ਕੋਰੋਨਾ ਵਾਇਰਸ ਦੀ ਚਪੇਟ ''ਚ ਆਇਆ ਇੰਗਲੈਂਡ ਦਾ ਇਹ ਧਾਕੜ ਖਿਡਾਰੀ, ਰਿਪੋਰਟ ਆਈ ਪਾਜ਼ੀਟਿਵ

03/17/2020 6:11:58 PM

ਨਵੀਂ ਦਿੱਲੀ : ਦੁਨੀਆ ਭਰ ਵਿਚ ਕਹਿਰ ਮਚਾ ਰਹੇ ਕੋਰੋਨਾ ਵਾਇਰਸ ਨੇ ਕਈ ਖਿਡਾਰੀਆਂ ਨੂੰ ਵੀ ਆਪਣੀ ਚਪੇਟ ਵਿਚ ਲਿਆ ਹੈ। ਕੋਰੋਨਾ ਦੀ ਚਪੇਟ ਵਿਚ ਆਉਣ ਵਾਲੇ ਖਿਡਾਰੀਆਂ ਵਿਚੋਂ ਸਭ ਤੋਂ ਵੱਧ ਫੁੱਟਬਾਲਰ ਹਨ। ਉੱਥੇ ਹੀ ਹੁਣ ਕ੍ਰਿਕਟ ਪ੍ਰਸ਼ੰਸਕਾਂ ਲਈ ਇਕ ਬੁਰੀ ਖਬਰ ਆ ਰਹੀ ਹੈ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਅਲੈਕਸ ਹੇਲਸ ਵਿਚ ਕੋਰੋਨਾ ਦੇ ਲੱਛਣ ਪਾਏ ਜਾਣ ਤੋਂ ਬਾਅਦ ਹੋਈ ਜਾਂਚ ਵਿਚ ਉਹ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ ਇੰਗਲਿਸ਼ ਖਿਡਾਰੀ ਹੇਲਸ ਵਿਚ ਕੋਰੋਨਾ ਦੇ ਲੱਛਣ ਮਿਲਣ ਦੇ ਬਾਅਦ ਤੋਂ ਬਾਅਦ ਹੀ ਪਾਕਿਸਤਾਨ ਵਿਚ ਕੋਹਰਾਮ ਮਚ ਗਿਆ ਸੀ।

ਹੇਲਸ ਪਾਕਿਸਤਾਨ ਵਿਚ ਖੇਡੇ ਜਾ ਰਹੀ ਪੀ. ਐੱਸ. ਐੱਲ. (ਪਾਕਿਸਤਾਨ ਸੁਪਰ ਲੀਗ) ਦੇ 5ਵੇਂ ਸੀਜ਼ਨ ਵਿਚ ਖੇਡ ਰਹੇ ਸੀ। ਇਸ ਦੌਰਾਨ ਉਸ ਦੇ ਨਾਲ ਪਾਕਿਸਤਾਨ ਸਣੇ ਦੁਨੀਆ ਭਰ ਦੇ ਕਈ ਖਿਡਾਰੀ ਵੀ ਮੌਜੂਦ ਸੀ। ਹੇਲਸ ਵਿਚ ਕੋਰੋਨਾ ਦੇ ਲੱਛਣ ਪਾਏ ਜਾਣ ਦੇ ਬਾਅਦ ਤੋਂ ਉਸ ਨੂੰ ਸਾਰੇ ਖਿਡਾਰੀਆਂ ਤੋਂ ਵੱਖ ਇੰਗਲੈਂਡ ਭੇਜ ਦਿੱਤਾ ਗਿਆ ਅਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਪਾਕਿਸਤਾਨ  ਦੇ ਸਾਬਕਾ ਕ੍ਰਿਕਟਰ ਰਮੀਜ਼ ਰਾਜਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਸ ਨੇ ਕਿਹਾ ਕਿ ਅਲੈਕਸ ਹੇਲਸ ਨੂੰ ਸ਼ਾਇਦ ਕੋਰੋਨਾ ਵਾਇਰਸ ਹੋ ਗਿਆ ਹੈ।

 


Related News