ਅਮਰੀਕਾ ਦੇ ਹਿਊਸਟਨ 'ਚ ਦੋ ਬੱਸਾਂ ਦੀ ਜ਼ਬਰਦਸਤ ਟੱਕਰ, 11 ਲੋਕ ਜ਼ਖਮੀ

Wednesday, May 03, 2023 - 10:17 AM (IST)

ਅਮਰੀਕਾ ਦੇ ਹਿਊਸਟਨ 'ਚ ਦੋ ਬੱਸਾਂ ਦੀ ਜ਼ਬਰਦਸਤ ਟੱਕਰ, 11 ਲੋਕ ਜ਼ਖਮੀ

ਹਿਊਸਟਨ (ਵਾਰਤਾ): ਅਮਰੀਕਾ ਦੇ ਦੱਖਣੀ ਮੱਧ ਰਾਜ ਟੈਕਸਾਸ ਦੇ ਸਭ ਤੋਂ ਵੱਡੇ ਸ਼ਹਿਰ ਹਿਊਸਟਨ ਵਿਚ ਬੀਤੇ ਦਿਨ ਦੋ ਸਬਵੇਅ ਬੱਸਾਂ ਦੀ ਟੱਕਰ ਹੋ ਗਈ। ਇਸ ਟੱਕਰ ਵਿਚ ਘੱਟੋ-ਘੱਟ 11 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਆਉਟਲੈਟ ਕੇਟੀਆਰਕੇ ਨੇ ਦੱਸਿਆ ਕਿ ਟੱਕਰ ਵਿੱਚ ਬੱਸ ਦੀ ਵਿੰਡਸ਼ੀਲਡ ਚਕਨਾਚੂਰ ਹੋ ਗਈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਤੂਫਾਨ ਨੇ ਮਚਾਈ ਤਬਾਹੀ, ਦਰਜਨਾਂ ਵਾਹਨ ਹਾਦਸਾਗ੍ਰਸਤ ਤੇ 6 ਲੋਕਾਂ ਦੀ ਮੌਤ (ਤਸਵੀਰਾਂ)

ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਕਿ ਦੋਵੇਂ ਬੱਸਾਂ 'ਚ ਕਿੰਨੇ ਲੋਕ ਸਵਾਰ ਸਨ, ਇਸ ਦਾ ਪਤਾ ਨਹੀਂ ਲੱਗ ਸਕਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News