ਇੰਗਲੈਂਡ ''ਚ ਹਰ 30 ਸਕਿੰਟ ਬਾਅਦ ਹਸਪਤਾਲ ''ਚ ਦਾਖਲ ਹੋ ਰਿਹੈ ਕੋਰੋਨਾ ਦਾ ਇੱਕ ਮਰੀਜ਼

01/18/2021 1:29:15 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਵਿੱਚ ਵਾਇਰਸ ਦੀ ਲਾਗ ਲਗਾਤਾਰ ਫੈਲ ਰਹੀ ਹੈ, ਜਿਸ ਕਾਰਨ ਵਾਇਰਸ ਨਾਲ ਪੀੜਤ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਦੇਸ਼ ਵਿੱਚ ਵਾਇਰਸ ਦੀ ਲਾਗ ਦੇ ਵਿਗੜ ਰਹੇ ਹਾਲਤਾਂ ਦੇ ਬਾਰੇ ਐਨ.ਐਚ.ਐਸ ਦੇ ਮੁਖੀ ਸਾਈਮਨ ਸਟੀਵਨਜ਼ ਨੇ ਚੇਤਾਵਨੀ ਦਿੰਦਿਆਂ ਦੱਸਿਆ ਹੈ ਕਿ ਇਕੱਲੇ ਇੰਗਲੈਂਡ ਵਿੱਚ ਹੁਣ ਹਰ 30 ਸਕਿੰਟਾਂ 'ਚ ਇੱਕ ਕੋਵਿਡ ਮਰੀਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਅਤੇ ਮਰੀਜ਼ਾਂ ਦੀ ਵੱਧ ਰਹੀ ਤਾਦਾਦ ਨਾਲ ਹਸਪਤਾਲ ਅਤੇ ਸਟਾਫ ਬਹੁਤ ਜ਼ਿਆਦਾ ਦਬਾਅ ਹੇਠ ਹਨ। 

ਇੰਗਲੈਂਡ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ 'ਚ ਕ੍ਰਿਸਮਿਸ ਤੋਂ ਲੈ ਕੇ ਤਕਰੀਬਨ 15,000 ਹੋਰ ਮਰੀਜ਼ਾਂ ਦਾ ਵਾਧਾ ਦਰਜ਼ ਕੀਤਾ ਗਿਆ ਜੋ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਨਾਲ 30 ਹਸਪਤਾਲਾਂ ਨੂੰ ਭਰਨ ਦੇ ਬਰਾਬਰ ਹੈ।ਇੰਗਲੈਂਡ ਵਿੱਚ 12 ਜਨਵਰੀ ਨੂੰ 4,134 ਕੋਵਿਡ -19 ਦੇ ਮਰੀਜ਼ ਹਸਪਤਾਲਾਂ ਵਿੱਚ ਦਾਖਲ ਕੀਤੇ ਗਏ ਸਨ ਅਤੇ ਉਸਦੇ ਬਾਅਦ ਰੋਜ਼ਾਨਾ ਦੇ ਅੰਕੜੇ ਇਸ ਦਰਜ਼ ਹੋਈ ਗਿਣਤੀ ਦੇ ਆਲੇ-ਦੁਆਲੇ ਰਹੇ ਹਨ। ਇਹ ਪ੍ਰਾਪਤ ਹੋਏ ਅੰਕੜੇ ਸਕਾਟਲੈਂਡ, ਉੱਤਰੀ ਆਇਰਲੈਂਡ ਅਤੇ ਵੇਲਜ਼ ਦੇ ਅੰਕੜਿਆਂ ਤੋਂ ਅਲੱਗ ਹਨ। 

ਪੜ੍ਹੋ ਇਹ ਅਹਿਮ ਖਬਰ- ਮਾਡਲ ਬਣਨ ਦਾ ਸੁਪਨਾ ਦੇਖਣ ਵਾਲੀ ਇਹ ਕੁੜੀ 5 ਸਾਲ ਤੋਂ ਪਿੰਜ਼ਰੇ 'ਚ ਕੈਦ, ਜਾਣੋ ਵਜ੍ਹਾ

ਇਸਦੇ ਇਲਾਵਾ ਪ੍ਰਧਾਨ ਮੰਤਰੀ ਨੇ ਵੀ ਸ਼ੁੱਕਰਵਾਰ ਨੂੰ 37,000 ਵਾਇਰਸ ਮਰੀਜ਼ਾਂ ਦੇ ਹਸਪਤਾਲਾਂ ਵਿੱਚ ਦਾਖਲ ਹੋਣ ਦੀ ਜਾਣਕਾਰੀ ਦਿੰਦਿਆਂ ਇਸ ਅੰਕੜੇ ਦੇ ਹੋਰ ਵਧਣ ਦਾ ਖਦਸ਼ਾ ਪ੍ਰਗਟ ਕੀਤਾ ਸੀ। ਵਾਇਰਸ ਕੇਸਾਂ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਟੀਵਨਜ਼ ਨੇ ਦੱਸਿਆ ਕਿ ਇਸ ਸਮੇਂ ਹਸਪਤਾਲਾਂ ਵਿੱਚ ਅਪ੍ਰੈਲ ਮਹੀਨੇ ਨਾਲੋਂ ਤਕਰੀਬਨ ਤਿੰਨ ਚੌਥਾਈ ਜਿਆਦਾ ਕੋਵਿਡ ਮਰੀਜ਼ ਦਾਖਲ ਹਨ ਅਤੇ ਹਰ 30 ਸਕਿੰਟਾਂ ਵਿੱਚ ਇੱਕ ਮਰੀਜ਼ ਦਾਖਲ ਹੋਣ ਦੇ ਨਾਲ ਇਸੇ ਹੀ ਵਕਫੇ ਵਿੱਚ ਲਗਭਗ 70 ਕੋਰੋਨਾ ਵਾਇਰਸ ਟੀਕੇ ਵੀ ਲਗਾਏ ਜਾ ਰਹੇ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News