ਖੋਦਾਈ ਦੌਰਾਨ ਮਿਲਿਆ 11 ਕਰੋੜ ਸਾਲ ਪੁਰਾਣਾ ਜੀਵ, ਦੇਖੋ ਤਸਵੀਰਾਂ
Tuesday, Aug 08, 2017 - 09:43 AM (IST)
ਅਲਬਰਟਾ— ਕੈਨੇਡਾ ਦੇ ਅਲਬਰਟਾ ਦੀ ਇਕ ਊਰਜਾ ਕੰਪਨੀ ਵਿਚ ਖੋਦਾਈ ਦੌਰਾਨ ਸ਼ਾਨ ਫੰਕ ਨਾਂ ਦੇ ਆਪਰੇਟਰ ਨੂੰ ਅਖਰੋਟ ਜਿਹੇ ਰੰਗ ਦੀਆਂ ਪਸਲੀਆਂ ਦਿੱਸੀਆਂ। ਇਹ ਅਜਿਹੀ ਚੀਜ਼ ਸੀ, ਜਿਸ ਨੂੰ ਸ਼ਾਨ ਨੇ ਪਹਿਲਾਂ ਕਦੇ ਨਹੀਂ ਸੀ ਦੇਖਿਆ ਪਰ ਬਾਅਦ ਵਿਚ ਖੁਲਾਸਾ ਹੋਇਆ ਕਿ ਉਹ ਕਰੋੜਾਂ ਸਾਲ ਪਹਿਲਾਂ ਡਾਇਨਾਸੋਰ ਦੇ ਅਵਸ਼ੇਸ਼ ਸਨ।
ਇਹ ਹੈ ਪੂਰਾ ਮਾਮਲਾ
ਸਾਲ 2011 ਵਿਚ ਸ਼ਾਨ ਪਲਾਂਟ ਵਿਚ ਕੰਮ ਦੇ ਸਿਲਸਿਲੇ ਵਿਚ ਖੋਦਾਈ ਕਰ ਰਹੇ ਸਨ। ਉਦੋਂ ਉਨ੍ਹਾਂ ਦੀ ਨਜ਼ਰ ਇਸ ਚੀਜ਼ 'ਤੇ ਪਈ ਪਰ ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ। ਜਦੋਂ ਇਕ ਵਿਗਿਆਨੀ ਨੇ ਇਸ ਚੀਜ਼ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਇਹ ਚੀਜ਼ 'ਨਾਡੋਸਾਰ' ਨਾਂ ਦਾ ਡਾਇਨਾਸੋਰ ਸੀ, ਜੋ ਕਰੀਬ 11 ਕਰੋੜ ਸਾਲ ਪਹਿਲਾਂ ਹੋਂਦ ਵਿਚ ਸੀ। ਕਰੀਬ 6 ਸਾਲ ਬਾਅਦ ਇਸ ਦੇ ਅਵਸ਼ੇਸ਼ਾਂ ਨੂੰ ਜੋੜ ਕੇ ਕੈਨੇਡਾ ਦੇ ਰਾਇਲ ਟਾਇਰੇਲ ਮਿਊਜ਼ੀਅਮ (Royal Tyrell Museum)ਵਿਚ ਰੱਖਿਆ ਗਿਆ ਹੈ। ਇਸ ਡਾਇਨਾਸੋਰ ਨੂੰ ਦੇਖਣ ਲਈ ਹਰ ਦਿਨ ਸੈਂਕੜਾਂ ਲੋਕ ਆਉਂਦੇ ਹਨ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਦੂਜੇ ਪ੍ਰਾਚੀਨ ਡਾਇਨਾਸੋਰ ਦੀ ਤੁਲਨਾ ਵਿਚ ਇਸ ਜੀਵ ਦੀ ਸਕਿਨ ਕਾਫੀ ਬਿਹਤਰ ਹਾਲਾਤ ਵਿਚ ਹੈ। ਡ੍ਰੈਗਨ ਜਿਹਾ ਇਹ ਜੀਵ ਇਕ ਤਰ੍ਹਾਂ ਦਾ Nodasur ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਰੀਬ 18 ਫੁੱਟ ਲੰਬੇ ਇਸ ਡਾਇਨਾਸੋਰ ਦਾ ਭਾਰ 1300 ਕਿਲੋ ਰਿਹਾ ਹੋਵੇਗਾ। ਮਿਊਜ਼ੀਅਮ ਵਿਚ ਰਹਿਣ ਵਾਲੇ ਵਿਗਿਆਨੀ ਸੇਲੇਬ ਬ੍ਰਾਊਨ ਦਾ ਕਹਿਣਾ ਹੈ ਕਿ ਇਹ ਡਾਇਨਾਸੋਰ ਬਹੁਤ ਖੂਬਸੂਰਤ ਹੈ, ਜਿਸ ਨੂੰ ਇਤਿਹਾਸ ਯਾਦ ਰੱਖੇਗਾ। ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਜਦੋਂ ਇਹ ਜੀਵ ਮਰਿਆ ਹੋਵੇਗਾ ਤਾਂ ਉਹ ਨਦੀ ਵਿਚ ਡਿੱਗ ਗਿਆ ਹੋਵੇਗਾ ਅਤੇ ਨਦੀ ਤੋਂ ਹੁੰਦੇ ਹੋਏ ਸਮੁੰਦਰ ਵਿਚ ਪਹੁੰਚ ਗਿਆ ਹੋਵੇਗਾ। ਇਸ ਡਾਇਨਾਸੋਰ ਨੂੰ ਸਭ ਤੋਂ ਪਹਿਲਾਂ ਮਈ ਵਿਚ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ ਸੀ, ਹਾਲਾਂਕਿ ਉਸ ਸਮੇਂ ਤੱਕ ਇਸ ਦੇ ਅਧਿਕਾਰਿਕ ਨਾਂ ਦੀ ਪੁਸ਼ਟੀ ਨਹੀਂ ਹੋਈ ਸੀ।
