ਪਾਕਿ ਦੇ ਖੈਬਰ ਪਖਤੂਨਖਵਾ ''ਚ ਮੁੱਠਭੇੜ, 9 ਅੱਤਵਾਦੀਆਂ ਅਤੇ 8 ਸੁਰੱਖਿਆ ਕਰਮਚਾਰੀਆਂ ਦੀ ਮੌਤ
Tuesday, Nov 19, 2024 - 10:05 AM (IST)
ਪੇਸ਼ਾਵਰ (ਏਜੰਸੀ)- ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਸੂਬੇ ਖੈਬਰ ਪਖਤੂਨਖਵਾ ਵਿਚ ਸੁਰੱਖਿਆ ਬਲਾਂ ਦੁਆਰਾ ਅੱਤਵਾਦ ਰੋਕੂ ਮੁਹਿੰਮ ਦੌਰਾਨ ਸੋਮਵਾਰ ਦੇਰ ਰਾਤ ਹੋਏ ਮੁਕਾਬਲੇ ਵਿਚ ਘੱਟੋ-ਘੱਟ 9 ਅੱਤਵਾਦੀ ਅਤੇ 8 ਸੁਰੱਖਿਆ ਕਰਮਚਾਰੀ ਮਾਰੇ ਗਏ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਖੈਬਰ ਜ਼ਿਲ੍ਹੇ ਦੀ ਤਿਰਾਹ ਮੈਦਾਨ ਘਾਟੀ 'ਚ ਚਲਾਈ ਗਈ ਮੁਹਿੰਮ ਦੌਰਾਨ ਅੱਤਵਾਦੀ ਸੰਗਠਨ 'ਲਸ਼ਕਰ-ਏ-ਇਸਲਾਮ' ਦੇ 2 'ਮਹੱਤਵਪੂਰਨ' ਕਮਾਂਡਰ ਵੀ ਮਾਰੇ ਗਏ। ਇਸ ਆਪਰੇਸ਼ਨ 'ਚ 7 ਸੁਰੱਖਿਆ ਕਰਮੀ ਅਤੇ 6 ਅੱਤਵਾਦੀ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭੇਜਣ ਦੇ ਮਾਮਲੇ 'ਚ ਭਾਰਤ ਮੋਹਰੀ
ਸੁਰੱਖਿਆ ਬਲਾਂ ਨੇ ਇੱਥੇ ਕਈ ਘੰਟਿਆਂ ਤੱਕ ਮੁਹਿੰਮ ਚਲਾਈ ਅਤੇ ਤਿੰਨ ਵੱਖ-ਵੱਖ ਪੁਆਇੰਟਾਂ 'ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ। ਸਥਾਨਕ ਸੂਤਰਾਂ ਨੇ ਦੱਸਿਆ ਕਿ ਇਸ ਕਾਰਵਾਈ ਵਿਚ ਆਸਪਾਸ ਦੇ ਕੁਝ ਵਸਨੀਕ ਵੀ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਨੇ ਨਾਈਜੀਰੀਆ ਦੇ ਰਾਸ਼ਟਰਪਤੀ ਨੂੰ ਤੋਹਫ਼ੇ 'ਚ ਦਿੱਤਾ ਚਾਂਦੀ ਦਾ ਪੰਚਾਮ੍ਰਿਤ ਕਲਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8