ਇਥੋਪੀਆ: ਖੇਡਦੇ ਬੱਚਿਆਂ ਨੂੰ ਨਹੀਂ ਸੀ ਪਤਾ ਕਿ ਪੈਰਾਂ ਹੇਠ ਹੈ ਗ੍ਰੇਨੇਡ, 2 ਦੀ ਮੌਤ

12/05/2018 1:58:02 PM

ਅਬਾਬਾ(ਏਜੰਸੀ)— ਇਥੋਪੀਆ ਦੇ ਉੱਤਰੀ ਅਮਹਾਰਾ ਸੂਬੇ 'ਚ ਇਕ ਗ੍ਰੇਨੇਡ ਧਮਾਕੇ 'ਚ ਦੋ ਬੱਚਿਆਂ ਦੀ ਮੌਤ ਹੋ ਗਈ। ਸਰਕਾਰ ਨਾਲ ਸਬੰਧਤ ਮੀਡੀਆ ਨੇ ਮੰਗਲਵਾਰ ਨੂੰ ਇਹ ਰਿਪੋਰਟ ਦਿੱਤੀ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗ੍ਰੇਨੇਡ ਕਿੱਥੇ ਬਣਿਆ ਅਤੇ ਇਸ ਖੇਤਰ 'ਚ ਕਿਵੇਂ ਪੁੱਜਾ। ਅਧਿਕਾਰੀਆਂ ਨੇ ਦੱਸਿਆ ਕਿ ਜਿਸ ਸਮੇਂ ਇਹ ਧਮਾਕਾ ਹੋਇਆ ਤਾਂ ਬੱਚੇ ਖੇਡ ਰਹੇ ਸਨ। ਸਕੂਲ ਦੇ ਮੈਦਾਨ ਕੋਲ ਲਾਵਾਰਸ ਪਏ ਗ੍ਰੇਨੇਡ 'ਤੇ ਬੱਚਿਆਂ ਦਾ ਪੈਰ ਵੱਜਾ ਅਤੇ ਧਮਾਕਾ ਹੋ ਗਿਆ। ਇਸ ਦੁਰਘਟਨਾ 'ਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਹੋਰ 6 ਜ਼ਖਮੀ ਹੋ ਗਏ। ਫਿਲਹਾਲ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।


Related News