ਬਿਟਕੁਆਇਨ ਨੂੰ ਕਾਨੂੰਨੀ ਦਰਜਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਅਲ ਸਲਵਾਡੋਰ

Thursday, Jun 10, 2021 - 04:20 AM (IST)

ਬਿਟਕੁਆਇਨ ਨੂੰ ਕਾਨੂੰਨੀ ਦਰਜਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਅਲ ਸਲਵਾਡੋਰ

ਸੈਨ ਸਲਵਾਡੋਰ - ਅਲ ਸਲਵਾਡੋਰ ਕ੍ਰਿਪਟੋਕਰੰਸੀ ਬਿਟਕੁਆਇਨ ਨੂੰ ਕਾਨੂੰਨੀ ਦਰਜਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਹੁਣ ਤੱਕ ਕਿਸੇ ਦੇਸ਼ ਨੇ ਇਸ ਨੂੰ ਆਪਣੀ ਕਾਨੂੰਨੀ ਕਰੰਸੀ ਨਹੀਂ ਐਲਾਨ ਕੀਤਾ ਸੀ। ਅਲ ਸਲਵਾਡੋਰ ਹੁਣ ਅਧਿਕਾਰਿਕ ਰੂਪ ਨਾਲ ਪਹਿਲਾ ਦੇਸ਼ ਬਣ ਗਿਆ ਹੈ, ਜਿੱਥੇ ਬਿਟਕੁਆਇਨ ਨੂੰ ਕਿਸੇ ਵੀ ਸੌਦੇ ਲਈ ਕਾਨੂੰਨੀ ਕਰੰਸੀ  ਦੇ ਤੌਰ 'ਤੇ ਮਾਨਤਾ ਮਿਲ ਗਈ ਹੈ। ਅਲ ਸਲਵਾਡੋਰ ਦੀ ਸੰਸਦ ਵਿੱਚ ਬਿਟਕੁਆਇਨ ਨੂੰ 62 ਦੀ ਤੁਲਣਾ ਵਿੱਚ 84 ਵੋਟਾਂ ਨਾਲ ਮਨਜ਼ੂਰੀ ਦੇ ਦਿੱਤੀ ਗਈ। ਰਾਸ਼ਟਰਪਤੀ ਨਾਇਬ ਬੁਕੇਲੇ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਇਸ ਐਲਾਨ ਤੋਂ ਬਾਅਦ ਬਿਟਕੁਆਇਨ ਦੀ ਕੀਮਤ 3,398 ਡਾਲਰ ਤੋਂ ਵੱਧ ਕੇ 34,398 ਡਾਲਰ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ- ਵਿਸ਼ਵ ਪੱਧਰ 'ਤੇ ਸਾਂਝਾ ਕਰਣ ਲਈ ਫਾਈਜ਼ਰ ਟੀਕੇ ਦੀਆਂ 500 ਮਿਲੀਅਨ ਖੁਰਾਕਾਂ ਖਰੀਦੇਗਾ ਅਮਰੀਕਾ

ਹੁਣ ਕੀਮਤਾਂ ਨੂੰ ਬਿਟਕੁਆਇਨ ਵਿੱਚ ਦੱਸਿਆ ਜਾ ਸਕੇਗਾ
ਰਾਸ਼ਟਰਪਤੀ ਬੁਕੇਲੇ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਦੇਸ਼ ਦੀ ਕਾਨੂੰਨੀ ਮੁਦਰਾ ਬਣ ਜਾਣ ਤੋਂ ਬਾਅਦ ਇਸ 'ਤੇ ਕੋਈ ਕੈਪਿਟਲ ਗੇਂਸ ਟੈਕਸ ਨਹੀਂ ਲਗਾਇਆ ਜਾਵੇਗਾ। ਦੇਸ਼ ਵਿੱਚ ਕ੍ਰਿਪਟੋ ਐਂਟਰਪ੍ਰਨਿਓਰ ਨੂੰ ਤੁਰੰਤ ਸਥਾਈ ਤੌਰ 'ਤੇ ਰਹਿਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਰਾਸ਼ਟਰਪਤੀ ਦੇ ਇਸ ਐਲਾਨ ਤੋਂ ਬਾਅਦ ਅਲ-ਸਲਵਾਡੋਰ ਵਿੱਚ ਪ੍ਰਾਪਰਟੀ ਦੀ ਪੁੱਛਗਿੱਛ ਵੱਧ ਗਈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਬਿਟਕੁਆਇਨ ਅਤੇ ਅਮਰੀਕੀ ਡਾਲਰ ਵਿਚਾਲੇ ਐਕਸਚੇਂਜ ਰੇਟ ਹੁਣ ਆਜ਼ਾਦ ਤੌਰ 'ਤੇ ਸਥਾਪਤ ਹੋਣ ਲੱਗਣਗੇ। ਕੀਮਤਾਂ ਨੂੰ ਬਿਟਕੁਆਇਨ ਵਿੱਚ ਦੱਸਿਆ ਜਾ ਸਕੇਗਾ। ਬਿਟਕੁਆਇਨ ਵਿੱਚ ਲੈਣ-ਦੇਣ ਕੈਪਿਟਲ ਗੇਂਸ ਟੈਕਸ ਦੇ ਦਾਇਰੇ ਵਿੱਚ ਨਹੀਂ ਆਉਣਗੇ। ਡਾਲਰ ਵਿੱਚ ਕੀਤੇ ਜਾਣ ਵਾਲੇ ਭੁਗਤਾਨ ਹੁਣ ਬਿਟਕੁਆਇਨ ਵਿੱਚ ਵੀ ਕੀਤੇ ਜਾ ਸਕਣਗੇ।

 ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News