ਹੁਣ ''ਐਕਸ'' ਯੂਜ਼ਰਸ ਲਈ ਐਲੋਨ ਮਸਕ ਦਾ ਏਆਈ ਚੈਟਬਾਟ ''ਗ੍ਰੋਕ'' ਸ਼ੁਰੂ

Sunday, Dec 08, 2024 - 10:46 PM (IST)

ਵਾਸ਼ਿੰਗਟਨ : ਐਲੋਨ ਮਸਕ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਸਟਾਰਟਅੱਪ ਐਕਸਏਆਈ ਨੇ ਆਪਣੇ ਏਆਈ ਚੈਟਬਾਟ 'ਗ੍ਰੋਕ' ਨੂੰ ਐਕਸ ਦੇ ਸਾਰੇ ਯੂਜ਼ਰਸ ਲਈ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਗ੍ਰੋਕ ਸਿਰਫ ਐਕਸ ਪ੍ਰੀਮੀਅਮ ਦੇ ਗਾਹਕਾਂ ਲਈ ਉਪਲਬਧ ਸੀ। ਹੁਣ ਮੁਫ਼ਤ ਖਤਪਕਾਰ ਹਰ ਦੋ ਘੰਟੇ ਵਿਚ 10 ਸੰਦੇਸ਼ ਭੇਜ ਸਕਦੇ ਹਨ, ਜਿਸ ਤੋਂ ਬਾਅਦ ਫੀਸ ਸਮੇਤ ਮੈਂਬਰਸ਼ਿਪ ਵਿਚ ਅਪਗ੍ਰੇਡ ਕਰਨ ਲਈ ਕਿਹਾ ਜਾਵੇਗਾ।

ਮਸਕ ਦਾ ਇਹ ਐਲਾਨ ਵਿਰੋਧੀ ਕੰਪਨੀਆਂ ਮੈਟਾ ਅਤੇ ਓਪਨ ਏਆਈ ਵੱਲੋਂ ਆਪਣੇ-ਆਪਣੇ ਚੈਟਬਾਟਸ ਲਈ ਨਵੇਂ ਯੂਜ਼ਰਸ ਦੀ ਗਿਣਤੀ ਦਾ ਦਾਅਵਾ ਕਰਨ ਤੋਂ ਬਾਅਦ ਕੀਤੀ ਗਈ ਹੈ। 6 ਦਸੰਬਰ ਨੂੰ ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਆਪਣੇ ਲਾਮਾ ਏਆਈ ਮਾਡਲ ਦਾ ਨਵਾਂ ਐਡੀਸ਼ਨ ਲਾਂਚ ਕਰਦੇ ਹੋਏ ਕਿਹਾ ਸੀ ਕਿ ਮੈਟਾ ਏਆਈ ਦੇ 60 ਕਰੋੜ ਸਰਗਰਮ ਯੂਜ਼ਰ ਹਨ, ਜਦਕਿ 5 ਦਸੰਬਰ ਨੂੰ ਓਪਨ ਏਆਈ ਦੇ ਸੀਈਓ ਸੈਮ ਆਲਟਮੈਨ ਨੇ 30 ਕਰੋੜ ਯੂਜ਼ਰ ਦੱਸੇ ਸਨ।

 


Sandeep Kumar

Content Editor

Related News