ਇੰਗਲੈਂਡ ''ਚ ਡੈਂਟਲ ਸਰਜਰੀਆਂ ਨੂੰ ਦੁਬਾਰਾ ਖੋਲ੍ਹਣ ਦੀ ਮਿਲੀ ਇਜਾਜ਼ਤ

Friday, May 29, 2020 - 03:53 PM (IST)

ਇੰਗਲੈਂਡ ''ਚ ਡੈਂਟਲ ਸਰਜਰੀਆਂ ਨੂੰ ਦੁਬਾਰਾ ਖੋਲ੍ਹਣ ਦੀ ਮਿਲੀ ਇਜਾਜ਼ਤ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਵਿੱਚ ਦੰਦਾਂ ਦੇ ਇਲਾਜ ਲਈ ਸਰਜਰੀਆਂ ਤੇ ਕਲੀਨਿਕਾਂ ਨੂੰ 8 ਜੂਨ ਤੋਂ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਜਾਏਗੀ ਬਸ਼ਰਤੇ ਉਨ੍ਹਾਂ ਕੋਲ ਸੁਰੱਖਿਆ ਦੇ ਕਾਫ਼ੀ ਉਪਾਅ ਹੋਣੇ ਚਾਹੀਦੇ ਹਨ। 25 ਮਾਰਚ ਨੂੰ ਤਾਲਾਬੰਦੀ ਕਰਕੇ ਡੈਂਟਲ ਸਰਜਰੀਆਂ ਤੇ ਕਲੀਨਿਕਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। 

ਪੜ੍ਹੋ ਇਹ ਖਬਰ- ਯੂਕੇ 'ਚ ਕੁਝ ਸਕੂਲ ਅਤੇ ਦੁਕਾਨਾਂ ਸੋਮਵਾਰ ਤੋਂ ਦੁਬਾਰਾ ਖੁੱਲ੍ਹਣਗੇ

ਸਿਰਫ ਐਮਰਜੈਂਸੀ ਇਲਾਜ ਹੀ ਜਾਰੀ ਸੀ। ਪਰ ਹੁਣ ਇਸ ਦੇ ਸੰਬੰਧ ਵਿੱਚ ਇੰਗਲੈਂਡ ਦੇ ਮੁੱਖ ਡੈਂਟਲ ਅਧਿਕਾਰੀ ਸਾਰਾ ਹਰਲੀ ਨੇ ਕਿਹਾ ਕਿ ਦੰਦਾਂ ਦੇ ਸਭ ਤਰ੍ਹਾਂ ਦੇ ਇਲਾਜ ਸੋਮਵਾਰ, 8 ਜੂਨ ਤੋਂ ਸ਼ੁਰੂ ਹੋਣਗੇ ਪਰ ਫਿਰ ਵੀ ਸੇਵਾਵਾਂ ਦਾ ਮੁਲਾਂਕਣ ਕੀਤਾ ਜਾਵੇਗਾ ਕਿ ਉਨ੍ਹਾਂ ਕੋਲ ਲੋੜੀਂਦੇ ਆਈਪੀਸੀ ਅਤੇ ਪੀਪੀਈ ਦੇ ਜ਼ਰੂਰੀ ਪ੍ਰਬੰਧ ਹਨ ਜਾਂ ਨਹੀ।


author

Vandana

Content Editor

Related News