ਪਾਕਿਸਤਾਨ ’ਚ ਹੋਰ ਵਧੇਗਾ ਊਰਜਾ ਸੰਕਟ, ਸਰਕਾਰ ਬਣਾ ਰਹੀ ਬਿਜਲੀ ਦਰਾਂ ’ਚ ਵਾਧੇ ਦੀ ਯੋਜਨਾ

Tuesday, Jun 28, 2022 - 04:44 PM (IST)

ਪਾਕਿਸਤਾਨ ’ਚ ਹੋਰ ਵਧੇਗਾ ਊਰਜਾ ਸੰਕਟ, ਸਰਕਾਰ ਬਣਾ ਰਹੀ ਬਿਜਲੀ ਦਰਾਂ ’ਚ ਵਾਧੇ ਦੀ ਯੋਜਨਾ

ਇਸਲਾਮਾਬਾਦ (ਬਿਊਰੋ)– ਰੂਸ-ਯੂਕ੍ਰੇਨ ਵਿਚਾਲੇ ਜੰਗ ਦੇ ਪ੍ਰਭਾਵ ਕਾਰਨ ਪਾਕਿਸਤਾਨ ’ਚ ਊਰਜਾ ਸੰਕਟ ਦੇ ਹੋਰ ਗੰਭੀਰ ਹੋਣ ਦੇ ਆਸਾਰ ਹਨ। ਊਰਜਾ ਕੀਮਤਾਂ ’ਚ ਵਾਧੇ ਨੇ ਪਾਕਿਸਤਾਨ ਦੀ ਬਿਜਲੀ ਬਾਲਣ ਦੀ ਲਾਗਤ ਨੂੰ 100 ਫੀਸਦੀ ਤੋਂ ਜ਼ਿਆਦਾ ਵਧਾ ਦਿੱਤਾ ਹੈ। ਪਿਛਲੇ ਹਫ਼ਤੇ ਸੂਬੇ ਦੇ ਅਧਿਕਾਰ ਵਾਲੀ ਐੱਲ. ਐੱਨ. ਜੀ. ਲਿਮਟਿਡ ਨੇ ਜੁਲਾਈ ਸ਼ਿਪਮੈਂਟ ਲਈ ਐੱਲ. ਐੱਨ. ਜੀ. ਦੇ ਚਾਰ ਕਾਰਗੋ ਲਈ ਇਕ ਟੈਂਡਰ ਖ਼ਿਲਾਫ਼ ਹਾਸਲ ਇਕ ਮਹਿੰਗੇ ਮਤੇ ਨੂੰ ਰੱਦ ਕਰ ਦਿੱਤਾ।

ਡਾਅਨ ਅਖ਼ਬਾਰ ਮੁਤਾਬਕ ਪਾਕਿਸਤਾਨ ਦਾ ਊਰਜਾ ਸੰਕਟ ਅਗਲੇ ਕਈ ਹਫ਼ਤਿਆਂ ’ਚ ਹੋਰ ਗੰਭੀਰ ਹੋਣ ਵਾਲਾ ਹੈ ਕਿਉਂਕਿ ਉਹ ਇਕ ਕਿਫਾਇਤੀ ਦਰ ’ਤੇ ਐੱਲ. ਐੱਨ. ਜੀ. ਦੀ ਖਰੀਦ ਲਈ ਸੰਘਰਸ਼ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ’ਚ ਪੋਲੀਓ ਰੋਕੂ ਟੀਕਾਕਰਨ ਟੀਮ ’ਤੇ ਹਮਲਾ, ਤਿੰਨ ਦੀ ਮੌਤ

ਪਾਕਿਸਤਾਨ ਦੇ ਪੈਟਰੋਲੀਅਮ ਸੂਬਾ ਮੰਤਰੀ ਮੁਸਾਦਿਕ ਮਲਿਕ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਐੱਲ. ਐੱਨ. ਜੀ. ਸਲਾਟ ਲਈ ਬੋਲੀ ਲਗਾਉਣ ਵਾਲੇ ਨੂੰ ਲੱਭਣ ’ਚ ਦੇਸ਼ ਦੀ ਨਾਕਾਮੀ ਨੇ ਅਧਿਕਾਰੀਆਂ ਨੂੰ ਬਿਜਲੀ ਉਤਪਾਦਨ ਲਈ ਊਰਜਾ ਦੇ ਬਦਲਵੇਂ ਸਰੋਤਾਂ ’ਚ ਟਰਾਂਸਫਰ ਕਰਨ ਲਈ ਮਜਬੂਰ ਕੀਤਾ ਹੈ, ਜਿਸ ਦੇ ਨਤੀਜੇ ਆਉਣ ’ਚ ਇਕ ਮਹੀਨੇ ਦਾ ਸਮਾਂ ਲੱਗੇਗਾ।

‘ਡਾਅਨ’ ਨੇ ਮੁਸਾਦਿਕ ਮਲਿਕ ਦੇ ਹਵਾਲੇ ਤੋਂ ਕਿਹਾ, ‘‘ਹਾਲਾਤ ਇਹ ਹਨ ਕਿ ਅਸੀਂ ਤਿੰਨ-ਚਾਰ ਟੈਂਡਰਾਂ ਦੇ ਦੋ ਦੌਰ ਦੇ ਟੈਂਡਰ ਕੱਢੇ ਹਨ ਪਰ ਕਿਸੇ ਨੇ ਉਸ ਦਾ ਜਵਾਬ ਨਹੀਂ ਦਿੱਤਾ ਕਿਉਂਕਿ ਯੂਕ੍ਰੇਨ ਨਾਲ ਯੁੱਧ ਕਾਰਨ ਰੂਸ ਤੋਂ ਸਪਲਾਈ ਬੰਦ ਹੈ, ਯੂਰਪੀ ਦੇਸ਼ ਵੀ ਹਰ ਜਗ੍ਹਾ ਤੋਂ ਗੈਸ ਖਰੀਦ ਰਹੇ ਹਨ। ਨਤੀਜੇ ਵਜੋਂ ਐੱਲ. ਐੱਨ. ਜੀ., ਜਿਸ ਦੀ ਕੀਮਤ ਢਾਈ ਸਾਲ ਪਹਿਲਾਂ 4 ਅਮਰੀਕੀ ਡਾਲਰ ਸੀ ਪਰ ਯੁੱਧ ਕਾਰਨ ਹੁਣ ਲਗਭਗ 40 ਡਾਲਰ ’ਚ ਉਪਲੱਬਧ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News