ਟਰੱਕ ’ਚੋਂ ਮਿਲੀਆਂ 39 ਲਾਸ਼ਾਂ ਸਬੰਧੀ ਇਕ ਹੋਰ ਗ੍ਰਿਫਤਾਰੀ

Tuesday, Nov 26, 2019 - 06:56 PM (IST)

ਟਰੱਕ ’ਚੋਂ ਮਿਲੀਆਂ 39 ਲਾਸ਼ਾਂ ਸਬੰਧੀ ਇਕ ਹੋਰ ਗ੍ਰਿਫਤਾਰੀ

ਲੰਡਨ(ਏਜੰਸੀਆਂ)- ਬਰਤਾਨੀਆ ਦੀ ਪੁਲਸ ਨੇ ਅਸੈਕਸ ਵਿਖੇ ਇਕ ਟਰੱਕ ’ਚੋਂ ਮਿਲੀਆਂ 39 ਲਾਸ਼ਾਂ ਸਬੰਧੀ ਇਕ ਹੋਰ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਬ੍ਰਿਟੇਨ ਦੀ ਪੁਲਸ ਵਲੋਂ ਦਿੱਤੀ ਗਈ ਹੈ। ਗ੍ਰਿਫਤਾਰ ਕੀਤੇ ਵਿਅਕਤੀ ਦੀ ਪਛਾਣ ਪੁਰਫਲੀਤ ਵਜੋਂ ਹੋਈ ਹੈ। ਉਸ ਨੂੰ ਲੰਡਨ ਦੇ ਪੱਛਮੀ ਹਲਕੇ ’ਚੋਂ ਹਿਰਾਸਤ ’ਚ ਲਿਆ ਗਿਆ ਤੇ ਅਦਾਲਤ ’ਚ ਪੇਸ਼ ਕੀਤਾ। ਹੁਣ ਅਗਲੀ ਸੁਣਵਾਈ 13 ਦਸੰਬਰ ਨੂੰ ਹੋਵੇਗੀ। ਉਕਤ 39 ਲਾਸ਼ਾਂ 23 ਅਕਤੂਬਰ ਨੂੰ ਮਿਲੀਆਂ ਸਨ।


author

Baljit Singh

Content Editor

Related News