ਨਿਊਯਾਰਕ 'ਚ ਐਂਟਰੀ ਟੈਕਸ ਲਾਗੂ, ਰੋਜ਼ਾਨਾ ਦੇਣੇ ਪੈੈਣਗੇ 770 ਰੁਪਏ

Monday, Jan 06, 2025 - 10:49 AM (IST)

ਨਿਊਯਾਰਕ 'ਚ ਐਂਟਰੀ ਟੈਕਸ ਲਾਗੂ, ਰੋਜ਼ਾਨਾ ਦੇਣੇ ਪੈੈਣਗੇ 770 ਰੁਪਏ

ਵਾਸ਼ਿੰਗਟਨ- ਅਮਰੀਕੀ ਸ਼ਹਿਰ ਨਿਊਯਾਰਕ ਵਿੱਚ ਕੰਜੈਸ਼ਨ ਚਾਰਜ (ਐਂਟਰੀ ਟੈਕਸ) ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਐਂਪਾਇਰ ਸਟੇਟ ਬਿਲਡਿੰਗ, ਟਾਈਮਜ਼ ਸਕੁਏਅਰ, ਵਾਲ ਸਟਰੀਟ ਵਰਗੇ ਜ਼ਿਆਦਾ ਭੀੜ-ਭੜੱਕੇ ਵਾਲੇ ਇਲਾਕਿਆਂ 'ਚ ਵਾਹਨਾਂ ਨੂੰ ਲਿਜਾਣ 'ਤੇ ਫੀਸ ਲੱਗੇਗੀ। ਕਾਰ ਚਾਲਕਾਂ ਨੂੰ ਬਿਜ਼ੀ ਘੰਟਿਆਂ ਦੌਰਾਨ 9 ਡਾਲਰ (ਲਗਭਗ 770 ਰੁਪਏ) ਅਤੇ ਹੋਰ ਸਮੇਂ 'ਤੇ 2.25 ਡਾਲਰ (ਲਗਭਗ 190 ਰੁਪਏ) ਅਦਾ ਕਰਨੇ ਪੈਣਗੇ। 

ਪੜ੍ਹੋ ਇਹ ਅਹਿਮ ਖ਼ਬਰ-Trudeau ਦੇ ਸੋਮਵਾਰ ਤੱਕ ਅਸਤੀਫ਼ਾ ਦੇਣ ਦੀ ਸੰਭਾਵਨਾ!

ਅੰਦਾਜ਼ਾ ਹੈ ਕਿ ਇਸ ਨਾਲ ਵਾਹਨਾਂ ਦੀ ਗਿਣਤੀ 5 ਤੋਂ 10 ਫੀਸਦੀ ਤੱਕ ਘੱਟ ਜਾਵੇਗੀ। ਨਾਲ ਹੀ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ। ਕੰਜੈਸ਼ਨ ਚਾਰਜਿੰਗ ਨੂੰ ਪਹਿਲੀ ਵਾਰ 2023 ਵਿੱਚ ਨਿਊਯਾਰਕ ਰਾਜ ਦੀ ਗਵਰਨਰ ਕੈਥੀ ਹੋਚੁਲ ਦੁਆਰਾ ਉਤਸ਼ਾਹਿਤ ਕੀਤਾ ਗਿਆ ਸੀ। ਪਰ ਕੁਝ ਯਾਤਰੀਆਂ ਅਤੇ ਵਪਾਰੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਸ ਵਿੱਚ ਦੇਰੀ ਹੋਈ ਅਤੇ ਫਿਰ ਇਸ ਨੂੰ ਸੋਧਿਆ ਗਿਆ। ਪਿਛਲੇ ਸਾਲ ਟ੍ਰੈਫਿਕ ਡਾਟਾ ਵਿਸ਼ਲੇਸ਼ਣ ਫਰਮ INRIX ਦੁਆਰਾ ਲਗਾਤਾਰ ਦੂਜੇ ਸਾਲ ਨਿਊਯਾਰਕ ਸਿਟੀ ਨੂੰ ਦੁਨੀਆ ਦਾ ਸਭ ਤੋਂ ਵੱਧ ਭੀੜ-ਭੜੱਕਾ ਵਾਲਾ ਸ਼ਹਿਰੀ ਖੇਤਰ ਚੁਣਿਆ ਗਿਆ ਸੀ।

 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News