ਓਮੀਕਰੋਨ ਦੀ ਦਹਿਸ਼ਤ ਵਿਚਕਾਰ ਇੰਗਲੈਂਡ ਦਾ ਵੱਡਾ ਫ਼ੈਸਲਾ, ਮਾਸਕ ਸਣੇ ਕਈ ਪਾਬੰਦੀਆਂ 'ਚ ਦਿੱਤੀ ਢਿੱਲ

01/27/2022 10:50:23 AM

ਲੰਡਨ (ਏਪੀ) ਇਕ ਪਾਸੇ ਜਿੱਥੇ ਗਲੋਬਲ ਪੱਧਰ 'ਤੇ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਜਾਰੀ ਹੈ, ਉੱਥੇ ਦੂਜੇ ਪਾਸੇ ਬ੍ਰਿਟੇਨ ਦੀ ਸਰਕਾਰ ਨੇ ਕੋਵਿਡ ਪਾਬੰਦੀਆਂ ਵਿਚ ਢਿੱਲ ਦੇਣ ਦਾ ਐਲਾਨ ਕੀਤਾ ਹੈ।ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਜ਼ਰੂਰੀ ਤੌਰ 'ਤੇ ਮਾਸਕ ਪਾਉਣ ਸਮੇਤ ਜ਼ਿਆਦਾਤਰ ਕੋਵਿਡ ਪਾਬੰਦੀਆਂ ਵੀਰਵਾਰ ਨੂੰ ਹਟਾ ਲਈਆਂ ਗਈਆਂ ਹਨ ਕਿਉਂਕਿ 'ਬੂਸਟਰ' ਖੁਰਾਕ ਦੇਣ ਦੀ ਮੁਹਿੰਮ ਦੀ ਸ਼ੁਰੂਆਤ ਤੋਂ  ਬਾਅਦ ਬਿਮਾਰੀ ਦੀ ਗੰਭੀਰਤਾ ਅਤੇ ਕੋਵਿਡ-19 ਕਾਰਨ ਲੋਕਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਗਿਣਤੀ ਘੱਟ ਗਈ ਹੈ। ਇੰਗਲੈਂਡ 'ਚ ਅੱਜ ਤੋਂ ਮਤਲਬ ਵੀਰਵਾਰ ਤੋਂ ਵੀ ਮਾਸਕ ਪਾਉਣਾ ਕਾਨੂੰਨੀ ਤੌਰ 'ਤੇ ਜ਼ਰੂਰੀ ਨਹੀਂ ਰਹਿ ਗਿਆ ਹੈ ਅਤੇ ਨਾਈਟ ਕਲੱਬਾਂ ਅਤੇ ਹੋਰ ਵੱਡੇ ਬੈਂਕਾਂ ਵਿੱਚ ਦਾਖਲੇ ਲਈ ਕੋਵਿਡ ਪਾਸ ਦੀ ਕਾਨੂੰਨੀ ਜ਼ਰੂਰਤ ਵੀ ਖ਼ਤਮ ਕਰ ਦਿੱਤੀ ਗਈ ਹੈ। 

ਸਰਕਾਰ ਨੇ ਪਿਛਲੇ ਹਫ਼ਤੇ ਲੋਕਾਂ ਨੂੰ ਘਰ ਤੋਂ ਕੰਮ ਕਰਨ ਦੀ ਸਲਾਹ ਦੇ ਨਾਲ-ਨਾਲ ਕਲਾਸਾਂ ਵਿੱਚ ਮਾਸਕ ਪਾਉਣ ਸਬੰਧੀ ਜਾਰੀ ਦਿਸ਼ਾ ਨਿਰਦੇਸ਼ ਵੀ ਵਾਪਸ ਲੈ ਲਿਆ ਸੀ। ਕੋਰੋਨਾ ਵਾਇਰਸ ਦੇ ਓਮੀਕ੍ਰੋਨ ਰੂਪ ਕਾਰਨ ਸਿਹਤ ਸੇਵਾਵਾਂ 'ਤੇ ਵੱਧਦੇ ਦਬਾਅ ਅਤੇ ਟੀਕੇ ਦੀ ਬੂਸਟਰ ਖੁਰਾਕ ਲੈਣ ਨਾਲ ਮਹਾਮਾਰੀ ਦੇ ਪ੍ਰਕੋਪ ਨੂੰ ਘੱਟ ਕਰਨ ਦੀ ਕੋਸ਼ਿਸ਼ ਦੇ ਤਹਿਤ ਤਥਾਕਥਿਤ 'ਪਲਾਨ ਬੀ' ਉਪਾਅ ਨੂੰ ਦਸੰਬਰ ਦੀ ਸ਼ੁਰੂਆਤ ਵਿੱਚ ਸ਼ੁਰੂ ਕੀਤਾ ਗਿਆ ਸੀ। ਸਿਹਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ ਕਿ ਸਰਕਾਰ ਦਾ ਟੀਕਾਕਰਨ ਮੁਹਿੰਮ ਸ਼ੁਰੂ ਕਰਨਾ, ਜਾਂਚ ਅਤੇ ਐਂਟੀਵਾਇਰਲ ਇਲਾਜ, ‘‘ਯੂਰਪ ਵਿੱਚ ਕੁਝ ਸਭ ਤੋਂ ਮਜ਼ਬੂਤ ਬਚਾਅ’’ ਦੇ ਢੰਗਾਂ ਵਿਚ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਕੋਵਿਡ ਦੇ ਨਾਲ ਜਿਉਣਾ ਸਿੱਖ ਗਏ ਹਾਂ ਪਰ ਸਾਨੂੰ ਇਹ ਸਪੱਸ਼ਟ ਕਰਨ ਦੀ ਜ਼ਰੂਰਤ ਹੈ ਕਿ ਇਹ ਵਾਇਰਸ ਸਾਡੇ ਤੋਂ ਦੂਰ ਨਹੀਂ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ -UAE ਦੇ ਲੱਖਾਂ ਭਾਰਤੀਆਂ ਲਈ ਖੁਸ਼ਖ਼ਬਰੀ, ਫਲਾਈਟ ਟਿਕਟ ਹੋਈ ਸਸਤੀ, ਜਾਣੋ ਕੀਮਤ

ਸੰਕਰਮਣ ਦੇ ਮਾਮਲਿਆਂ ਵਿੱਚ ਕਮੀ ਜਾਰੀ ਹੈ ਪਰ ਸਿਹਤ ਪ੍ਰਬੰਧਨ ਮੁਤਾਬਕ ਓਮੀਕ੍ਰੋਨ ਸਾਰੇ ਦੇਸ਼ ਵਿੱਚ ਮੌਜੂਦ ਹੈ, ਖਾਸਕਰ ਬੱਚੇ ਅਤੇ ਬੁਜ਼ੁਰਗ ਇਸ ਤੋਂ ਪ੍ਰਭਾਵਿਤ ਹਨ। ਅਧਿਕਾਰੀਆਂ ਨੇ ਕਿਹਾ ਕਿ ਬ੍ਰਿਟੇਨ ਵਿੱਚ 12 ਸਾਲ ਤੋਂ ਵੱਧ ਉਮਰ ਦੇ ਲਗਭਗ 84 ਪ੍ਰਤੀਸ਼ਤ ਲੋਕ ਟੀਕੇ ਦੀ ਦੂਜੀ ਖੁਰਾਕ ਲਗਵਾ ਚੁੱਕੇ ਹਨ ਅਤੇ ਜਿਹੜੇ ਯੋਗ ਹਨ ਉਹਨਾਂ ਵਿਚੋਂ 81 ਪ੍ਰਤੀਸ਼ਤ ਨੇ ਬੂਸਟਰ ਖੁਰਾਕ ਲਗਵਾਈ ਹੈ। ਹਸਪਤਾਲ ਵਿੱਚ ਦਾਖਲ ਹੋਣ ਵਾਲੇ ਮਾਮਲਿਆਂ ਅਤੇ ਆਈਸੀਯੂ ਵਿੱਚ ਲੋਕਾਂ ਦੀ ਗਿਣਤੀ ਸਥਿਰ ਹੋ ਗਈ ਹੈ ਜਾਂ ਘੱਟ ਆ ਗਈ ਹੈ ਅਤੇ ਨਵੇਂ ਸਾਲ ਦੀ ਸ਼ੁਰੂਆਤ ਦੇ ਆਲੇ-ਦੁਆਲੇ ਇੱਕ ਦਿਨ ਵਿੱਚ ਰੋਜ਼ਾਨਾ ਕੇਸ 2,00,000 ਤੋਂ ਵੱਧ ਆ ਰਹੇ ਹਨ, ਉੱਥੇ ਇਸਦੀ ਤੁਲਨਾ ਵਿਚ ਹਾਲ ਦੇ ਦਿਨ ਇਹ 1,00,000 ਤੋਂ ਘੱਟ ਹੋ ਗਏ ਹਨ। 

ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਓਮੀਕ੍ਰੋਨ ਦੇ ਸੰਕਰਮਣ ਦੇ ਮਾਮਲਿਆਂ ਵਿੱਚ ਵਾਧਾ 'ਹੁਣ ਰਾਸ਼ਟਰੀ ਪੱਧਰ 'ਤੇ ਹੈ।' ਸਰਕਾਰ ਨੇ ਕਾਨੂੰਨੀ ਉਪਾਵਾਂ ਵਿੱਚ ਢਿੱਲ ਦਿੱਤੀ ਹੈ ਪਰ ਕੁਝ ਦੁਕਾਨਦਾਰਾਂ ਅਤੇ ਜਨਤਕ ਅਦਾਰਿਆਂ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਮਾਸਕ ਲਗਾਉਣ ਦੀ ਅਪੀਲ ਕਰਨਗੇ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਕਿਹਾ ਕਿ ਰਾਜਧਾਨੀ ਦੀਆ ਬੱਸਾਂ ਅਤੇ ਮੈਟਰੋ ਟਰੇਨਾਂ ਵਿੱਚ ਹਾਲੇ ਵੀ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ। ਪ੍ਰਭਾਵਿਤ ਲੋਕਾਂ ਲਈ ਸਾਰੇ ਪੰਜ ਦਿਨ ਤੱਕ ਇਕਾਂਤਵਾਸ ਵਿਚ ਰਹਿਣਾ ਕਾਨੂੰਨੀ ਤੌਰ 'ਤੇ ਜ਼ਰੂਰੀ ਹੈ ਪਰ ਜਾਨਸਨ ਨੇ ਕਿਹਾ ਕਿ ਇਹ ਨਿਯਮ ਵੀ ਜਲਦੀ ਖ਼ਤਮ ਹੋ ਜਾਵੇਗਾ। ਸਿਹਤ ਪ੍ਰਸ਼ਾਸਨ ਨੇ ਕਿਹਾ ਕਿ ਉਹ ਮਹਾਮਾਰੀ ਫੈਲਣ ਤੋਂ ਬਾਅਦ ਲੰਬੀ ਮਿਆਦ ਵਾਲੀ ਰਣਨੀਤੀ ਬਣਾ ਰਹੇ ਹਨ। ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਨੇ ਵੀ ਵਾਇਰਸ ਪਾਬੰਦੀਆਂ ਵਿਚ ਢਿੱਲ ਦਿੱਤੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News