ਯੂ.ਕੇ. ''ਚ ਸਾਂਝੀ ਸੇਵਾ ਚੈਰਿਟੀ ਵੱਲੋਂ ਕਰਵਾਇਆ ਗਿਆ ਸੁਖਮਨੀ ਸਾਹਿਬ ਦਾ ਪਾਠ

01/01/2020 1:18:43 PM

ਲੰਡਨ (ਸੰਜੀਵ ਭਨੋਟ): ਬੀਤੇ ਦਿਨੀਂ ਸਾਂਝੀ ਸੇਵਾ ਚੈਰਿਟੀ ਯੂ਼.ਕੇ (ਰਜਿਸਟਰਡ ਚੈਰਿਟੀ) ਵਲੋਂ 2 ਸਾਲ ਪੂਰੇ ਹੋਣ 'ਤੇ ਵਾਹਿਗੁਰੂ ਦੇ ਸ਼ੁਕਰਾਨੇ ਲਈ ਸੁਖਮਨੀ ਸਾਹਿਬ ਜੀ ਦਾ ਪਾਠ ਗੁਰੂ ਨਾਨਕ ਗੁਰਦੁਆਰਾ ਵਾਲਸਾਲ ਵਿੱਚ ਕਰਵਾਇਆ ਗਿਆ। ਸਾਂਝੀ ਸੇਵਾ ਸੋਸਾਇਟੀ ਦੇ ਮੈਂਬਰ ਬਲਦੇਵ ਸਿੰਘ ਔਜਲਾ, ਨਰਿੰਦਰ ਔਜਲਾ, ਭੁਪਿੰਦਰ ਸਿੰਘ, ਪ੍ਰਭਜੋਤ ਕੌਰ ਔਲਖ, ਸੁੱਖੀ ਔਜਲਾ ਅਤੇ ਗੁਰਮੇਲ ਕੌਰ ਹੁਣਾਂ ਨੇ ਦੱਸਿਆ ਕਿ ਇਸ ਸੰਸਥਾ ਵਲੋਂ ਬਜ਼ੁਰਗਾਂ ਦੀ ਸੇਵਾ ਕੀਤੀ ਜਾਂਦੀ ਹੈ ਜਿਹੜੇ ਬਜੁਰਗ ਡੇ-ਕੇਅਰ ਸੈਂਟਰ 'ਚ ਰਹਿੰਦੇ ਹਨ, ਘਰਾਂ ਚ ਇਕੱਲੇ ਰਹਿੰਦੇ ਹਨ, ਉਹਨਾਂ ਨੂੰ ਜਾ ਕੇ ਮਿਲਿਆ ਜਾਂਦਾ ਹੈ ,ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ, ਉਹਨਾਂ ਦੀਆਂ ਤਕਲੀਫਾਂ ਨੂੰ ਸੁਣ ਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। 

ਇਹ ਵੀ ਦੱਸਿਆ ਕਿ ਇਕੱਲਾਪਨ ਵੀ ਇੱਕ ਰੋਗ ਹੈ ਜੋ ਕਿ ਹੌਲੀ-ਹੌਲੀ ਇਕ ਮਾਨਸਿਕ ਰੋਗ ਬਣ ਜਾਂਦਾ ਹੈ। ਇਹ ਸੰਸਥਾ ਬਜ਼ੁਰਗਾਂ ਨੂੰ ਡੇ ਟ੍ਰਿਪ 'ਤੇ ਵੀ ਲੈ ਕੇ ਜਾਂਦੀ ਹੈ ਤਾਂ ਜੋ ਉਹਨਾਂ ਦਾ ਮਨੋਰੰਜਨ ਕੀਤਾ ਜਾ ਸਕੇ। ਇਸ ਸੰਸਥਾ ਨਾਲ ਬਹੁਤ ਸਾਰੇ ਵਲੰਟੀਅਰ ਜੁੜੇ ਹੋਏ ਹਨ। ਹਰ ਹਫ਼ਤੇ ਦੇ ਅੰਤ ਤੇ ਇਹਨਾਂ ਸੱਭ ਵਲੋਂ ਕਿਸੇ ਨਾ ਕਿਸੇ ਕੇਅਰ ਹੋਮ ਵਿੱਚ ਜਾ ਕੇ ਬਜ਼ੁਰਗਾਂ ਨਾਲ ਵੱਖ-ਵੱਖ ਤਰ੍ਹਾਂ ਦੀਆਂ ਐਕਟੀਵਿਟਇਜ਼ ਕੀਤੀਆਂ ਜਾਂਦੀਆਂ ਹਨ। ਟੀਮ ਨੇ ਆਈ ਹੋਈ ਸੰਗਤ ਕੋਲੋਂ ਬਜ਼ੁਰਗਾਂ ਲਈ ਇਕ ਮਿੰਨੀ ਬੱਸ ਲੈਣ ਲਈ ਮੱਦਦ ਮੰਗੀ ਤਾਂ ਬਜ਼ੁਰਗਾਂ ਨੂੰ ਹੋਰ ਵੀ ਸਹੂਲਤਾਂ ਦਿੱਤੀਆਂ ਜਾ ਸਕਣ। ਗੁਰੂ ਦੀ ਹਜ਼ੂਰੀ ਵਿਚ ਪਹੁੰਚੀ ਸੰਗਤ ਦਾ ਗੁਰੂ ਘਰ ਦੀ ਕਮੇਟੀ ਤੇ ਸਾਂਝੀ ਸੇਵਾ ਚੈਰਿਟੀ ਵਲੋਂ ਧੰਨਵਾਦ ਕੀਤਾ ਗਿਆ।
 


Vandana

Content Editor

Related News