ਪਾਕਿਸਤਾਨੀ ਸੰਸਦ ’ਚ ਰਾਸ਼ਟਰੀ, ਸੂਬਾਈ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੋ ਹੀ ਦਿਨ ਕਰਾਉਣ ਦਾ ਮਤਾ ਪਾਸ

Tuesday, Apr 11, 2023 - 02:22 AM (IST)

ਪਾਕਿਸਤਾਨੀ ਸੰਸਦ ’ਚ ਰਾਸ਼ਟਰੀ, ਸੂਬਾਈ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੋ ਹੀ ਦਿਨ ਕਰਾਉਣ ਦਾ ਮਤਾ ਪਾਸ

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੀ ਸੰਸਦ ਦੇ ਇਕ ਸਾਂਝੇ ਸੈਸ਼ਨ ਨੇ ‘ਦੇਸ਼ ਨੂੰ ਬਚਾਉਣ’ ਲਈ ਰਾਸ਼ਟਰੀ ਅਤੇ ਸੂਬਾਈ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੋ ਹੀ ਦਿਨ ਕਰਾਉਣ ਦੀ ਮੰਗ ਸਬੰਧੀ ਮਤਾ ਸੋਮਵਾਰ ਨੂੰ ਪਾਸ ਕਰ ਦਿੱਤਾ। ਇਹ ਮਤਾ ਉਦੋਂ ਲਿਆਂਦਾ ਗਿਆ, ਜਦੋਂ ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਪੰਜਾਬ ਸੂਬੇ ’ਚ 14 ਮਈ ਨੂੰ ਚੋਣਾਂ ਕਰਾਉਣ ਦਾ ਹੁਕਮ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਲੈਂਟਰ ਪਾਉਂਦਿਆਂ ਵਾਪਰਿਆ ਵੱਡਾ ਹਾਦਸਾ, ਰਾਜ ਮਿਸਤਰੀ ਅਤੇ 2 ਮਜ਼ਦੂਰਾਂ ਦੀ ਹੋਈ ਮੌਤ

ਮਤੇ ’ਚ ਦਲੀਲ ਦਿੱਤੀ ਗਈ ਕਿ ਪੰਜਾਬ ’ਚ ਵੱਖ-ਵੱਖ ਚੋਣਾਂ ਕਰਾਉਣ ਨਾਲ ਸੂਬੇ ’ਚ ਆਮ ਚੋਣਾਂ ਦੇ ਨਤੀਜਿਆਂ ’ਤੇ ਅਸਰ ਪਵੇਗਾ। ਪੰਜਾਬ ’ਚ 14 ਮਈ ਨੂੰ ਚੋਣਾਂ ਕਰਵਾਈਆਂ ਜਾਣੀਆਂ ਹਨ ਪਰ ਖੈਬਰ ਪਖਤੂਨਖਵਾ ’ਚ ਚੋਣਾਂ ਦੀ ਤਾਰੀਖ਼ ’ਤੇ ਅਜੇ ਤੱਕ ਫੈਸਲਾ ਨਹੀਂ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਫਿਰ ਕਹਿਰ ਮਚਾਉਣ ਲੱਗਾ ਕੋਰੋਨਾ, 3 ਮਰੀਜ਼ਾਂ ਦੀ ਲਈ ਜਾਨ, ਇੰਨੇ ਮਾਮਲੇ ਆਏ ਸਾਹਮਣੇ


author

Manoj

Content Editor

Related News