ਕ੍ਰਿਸਮਸ ਮੌਕੇ ਬੱਤੀ ਗੁੱਲ ਹੋਣ ਕਾਰਨ ਹਨ੍ਹੇਰੇ 'ਚ ਡੁੱਬਿਆ ਹੈਮਿਲਟਨ ਸ਼ਹਿਰ

12/26/2020 3:25:00 PM

ਹਮਿਲਟਨ- ਕੈਨੇਡਾ ਦੇ ਸ਼ਹਿਰ ਹੈਮਿਲਟਨ ਵਿਚ ਕ੍ਰਿਸਮਸ ਵਾਲੇ ਦਿਨ ਬਰਫੀਲੇ ਮੀਂਹ ਤੋਂ ਬਾਅਦ ਬਹੁਤੇ ਲੋਕਾਂ ਨੂੰ ਹਨ੍ਹੇਰੇ ਵਿਚ ਹੀ ਰਹਿਣਾ ਪਿਆ। ਬੱਤੀ ਜਾਣ ਕਾਰਨ ਲੋਕ ਘਰਾਂ ਵਿਚ ਵੀ ਕ੍ਰਿਸਮਸ ਦਾ ਜਸ਼ਨ ਚੰਗੀ ਤਰ੍ਹਾਂ ਨਾ ਮਨਾ ਸਕੇ।

ਦੱਸ ਦਈਏ ਕਿ ਪਹਿਲਾਂ ਹੀ ਸੂਬਿਆਂ ਵਿਚ ਕੋਰੋਨਾ ਕਾਰਨ ਕਾਫੀ ਪਾਬੰਦੀਆਂ ਲੱਗੀਆਂ ਸਨ, ਜਿਸ ਕਾਰਨ ਲੋਕ ਜਸ਼ਨ ਮਨਾਉਣ ਤੋਂ ਵਾਂਝੇ ਰਹਿ ਗਏ ਹਨ। ਬਿਜਲੀ ਦਾ ਲੰਮਾ ਕੱਟ ਸ਼ਾਮ 5.30 ਵਜੇ ਲੱਗਾ। ਵੈੱਬਸਾਈਟ ਮੁਤਾਬਕ ਹਵਾ ਤੇ ਮੀਂਹ ਕਾਰਨ ਇਕ ਦਰੱਖਤ ਡਿੱਗ ਗਿਆ, ਜਿਸ ਕਾਰਨ ਕਈ ਘਰਾਂ ਦੀ ਬਿਜਲੀ ਪ੍ਰਭਾਵਿਤ ਹੋਈ। 

ਇਸ ਦੌਰਾਨ ਉਨ੍ਹਾਂ ਨੂੰ 8,719 ਗਾਹਕਾਂ ਨੇ ਬਿਜਲੀ ਵਿਭਾਗ ਨੂੰ ਫੋਨ ਕਰਕੇ ਇਸ ਬਾਰੇ ਸ਼ਿਕਾਇਤ ਦਰਜ ਕੀਤੀ। ਲਗਭਗ ਰਾਤ ਦੇ 9 ਵਜੇ ਤੱਕ ਕੁਝ ਘਰਾਂ ਦੀ ਬੱਤੀ ਹੀ ਠੀਕ ਹੋ ਸਕੀ ਸੀ ਅਤੇ ਬਹੁਤੇ ਘਰ ਅਜੇ ਵੀ ਬਿਨਾਂ ਬੱਤੀ ਦੇ ਰਹਿ ਰਹੇ ਸਨ। ਸੂਤਰਾਂ ਮੁਤਾਬਕ ਤੜਕੇ 3 ਵਜੇ ਤੱਕ ਬਾਕੀ ਘਰਾਂ ਦੀ ਬੱਤੀ ਠੀਕ ਹੋ ਸਕੀ ਤੇ ਲੋਕ ਇਸ ਦੌਰਾਨ ਪਰੇਸ਼ਾਨ ਹੀ ਰਹੇ। ਜ਼ਿਕਰਯੋਗ ਹੈ ਕਿ ਸੂਬੇ ਓਂਟਾਰੀਓ ਵਿਚ ਕੋਰੋਨਾ ਦੇ ਮਾਮਲੇ ਵਧਣ ਕਾਰਨ 26 ਦਸੰਬਰ ਤੋਂ ਤਾਲਾਬੰਦੀ ਲਾਗੂ ਹੋ ਗਈ ਹੈ ਅਤੇ ਹੁਣ ਲੋਕਾਂ ਨੂੰ ਬਿਨਾਂ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਇਸ ਵਾਰ ਕੋਰੋਨਾ ਕਾਰਨ ਬਹੁਤੇ ਲੋਕ ਆਪਣੇ ਘਰਾਂ ਨੂੰ ਨਹੀਂ ਜਾ ਸਕੇ ਤੇ ਪਾਬੰਦੀਆਂ ਕਾਰਨ ਦੋਸਤਾਂ ਨਾਲ ਵੀ ਜਸ਼ਨ ਨਹੀਂ ਮਨਾ ਸਕੇ। ਕੋਰੋਨਾ ਦੇ ਪ੍ਰਕੋਪ ਤੋਂ ਬਚਣ ਲਈ ਲੋਕਾਂ ਨੂੰ ਸਰਕਾਰ ਦਾ ਪੂਰਾ ਸਹਿਯੋਗ ਦੇਣ ਦੀ ਜ਼ਰੂਰਤ ਹੈ। 


Lalita Mam

Content Editor

Related News