ਸਿੰਗਾਪੁਰ ’ਚ ਪਿਛਲੇ ਸਾਢੇ 5 ਸਾਲਾਂ ’ਚ ਧੋਖਾਧੜੀ ਦਾ ਸ਼ਿਕਾਰ ਲੋਕਾਂ ਨੂੰ 71.2 ਕਰੋੜ ਡਾਲਰ ਦਾ ਹੋਇਆ ਨੁਕਸਾਨ

Saturday, Jan 29, 2022 - 06:19 PM (IST)

ਸਿੰਗਾਪੁਰ ’ਚ ਪਿਛਲੇ ਸਾਢੇ 5 ਸਾਲਾਂ ’ਚ ਧੋਖਾਧੜੀ ਦਾ ਸ਼ਿਕਾਰ ਲੋਕਾਂ ਨੂੰ 71.2 ਕਰੋੜ ਡਾਲਰ ਦਾ ਹੋਇਆ ਨੁਕਸਾਨ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ ਪਿਛਲੇ ਸਾਢੇ ਪੰਜ ਸਾਲਾਂ ਵਿਚ ਕਈ ਲੋਕ ਧੋਖਾਧੜੀ ਦਾ ਸ਼ਿਕਾਰ ਹੋਏ ਹਨ, ਜਿਸ ਵਿਚ ਉਨ੍ਹਾਂ ਨੂੰ 71.2 ਕਰੋੜ ਅਮਰੀਕੀ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਸਾਲ 2011 ਤੋਂ ਹੁਣ ਤੱਕ ਇੰਟਰਨੈੱਟ ’ਤੇ ਪਿਆਰ ਦੇ ਜਾਲ ਵਿਚ ਫਸਾ ਕੇ ਧੋਖਾਧੜੀ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਸ਼ਨੀਵਾਰ ਨੂੰ ਮੀਡੀਆ ਦੀ ਇਕ ਖ਼ਬਰ ਵਿਚ ਦਿੱਤੀ ਗਈ।

ਇਹ ਵੀ ਪੜ੍ਹੋ: ਆਖ਼ਰਕਾਰ ਝੁਕਿਆ ਪਾਕਿਸਤਾਨ, ਫਰਵਰੀ ਤੋਂ ਅਫ਼ਗਾਨਿਸਤਾਨ ਨੂੰ ਕਣਕ ਦੀ ਖੇਪ ਭੇਜੇਗਾ ਭਾਰਤ

ਅਖ਼ਬਾਰ ‘ਦਿ ਸਟਰੇਟਸ ਟਾਈਮਜ਼’ ਨੇ ਦੱਸਿਆ ਕਿ ਅਧਿਕਾਰੀਆਂ ਨੇ ਸਮੱਸਿਆ ਨਾਲ ਨਜਿੱਠਣ ਵਿਚ ਮੁਸ਼ਕਲਾਂ ਨੂੰ ਸਵੀਕਾਰ ਕੀਤਾ ਹੈ ਅਤੇ ਕਿਹਾ ਕਿ ਬਹੁਤ ਸਾਰੇ ਅਪਰਾਧੀ ਦੂਜੇ ਦੇਸ਼ਾਂ ਵਿਚ ਹਨ, ਜਿਸ ਕਾਰਨ ਇਕ ਵਾਰ ਖਾਤਿਆਂ ਵਿਚ ਪੈਸੇ ਟਰਾਂਸਫਰ ਕੀਤੇ ਜਾਣ ਤੋਂ ਬਾਅਦ ਉਸ ਦੀ ਵਸੂਲੀ ਕਰਨਾ ਮੁਸ਼ਕਲ ਹੋ ਜਾਂਦਾ ਹੈ। ਪਿਛਲੇ ਸਾਢੇ 5 ਸਾਲਾਂ ਵਿਚ ਧੋਖਾਧੜੀ ਦੇ ਸ਼ਿਕਾਰ ਹੋਏ ਲੋਕਾਂ ਨੂੰ 96.5 ਕਰੋੜ ਸਿੰਗਾਪੁਰ ਡਾਲਰ (71.2 ਕਰੋੜ ਅਮਰੀਕੀ ਡਾਲਰ ਤੋਂ ਵੱਧ) ਦਾ ਨੁਕਸਾਨ ਹੋਇਆ ਹਨ। ਇਸ ਦੌਰਾਨ, ਪੁਲਸ ਨੂੰ ਆਪਣੇ ‘ਐਂਟੀ-ਸਕੈਮ ਸੈਂਟਰ’ ਨਾਲ ਅਜਿਹੇ ਮਾਮਲਿਆਂ ਨਾਲ ਨਜਿੱਠਣ ਵਿਚ ਕੁੱਝ ਸਫ਼ਲਤਾ ਮਿਲੀ ਹੈ।

ਇਹ ਵੀ ਪੜ੍ਹੋ: ਅਮਰੀਕਾ: ਡੈਲਟਾ ਦੇ ਮੁਕਾਬਲੇ ਘਾਤਕ ਹੋਇਆ ਓਮੀਕਰੋਨ ਵੇਰੀਐਂਟ, ਵਧੇਰੇ ਮੌਤਾਂ ਦਾ ਬਣ ਰਿਹੈ ਕਾਰਨ

ਪਿਛਲੇ ਸਾਲ 14.8 ਕਰੋੜ ਅਮਰੀਕੀ ਡਾਲਰ ਤੋਂ ਵੱਧ ਦੇ ਨੁਕਸਾਨ ਵਾਲੇ 7,400 ਮਾਮਲਿਆਂ ਵਿਚੋਂਂ ਉਹ 4.8 ਕਰੋੜ ਅਮਰੀਕੀ ਡਾਲਰ ਦੀ ਵਸੂਲੀ ਕਰਨ ਦੇ ਯੋਗ ਹੋਏ। ਖ਼ਬਰ ਵਿਚ ਕਿਹਾ ਗਿਆ ਹੈ ਕਿ ਹਾਲ ਹੀ ਵਿਚ ਸਿੰਗਾਪੁਰ ਦੇ ਸਭ ਤੋਂ ਵੱਡੇ ਬੈਂਕਾਂ ਵਿਚੋਂ ਇਕ, ਓ.ਸੀ.ਬੀ.ਸੀ. ਬੈਂਕ ਦੇ ਗਾਹਕਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਗ੍ਰਹਿ ਅਤੇ ਕਾਨੂੰਨ ਮੰਤਰੀ ਕੇ. ਸ਼ਨਮੁਗਮ ਨੇ ਸੰਸਦ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਕਿਹਾ ਕਿ ਧੋਖਾਧੜੀ ਕਰਨ ਵਾਲਿਆਂ ਨੇ 2020 ਵਿਚ ਲੋਕਾਂ ਨੂੰ ਰਿਕਾਰਡ 26.8 ਕਰੋੜ ਸਿੰਗਾਪੁਰ ਡਾਲਰ ਦਾ ਚੂਨਾ ਲਗਾਇਆ। ਇਹ 2016 ਵਿਚ 8.9 ਕਰੋੜ ਸਿੰਗਾਪੁਰ ਡਾਲਰ ਦਾ ਲੱਗਭਗ ਤਿੰਨ ਗੁਣਾ ਸੀ। ਖ਼ਬਰ ਵਿਚ ਕਿਹਾ ਗਿਆ ਹੈ ਕਿ 2011 ਤੋਂ ਹੁਣ ਤੱਕ ਇੰਟਰਨੈੱਟ ਰਾਹੀਂ ਲੋਕਾਂ ਨੂੰ ਪਿਆਰ ਦੇ ਜਾਲ ਵਿਚ ਫਸਾ ਕੇ ਧੋਖਾਧੜੀ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ: ਪਾਕਿਸਤਾਨ ’ਚ ਛੱਤ ਡਿੱਗਣ ਕਾਰਨ ਇਕ ਬੱਚੇ ਸਮੇਤ 4 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News