ਐਲੋਨ ਮਸਕ 'H-1B' ਵੀਜ਼ਾ ਪ੍ਰੋਗਰਾਮ 'ਤੇ ਹੋਏ ਨਰਮ, 'ਵੱਡੇ ਸੁਧਾਰਾਂ' ਦੀ ਕੀਤੀ ਮੰਗ
Tuesday, Dec 31, 2024 - 05:39 PM (IST)
ਵਾਸ਼ਿੰਗਟਨ (ਏਜੰਸੀ)- 'H-1B' ਵੀਜ਼ਾ ਪ੍ਰੋਗਰਾਮ ਦੇ ਬਚਾਅ 'ਚ 'ਕਿਸੇ ਵੀ ਹੱਦ ਤੱਕ ਜਾਣ' ਦਾ ਸੰਕਲਪ ਲੈਣ ਵਾਲੇ ਟੈਕਨਾਲੋਜੀ ਅਰਬਪਤੀ ਐਲੋਨ ਮਸਕ ਨੇ ਇਸ ਮੁੱਦੇ 'ਤੇ ਆਪਣਾ ਰੁਖ ਨਰਮ ਕਰਦੇ ਹੋਏ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਲਿਆਉਣ ਲਈ ਇਸਤੇਮਾਲ ਕੀਤੀ ਜਾਣ ਵਾਲੀ ਨੁਕਸਦਾਰ ਪ੍ਰਣਾਲੀ ਵਿਚ ਸੁਧਾਰ ਦੀ ਮੰਗ ਕੀਤੀ ਹੈ। ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਸਕ ਅਤੇ ਭਾਰਤੀ-ਅਮਰੀਕੀ ਤਕਨਾਲੋਜੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਨੂੰ ਆਪਣੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੈਂਸੀ (DOGE) ਦੀ ਅਗਵਾਈ ਕਰਨ ਲਈ ਚੁਣਿਆ ਹੈ। ਪਿਛਲੇ ਹਫ਼ਤੇ ਮਸਕ ਨੇ ਦਲੀਲ ਦਿੱਤੀ ਸੀ ਕਿ ਸਪੇਸਐਕਸ ਅਤੇ ਟੇਸਲਾ ਵਰਗੀਆਂ ਤਕਨੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਦੀ ਲੋੜ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਵੱਧ ਸਕਦੀਆਂ ਹਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਮਸਕ ਨੇ ਪਿਛਲੇ ਹਫਤੇ ਐਕਸ 'ਤੇ ਲਿਖਿਆ ਸੀ, 'ਮੈਂ ਉਨ੍ਹਾਂ ਬਹੁਤ ਸਾਰੇ ਮਹੱਤਵਪੂਰਨ ਲੋਕਾਂ ਨਾਲ ਅਮਰੀਕਾ ਵਿੱਚ ਹਾਂ, ਜਿਨ੍ਹਾਂ ਨੇ ਅਮਰੀਕਾ ਨੂੰ ਮਜ਼ਬੂਤ ਬਣਾਉਣ ਵਾਲੀ ਸਪੇਸਐਕਸ, ਟੇਸਲਾ ਅਤੇ ਸੈਂਕੜੇ ਹੋਰ ਕੰਪਨੀਆਂ ਜਾ ਨਿਰਮਾਣ ਕੀਤਾ ਹੈ, ਇਸ ਦਾ ਕਾਰਨ H-1B ਹੈ।' ਮਸਕ ਨੇ ਇਕ 'ਐਕਸ' ਯੂਜ਼ਰ ਦੀ ਪੋਸਟ ਦੇ ਜਵਾਬ ਵਿਚ ਆਪਣੇ ਪਹਿਲੇ ਬਿਆਨ ਨੂੰ ਵਾਪਸ ਲੈ ਲਿਆ, ਜਿਸ ਵਿਚ ਕਿਹਾ ਗਿਆ ਸੀ ਕਿ ਅਮਰੀਕਾ ਨੂੰ ਦੁਨੀਆ ਦੀ "ਸਰਬੋਤਮ ਪ੍ਰਤਿਭਾ" ਲਈ ਇੱਕ ਮੰਜ਼ਿਲ ਬਣਨਾ ਚਾਹੀਦਾ ਹੈ, ਪਰ ਦਲੀਲ ਦਿੱਤੀ ਕਿ ਮੌਜੂਦਾ 'H-1ਬੀ' ਪ੍ਰਣਾਲੀ ਇਸ ਦਾ ਹੱਲ ਨਹੀਂ ਹੈ। ਮਸਕ ਨੇ ਐਤਵਾਰ ਨੂੰ ਐਕਸ 'ਤੇ ਇਕ ਪੋਸਟ ਵਿਚ ਕਿਹਾ, 'ਇਹ ਘੱਟੋ-ਘੱਟ ਉਜਰਤ ਵਿਚ ਮਹੱਤਵਪੂਰਨ ਵਾਧਾ ਕਰਕੇ ਅਤੇ 'H-1ਬੀ' ਨੂੰ ਬਣਾਈ ਰੱਖਣ ਲਈ ਸਾਲਾਨਾ ਲਾਗਤ ਜੋੜ ਕੇ ਇਸ ਨੂੰ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ, ਜਿਸ ਨਾਲ ਘਰੇਲੂ ਪੱਧਰ ਦੀ ਤੁਲਨਾ ਵਿਚ ਵਿਦੇਸ਼ਾਂ ਵਿਚ ਭਰਤੀ ਕਰਨਾ ਜ਼ਿਆਦਾ ਮਹਿੰਗਾ ਹੋ ਜਾਵੇਗਾ। ਮੈਂ ਇਸ ਗੱਲ 'ਤੇ ਬਹੁਤ ਸਪੱਸ਼ਟ ਹਾਂ ਕਿ ਇਹ ਪ੍ਰੋਗਰਾਮ ਖਾਮੀਆਂ ਵਾਲਾ ਹੈ ਅਤੇ ਇਸ ਵਿੱਚ ਵੱਡੇ ਸੁਧਾਰ ਦੀ ਲੋੜ ਹੈ।'
ਇਹ ਵੀ ਪੜ੍ਹੋ: ਬਰਾਤੀਆਂ ਦੀ ਬੱਸ ਨਾਲ ਵੱਡਾ ਹਾਦਸਾ, ਇਕੋ ਪਰਿਵਾਰ ਦੇ 8 ਜੀਆਂ ਸਣੇ 12 ਮੌਤਾਂ
'H-1B' ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਵਾਲੇ ਖਾਸ ਕਿੱਤਿਆਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ। ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਾਮਿਆਂ ਨੂੰ ਨੌਕਰੀ 'ਤੇ ਰੱਖਣ ਲਈ 'H-1B' ਵੀਜ਼ਾ 'ਤੇ ਨਿਰਭਰ ਕਰਦੀਆਂ ਹਨ। ਤਕਨਾਲੋਜੀ ਉਦਯੋਗ ਲੰਬੇ ਸਮੇਂ ਤੋਂ ਉੱਚ ਹੁਨਰਮੰਦ ਕਾਮਿਆਂ ਨੂੰ ਅਮਰੀਕਾ ਵੱਲ ਆਕਰਸ਼ਿਤ ਕਰਨ ਲਈ ਹੋਰ 'H-1B' ਵੀਜ਼ਿਆਂ ਦੀ ਮੰਗ ਕਰ ਰਿਹਾ ਹੈ। ਮਸਕ ਕਦੇ 'H-1B' ਵੀਜ਼ਾ 'ਤੇ ਨਿਰਭਰ ਸਨ ਅਤੇ ਉਨ੍ਹਾਂ ਦੀ ਇਲੈਕਟ੍ਰਿਕ ਵਾਹਨ ਕੰਪਨੀ ਟੇਸਲਾ ਨੇ ਇਸ ਪ੍ਰੋਗਰਾਮ ਦੀ ਵਰਤੋਂ ਕਰਦੇ ਹੋਏ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8