ਐਲੇਨਾ ਰਿਬਾਕੀਨਾ ਨੇ ਆਸਟ੍ਰੇਲੀਅਨ ਓਪਨ ਜਿੱਤਿਆ

Saturday, Jan 31, 2026 - 10:55 PM (IST)

ਐਲੇਨਾ ਰਿਬਾਕੀਨਾ ਨੇ ਆਸਟ੍ਰੇਲੀਅਨ ਓਪਨ ਜਿੱਤਿਆ

ਵੈਨਕੂਵਰ, (ਮਲਕੀਤ ਸਿੰਘ)- ਕਜ਼ਾਖਸਤਾਨ ਦੀ ਟੈਨਿਸ ਖਿਡਾਰਨ ਐਲੇਨਾ ਰਿਬਾਕੀਨਾ ਨੇ ਮੈਲਬੋਰਨ ਵਿੱਚ ਹੋਏ ਆਸਟ੍ਰੇਲੀਆਨ ਓਪਨ ਦੇ ਮਹਿਲਾ  ਫਾਈਨਲ ਵਿੱਚ ਦੁਨੀਆ ਦੀ ਨੰਬਰ ਇੱਕ ਖਿਡਾਰਨ ਅਰੀਨਾ ਸਾਬਾਲੈਂਕਾ ਨੂੰ 6-4, 4-6, 6-4 ਨਾਲ ਹਰਾਕੇ ਆਪਣਾ ਦੂਜਾ ਗ੍ਰੈਂਡ ਸਲੈਮ ਖਿਤਾਬ ਜਿੱਤ ਲਿਆ ਹੈ।

ਇਹ ਖਿਤਾਬੀ ਮੁਕਾਬਲਾ ਤਿੰਨ ਸੈੱਟਾਂ ਤੱਕ ਚੱਲਿਆ, ਜਿਸ ਦੌਰਾਨ ਦੋਵਾਂ ਖਿਡਾਰਨਾ ਵਿਚਾਲੇ ਦਿਲਚਸਪ ਖੇਡ ਵੇਖਣ ਨੂੰ ਮਿਲੀ। ਪਹਿਲਾ ਸੈੱਟ ਰਿਬਾਕੀਨਾ ਨੇ ਆਪਣੇ ਨਾਂ ਕੀਤਾ, ਦੂਜੇ ਸੈੱਟ ਵਿੱਚ ਸਾਬਾਲੈਂਕਾ ਨੇ ਵਾਪਸੀ ਕੀਤੀ ਪਰ ਫੈਸਲਾਕੁੰਨ ਤੀਜੇ ਸੈੱਟ ਵਿੱਚ ਰਿਬਾਕੀਨਾ ਨੇ ਮੈਚ ਜਿੱਤ ਲਿਆ।

ਇਹ ਜਿੱਤ ਰਿਬਾਕੀਨਾ ਲਈ ਖਾਸ ਮਹੱਤਵ ਰੱਖਦੀ ਹੈ। ਟੂਰਨਾਮੈਂਟ ਦੌਰਾਨ ਉਸਦੀ ਤਾਕਤਵਰ ਅਤੇ ਸੰਤੁਲਿਤ ਖੇਡ ਨੇ ਦਰਸ਼ਕਾਂ ਅਤੇ ਖੇਡ ਮਾਹਿਰਾਂ ਦਾ ਖਾਸ ਧਿਆਨ ਖਿੱਚਿਆ।

ਇਸ ਖਿਤਾਬ ਨਾਲ ਐਲੇਨਾ ਰਿਬਾਕੀਨਾ ਨੇ ਮਹਿਲਾ ਟੈਨਿਸ ਵਿੱਚ ਆਪਣੀ ਮਜ਼ਬੂਤ ਪਛਾਣ ਹੋਰ ਪੱਕੀ ਕਰ ਲਈ ਹੈ ਅਤੇ ਭਵਿੱਖ ਵਿੱਚ ਉਸ ਤੋਂ ਹੋਰ ਵੱਡੀਆਂ ਉਪਲਬਧੀਆਂ ਦੀ ਉਮੀਦ ਕੀਤੀ ਜਾ ਰਹੀ ਹੈ।


author

Rakesh

Content Editor

Related News