ਜਰਮਨੀ ਦੌਰੇ ਦੌਰਾਨ ਬੋਲੇ PM ਮੋਦੀ, 1975 'ਚ ਲਾਈ ਗਈ ਐਮਰਜੈਂਸੀ ਭਾਰਤ ਦੇ ਜੀਵੰਤ ਲੋਕਤੰਤਰ ’ਤੇ ਇਕ ‘ਕਾਲਾ ਧੱਬਾ’
Monday, Jun 27, 2022 - 12:44 PM (IST)
ਮਿਊਨਿਖ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ 1975 ਵਿਚ ਲਾਈ ਗਈ ਐਮਰਜੈਂਸੀ ਭਾਰਤ ਦੇ ਜੀਵੰਤ ਲੋਕਤੰਤਰ ’ਤੇ ‘ਕਾਲਾ ਧੱਬਾ’ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਹਰ ਭਾਰਤੀ ਦੇ ਡੀ.ਐੱਨ.ਏ. ਵਿੱਚ ਹੈ ਅਤੇ 47 ਸਾਲ ਪਹਿਲਾਂ, ਲੋਕਤੰਤਰ ਨੂੰ ਬੰਧਕ ਬਣਾਉਣ ਅਤੇ ਇਸ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਦੇਸ਼ ਦੀ ਜਨਤਾ ਨੇ ਇਸ ਨੂੰ ਕੁਚਲਣ ਦੀਆਂ ਸਾਰੀਆਂ ਸਾਜ਼ਿਸ਼ਾਂ ਦਾ ਲੋਕਤੰਤਰੀ ਤਰੀਕੇ ਨਾਲ ਜਵਾਬ ਦਿੱਤਾ। ਇੱਥੇ ਔਡੀ ਡੋਮ ਸਟੇਡੀਅਮ ਵਿੱਚ ਪ੍ਰਵਾਸੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, "ਅਸੀਂ ਭਾਰਤੀ ਜਿੱਥੇ ਵੀ ਰਹਿੰਦੇ ਹਾਂ, ਆਪਣੇ ਲੋਕਤੰਤਰ ਉੱਤੇ ਮਾਣ ਕਰਦੇ ਹਾਂ।"
ਇਹ ਵੀ ਪੜ੍ਹੋ: ਨਿਊਯਾਰਕ ਤੋਂ ਆਈ ਦੁਖਦਾਇਕ ਖ਼ਬਰ: ਭਾਰਤੀ ਮੂਲ ਦੇ ਵਿਅਕਤੀ ਦਾ ਗੋਲੀ ਮਾਰ ਕੇ ਕਤਲ
ਜੀ-7 ਸਿਖ਼ਰ ਸੰਮੇਲਨ ’ਚ ਸ਼ਾਮਲ ਹੋਣ ਲਈ ਜਰਮਨੀ ਗਏ ਮੋਦੀ ਨੇ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ‘‘47 ਸਾਲ ਪਹਿਲਾਂ ਲੋਕਤੰਤਰ ਨੂੰ ਬੰਧਕ ਬਣਾ ਕੇ ਉਸ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਸੀ। ਐਮਰਜੈਂਸੀ ਭਾਰਤ ਦੇ ਜੀਵੰਤ ਲੋਕਤੰਤਰ ’ਤੇ ਇਕ ਕਾਲਾ ਧੱਬਾ ਹੈ।’’ ਜ਼ਿਕਰਯੋਗ ਹੈ ਕਿ 25 ਜੂਨ 1975 ਨੂੰ ਦੇਸ਼ 'ਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ ਅਤੇ ਉਸ ਸਮੇਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ। 21 ਮਾਰਚ 1977 ਨੂੰ ਐਮਰਜੈਂਸੀ ਹਟਾ ਲਈ ਗਈ ਸੀ।
ਇਸ ਤੋਂ ਪਹਿਲਾਂ ਐਤਵਾਰ ਨੂੰ ਆਲ ਇੰਡੀਆ ਰੇਡੀਓ ਤੋਂ ਪ੍ਰਸਾਰਿਤ ਆਪਣੇ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ’ ਦੇ 90ਵੇਂ ਐਪੀਸੋਡ ’ਚ ਮੋਦੀ ਨੇ ਕਿਹਾ ਸੀ ਕਿ ਦੇਸ਼ ਅੱਜ ਆਜ਼ਾਦੀ ਦੇ 75ਵੇਂ ਸਾਲ ’ਤੇ ਆਜ਼ਾਦੀ ਦਾ ਅੰਮ੍ਰਿਤ ਉਤਸਵ ਮਨਾ ਰਿਹਾ ਹੈ। ਸਾਨੂੰ ਸਾਰਿਆਂ ਨੂੰ ਇਤਿਹਾਸ ਦੇ ਸਾਰੇ ਅਹਿਮ ਪੜਾਵਾਂ ਤੋਂ ਸਿੱਖਦੇ ਹੋਏ ਅੱਗੇ ਵਧਦੇ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਹੁਣ ਪੁਲਾੜ ਖੇਤਰ ਵਿਚ ਇਕ ਨਵੇਂ ਆਸਮਾਨ ਨੂੰ ਛੂਹ ਰਿਹਾ ਹੈ ਅਤੇ ਨੌਜਵਾਨ ਸਟਾਰਟਅੱਪ ਵਰਗੇ ਪ੍ਰੋਗਰਾਮਾਂ ਰਾਹੀਂ ਪੁਲਾੜ ਦੇ ਖੇਤਰ ਵਿਚ ਨਵੇਂ ਮੁਕਾਮ ਸਥਾਪਿਤ ਕਰ ਰਹੇ ਹਨ।
ਇਹ ਵੀ ਪੜ੍ਹੋ: 'ਬੁੱਲਫਾਈਟ' ਦੌਰਾਨ ਡਿੱਗੀ ਦਰਸ਼ਕ ਗੈਲਰੀ, ਨਵਜਨਮੇ ਬੱਚੇ ਸਮੇਤ 4 ਦੀ ਮੌਤ, ਮਚੀ ਹਫੜਾ-ਦਫੜੀ (ਵੀਡੀਓ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।