ਪੂਰੇ ਦੇਸ਼ ''ਚ ਲੱਗ ਗਈ ਐਮਰਜੈਂਸੀ ! ਪ੍ਰਦਰਸ਼ਨਾਂ ਵਿਚਾਲੇ ਰਾਸ਼ਟਰਪਤੀ ਪਾਜ਼ ਨੇ ਕੀਤਾ ਐਲਾਨ

Saturday, Jun 20, 2026 - 02:12 PM (IST)

ਪੂਰੇ ਦੇਸ਼ ''ਚ ਲੱਗ ਗਈ ਐਮਰਜੈਂਸੀ ! ਪ੍ਰਦਰਸ਼ਨਾਂ ਵਿਚਾਲੇ ਰਾਸ਼ਟਰਪਤੀ ਪਾਜ਼ ਨੇ ਕੀਤਾ ਐਲਾਨ

ਇੰਟਰਨੈਸ਼ਨਲ ਡੈਸਕ- ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਰਾਸ਼ਟਰਪਤੀ ਰੋਡਰਿਗੋ ਪਾਜ ਨੇ ਸ਼ਨੀਵਾਰ ਨੂੰ ਦੇਸ਼ ਭਰ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਇਹ ਸਖ਼ਤ ਫੈਸਲਾ ਵਧਦੀ ਮਹਿੰਗਾਈ ਅਤੇ ਆਰਥਿਕ ਸੰਕਟ ਖ਼ਿਲਾਫ਼ ਪਿਛਲੇ 50 ਦਿਨਾਂ ਤੋਂ ਜਾਰੀ ਦੇਸ਼ ਪੱਧਰੀ ਵਿਰੋਧ-ਪ੍ਰਦਰਸ਼ਨਾਂ ਅਤੇ ਚੱਕਾ ਜਾਮ ਤੋਂ ਬਾਅਦ ਲਿਆ ਹੈ।

ਖੱਬੇਪੱਖੀ ਸਾਬਕਾ ਰਾਸ਼ਟਰਪਤੀ ਇਵੋ ਮੋਰਾਲੇਸ ਦੇ ਸਮਰਥਕਾਂ, ਕਿਸਾਨਾਂ ਅਤੇ ਮਜ਼ਦੂਰ ਸੰਗਠਨਾਂ ਦੀ ਅਗਵਾਈ 'ਚ ਹੋ ਰਹੇ ਇਨ੍ਹਾਂ ਪ੍ਰਦਰਸ਼ਨਾਂ 'ਚ ਰਾਸ਼ਟਰਪਤੀ ਪਾਜ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਲਗਾਤਾਰ ਜਾਰੀ ਨਾਕਾਬੰਦੀ ਕਾਰਨ ਦੇਸ਼ ਵਿੱਚ ਭੋਜਨ, ਫਿਊਲ ਅਤੇ ਦਵਾਈਆਂ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਭਾਰੀ ਕਿੱਲਤ ਹੋ ਗਈ ਹੈ ਅਤੇ ਦੇਸ਼ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ।

ਦੇਸ਼ ਦੇ ਨਾਂ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਪਾਜ ਨੇ ਕਿਹਾ ਕਿ ਗੱਲਬਾਤ ਦੇ ਸਾਰੇ ਰਸਤੇ ਅਜ਼ਮਾਉਣ ਅਤੇ ਜਾਇਜ਼ ਮੰਗਾਂ 'ਤੇ ਸਹਿਮਤੀ ਬਣਨ ਦੇ ਬਾਵਜੂਦ ਕੁਝ ਹਿੰਸਕ ਸਮੂਹ ਦੇਸ਼ 'ਚ ਅਸਥਿਰਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਸੜਕਾਂ ਨੂੰ ਖਾਲੀ ਕਰਵਾਉਣ ਅਤੇ ਅਮਨ-ਕਾਨੂੰਨ ਬਹਾਲ ਕਰਨ ਲਈ ਫ਼ੌਜ ਅਤੇ ਪੁਲਸ ਨੂੰ ਵਿਸ਼ੇਸ਼ ਅਧਿਕਾਰ ਦਿੰਦੇ ਹੋਏ ਇਹ ਐਮਰਜੈਂਸੀ ਲਾਗੂ ਕੀਤੀ ਗਈ ਹੈ।

ਇਹ ਵੀ ਪੜ੍ਹੋ- ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ

ਜ਼ਿਕਰਯੋਗ ਹੈ ਕਿ ਪਾਜ ਨੇ ਸੱਤ ਮਹੀਨੇ ਪਹਿਲਾਂ ਹੀ ਸੱਤਾ ਸੰਭਾਲੀ ਸੀ ਅਤੇ ਉਨ੍ਹਾਂ ਨੂੰ ਪਿਛਲੀ ਸਰਕਾਰ ਤੋਂ ਇੱਕ ਦਹਾਕੇ ਦਾ ਸਭ ਤੋਂ ਗੰਭੀਰ ਆਰਥਿਕ ਸੰਕਟ ਮਿਲਿਆ ਸੀ। ਇਸੇ ਸੰਕਟ ਕਾਰਨ ਬੋਲੀਵੀਆ ਵਿੱਚ ਕਰੀਬ ਦੋ ਦਹਾਕਿਆਂ ਤੋਂ ਚੱਲ ਰਿਹਾ ਖੱਬੇਪੱਖੀ ਪਾਰਟੀ ‘ਮੂਵਮੈਂਟ ਟੂ ਸੋਸ਼ਲਿਜ਼ਮ’ ਦਾ ਸ਼ਾਸਨ ਖ਼ਤਮ ਹੋਇਆ ਸੀ।

ਇਹ ਮੌਜੂਦਾ ਵਿਵਾਦ ਮਈ ਮਹੀਨੇ ਵਿੱਚ ਉਦੋਂ ਸ਼ੁਰੂ ਹੋਇਆ, ਜਦੋਂ ਰਾਸ਼ਟਰਪਤੀ ਪਾਜ ਨੇ ਦੇਸ਼ 'ਚ ਵਧਦੇ ਬਜਟ ਘਾਟੇ ਨੂੰ ਘੱਟ ਕਰਨ ਲਈ ਫਿਊਲ 'ਤੇ ਮਿਲਣ ਵਾਲੀ ਪੁਰਾਣੀ ਸਬਸਿਡੀ ਨੂੰ ਖ਼ਤਮ ਕਰ ਦਿੱਤਾ। ਇਸ ਫੈਸਲੇ ਤੋਂ ਬਾਅਦ ਦੇਸ਼ 'ਚੋਂ ਵਿਦੇਸ਼ੀ ਮੁਦਰਾ ਖ਼ਤਮ ਹੋ ਗਈ ਹੈ ਤੇ ਤੇਲ-ਗੈਸ ਦੀ ਬਰਾਮਦ ਘਟਣ ਮਗਰੋਂ ਮਹਿੰਗਾਈ ਦਰ 40 ਸਾਲਾਂ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ, ਜਿਸ ਕਾਰਨ ਦੇਸ਼ ਵਿੱਚ ਤੇਲ ਅਤੇ ਡਾਲਰ ਦੀ ਭਾਰੀ ਕਿੱਲਤ ਹੋ ਗਈ ਹੈ ਤੇ ਸਰਕਾਰ ਦੀਆਂ ਨੀਤੀਆਂ ਤੋਂ ਨਾਰਾਜ਼ ਹੋ ਕੇ ਦੇਸ਼ ਦੀ ਜਨਤਾ ਪਿਛਲੇ 50 ਦਿਨਾਂ ਤੋਂ ਸੜਕਾਂ 'ਤੇ ਉਤਰੀ ਹੋਈ ਹੈ।

ਇਹ ਵੀ ਪੜ੍ਹੋ- ਕੋਰੋਨਾ ਫੈਲਾਉਣ ਪਿੱਛੇ ਅਮਰੀਕਾ ਦਾ 'ਹੱਥ' ! ਟਾਪ ਸੀਕ੍ਰੇਟ ਡਾਕੂਮੈਂਟਸ 'ਚ ਹੋਏ ਸਨਸਨੀਖੇਜ਼ ਖ਼ੁਲਾਸੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News