ਸਾਬਕਾ ਕਬੱਡੀ ਖਿਡਾਰੀ ਤੇ ਪੰਜਾਬੀ ਸੱਭਿਆਚਾਰ ਪ੍ਰਮੋਟਰ ਮੱਖਣ ਸਿੰਘ ਜੌਹਲ ਦਾ ਦਿਹਾਂਤ

Thursday, May 14, 2020 - 06:32 PM (IST)

ਸਾਬਕਾ ਕਬੱਡੀ ਖਿਡਾਰੀ ਤੇ ਪੰਜਾਬੀ ਸੱਭਿਆਚਾਰ ਪ੍ਰਮੋਟਰ ਮੱਖਣ ਸਿੰਘ ਜੌਹਲ ਦਾ ਦਿਹਾਂਤ

ਲੰਡਨ (ਰਾਜਵੀਰ ਸਮਰਾ): ਇੰਗਲੈਂਡ ਦੇ ਸਾਬਕਾ ਕਬੱਡੀ ਖਿਡਾਰੀ ਅਤੇ ਸੱਭਿਆਚਾਰਕ ਪ੍ਰਮੋਟਰ ਮੱਖਣ ਸਿੰਘ ਜੌਹਲ ਦਾ ਦਿਹਾਂਤ ਹੋ ਗਿਆ। ਉਹ ਬੀਤੇ ਕੁਝ ਸਮੇਂ ਤੋਂ ਬਿਮਾਰ ਸਨ। ਕਪੂਰਥਲਾ ਦੀ ਤਹਿਸੀਲ ਫਗਵਾੜਾ ਦੇ ਪਿੰਡ ਜਗਤਪੁਰ ਜੱਟਾਂ ਦੇ ਜੰਮਪਲ ਮੱਖਣ ਸਿੰਘ ਕਈ ਦਹਾਕਿਆਂ ਤੋਂ ਇੰਗਲੈਂਡ ਵਿਖੇ ਪ੍ਰੀਵਾਰ ਸਮੇਤ ਰਹਿ ਰਹੇ ਸਨ। ਉਨ੍ਹਾਂ ਜਿੱਥੇ ਕਬੱਡੀ ਵਿਚ ਚੰਗਾ ਨਾਮਣਾ ਖੱਟਿਆ, ਉੱਥੇ ਹੀ ਉਹਨਾਂ ਯੂ ਕੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਕਾਇਮ ਰੱਖਣ ਅਤੇ ਇਸ ਦੀ ਪ੍ਰਫੂਲਤਾ ਲਈ ਅਹਿਮ ਯੋਗਦਾਨ ਪਾਇਆ। 

ਪੜ੍ਹੋ ਇਹ ਅਹਿਮ ਖਬਰ- WHO 'ਚ ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਭਾਰਤ ਤਿਆਰ, ਸਾਹਮਣੇ ਇਹ ਚੁਣੌਤੀ

ਗ੍ਰੇਵਜ਼ੈਂਡ ਵਿਖੇ ਜੁਗਨੂੰ ਭੰਗੜਾ ਗਰੁੱਪ ਵਿੱਚ ਬਤੌਰ ਗਾਇਕ ਅਹਿਮ ਰੋਲ ਅਦਾ ਕਰਨ ਵਾਲੇ ਮੱਖਣ ਸਿੰਘ ਆਪਣੇ ਪਿੱਛੇ ਹੱਸਦਾ ਵਸਦਾ ਪ੍ਰੀਵਾਰ ਛੱਡ ਗਏ ਹਨ।ਮੱਖਣ ਸਿੰਘ ਜੌਹਲ ਦੇ ਦਿਹਾਂਤ ਤੇ ਸਾਊਥਹਾਲ ਤੋਂ ਸੰਸਦ ਮੈਂਬਰ ਵਰਿੰਦਰ ਸ਼ਰਮਾ, ਕੌਸਲਰ ਰਾਜੂ ਸੰਸਾਰਪੁਰੀ, ਕੌਂਸਲਰ ਜਗਜੀਤ ਸਿੰਘ, ਜਸਕਰਨ ਸਿੰਘ ਜੌਹਲ, ਗਾਇਕ ਬਲਦੇਵ ਔਜਲਾ ਬੁਲਟ,ਗਾਇਕ ਮੰਗਲ ਸਿੰਘ, ਪ੍ਰੋ ਸ਼ਿੰਗਾਰਾ ਸਿੰਘ ਢਿਲੋਂ, ਚਿਤਰਕਾਰ ਸਰੂਪ ਸਿੰਘ, ਕੇਵਲ ਪੁਲਸੀਆ, ਰਵਿੰਦਰ ਸਿੰਘ ਧਾਲੀਵਾਲ, ਜੋਗਾ ਸਿੰਘ ਢਡਵਾੜ, ਗਾਇਕ ਰਮਨ ਪੰਨੂ, ਭੁਪਿੰਦਰ ਸਿੰਘ ਕੁਲਾਰ (ਟਪਸੀ) ਢੋਲ ਕਿੰਗ ਗੁਰਚਰਨ ਮਲ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।


author

Vandana

Content Editor

Related News