰੇਨ ਏਅਰਲਾਈਨ ਤੋਂ 10 ਲੋਕ ਸ਼ਾਮਲ ਸਨ।

ਰੈਵੇਲੇਸ਼ਨ ਤੋਂ ਬਾਅਦ ਵੀਅਤਨਾਮ ਨੇ ਆਪਣੇ ਸਾਰੇ 27 ਪਾਕਿਸਤਾਨੀ ਪਾਇਲਟਾਂ ਨੂੰ ਹਵਾਈ ਜਹਾਜ਼ ਨਹੀਂ ਉਡਾਉਣ ਦਿੱਤਾ ਦੁਨੀਆ ਭਰ ਦੀਆਂ ਸਾਰੀਆਂ ਪ੍ਰਮੁੱਖ ਏਅਰਲਾਈਨਾਂ ਨੇ ਪਾਕਿਸਤਾਨੀ ਪਾਇਲਟਾਂ ਨੂੰ ਵਿਅਰਥ ਦੱਸਣਾ ਸ਼ੁਰੂ ਕਰ ਦਿੱਤਾ ਹੈ। ਇਥੋਂ ਤੱਕ ਕਿ ਬ੍ਰਿਟੇਨ ਨੇ ਈ. ਏ. ਐੱਸ. ਏ. ਪਾਬੰਦੀ ਦੀ ਪਾਲਣਾ ਕਰਨ ਦਾ ਫੈਸਲਾ ਕੀਤਾ ਹੈ ਅਤੇ ਦੇਸ਼ ’ਚ ਕਿਸੇ ਵੀ ਪੀ. ਆਈ. ਏ. ਉਡਾਣਾਂ ਨੂੰ ਉਡਾਣ ਭਰਨ ਜਾਂ ਉਤਾਰਨ ’ਤੇ ਰੋਕ ਲਗਾ ਦਿੱਤੀ ਹੈ।


author

Sanjeev

Content Editor

Related News