ਨੇਪਾਲ ''ਚ ਨਵੇਂ ਰਾਸ਼ਟਰਪਤੀ ਲਈ ਚੋਣਾਂ 13 ਮਾਰਚ ਨੂੰ

02/23/2018 5:50:11 PM

ਕਾਠਮੰਡੂ (ਭਾਸ਼ਾ)— ਨੇਪਾਲ ਵਿਚ ਅਗਲੇ ਰਾਸ਼ਟਰਪਤੀ ਲਈ 13 ਮਾਰਚ ਨੂੰ ਚੋਣਾਂ ਹੋਣਗੀਆਂ। ਚੁਣਿਆ ਗਿਆ ਨਵਾਂ ਰਾਸ਼ਟਰਪਤੀ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਦਾ ਸਥਾਨ ਲਵੇਗਾ। ਉਂਝ ਰਾਸ਼ਟਰਪਤੀ ਦਾ ਕਾਰਜ ਕਾਲ 5 ਸਾਲ ਦਾ ਹੁੰਦਾ ਹੈ ਪਰ ਇਸ ਵਾਰੀ ਢਾਈ ਸਾਲ ਬਾਅਦ ਹੀ ਚੋਣਾਂ ਹੋ ਰਹੀਆਂ ਹਨ। ਕਿਉਂਕਿ ਪੁਰਾਣੀ ਕੇਂਦਰੀ ਰਾਜਨੀਤਕ ਪ੍ਰਣਾਲੀ ਨੂੰ ਹਟਾਉਣ ਤੋਂ ਬਾਅਦ ਦੇਸ਼ ਵਿਚ ਨਵੇਂ ਸੰਵਿਧਾਨ ਦੇ ਤਹਿਤ ਪੂਰੇ ਸੰਘਵਾਦ ਨੂੰ ਲਾਗੂ ਕੀਤਾ ਜਾ ਰਿਹਾ ਹੈ। 
ਚੋਣ ਕਮਿਸ਼ਨ ਨੇ ਕੱਲ ਸਰਕਾਰ ਅਤੇ ਵੱਖ-ਵੱਖ ਸਿਆਸੀ ਦਲਾਂ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਦੇਸ਼ ਦੇ ਤੀਜੇ ਰਾਸ਼ਟਰਪਤੀ ਲਈ ਚੋਣ ਦੀ ਤਰੀਕ ਦਾ ਐਲਾਨ ਕੀਤਾ। ਚੋਣ ਕਮਿਸ਼ਨ ਨੇ ਨਾਮਜ਼ਦਗੀ ਦਾਖਲ ਕਰਨ ਲਈ 7 ਮਾਰਚ ਦੀ ਤਰੀਕ ਤੈਅ ਕੀਤੀ ਹੈ ਅਤੇ ਵੋਟਿੰਗ 13 ਮਾਰਚ ਨੂੰ ਹੋਵੇਗੀ। ਵੋਟਾਂ ਦੀ ਗਿਣਤੀ ਉਸੇ ਦਿਨ ਕਰ ਲਈ ਜਾਵੇਗੀ। ਉਮੀਦਵਾਰ ਨੂੰ ਜਿੱਤ ਹਾਸਲ ਕਰਨ ਲਈ 884 ਵੋਟਾਂ ਵਿਚੋਂ ਬਹੁਮਤ ਦੀ ਲੋੜ ਹੋਵੇਗੀ। ਇਨ੍ਹਾਂ ਵੋਟਾਂ ਵਿਚੋਂ 334 ਵੋਟ ਸੰਸਦੀ ਮੈਂਬਰਾਂ ਦੇ ਹਨ ਜਦਕਿ 550 ਵੋਟ ਸੂਬਾਈ ਵਿਧਾਨ ਸਭਾਵਾਂ ਦੇ ਹਨ।


Related News