ਪਾਕਿ : ਬਲੋਚਿਸਤਾਨ ''ਚ ਭਾਰੀ ਬਰਫਬਾਰੀ ਕਾਰਨ ਐਮਰਜੈਂਸੀ ਲਾਗੂ, 10 ਲੋਕਾਂ ਦੀ ਮੌਤ

01/13/2020 10:24:36 AM

ਕਵੇਟਾ— ਪਾਕਿਸਤਾਨ ਦੇ ਸੂਬੇ ਬਲੋਚਿਸਤਾਨ 'ਚ ਭਾਰੀ ਮੀਂਹ ਅਤੇ ਬਰਫਬਾਰੀ ਕਾਰਨ 7 ਜ਼ਿਲਿਆਂ 'ਚ ਐਮਰਜੈਂਸੀ ਲਗਾ ਦਿੱਤੀ ਗਈ ਹੈ। ਸੂਬਾ ਡਿਜ਼ਾਸਟਰ ਮੈਨਜਮੈਂਟ ਅਥਾਰਟੀ ਨੇ ਐਤਵਾਰ ਨੂੰ ਮਾਸਤੁੰਗ, ਕਿਲਾ ਅਬਦੁੱਲਾ, ਕੇਚ, ਜ਼ਿਆਰਤ, ਹਰਨਾਈ ਅਤੇ ਪਿਸ਼ਿਨ ਜ਼ਿਲਿਆਂ 'ਚ ਐਮਰਜੈਂਸੀ ਘੋਸ਼ਿਤ ਕੀਤੀ। ਮੀਡੀਆ ਨੂੰ ਸੰਬੋਧਤ ਕਰਦਿਆਂ ਮੁੱਖ ਮੰਤਰੀ ਜਾਮ ਕਮਾਲ ਖਾਨ ਨੇ ਦੱਸਿਆ ਕਿ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਭਾਰੀ ਬਰਫਬਾਰੀ ਕਾਰਨ ਮੈਹਤਰਜ਼ਾਈ ਤੋਂ ਜ਼ੋਹੋਬ ਹਾਈਵੇਅ ਵਿਚਕਾਰ ਕਈ ਵਾਹਨ ਫਸੇ ਹੋਏ ਹਨ। ਹਾਲਾਂਕਿ ਬਲੋਚਿਸਤਾਨ 'ਚ ਵੱਖ-ਵੱਖ ਘਟਨਾਵਾਂ ਦੌਰਾਨ 10 ਲੋਕਾਂ ਦੀ ਮੌਤ ਹੋ ਗਈ। ਕਈ ਥਾਵਾਂ 'ਤੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਤੇ 3 ਔਰਤਾਂ ਤੇ 3 ਬੱਚਿਆਂ ਸਣੇ 10 ਲੋਕਾਂ ਨੂੰ ਜਾਨ ਗੁਆਣੀ ਪਈ।


Related News